ਪੰਨਾ:Alochana Magazine October, November and December 1987.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਈ ਨਿਸ਼ਚਿਤ ਕੀਤੀ ਬਹਿਰ ਦੀ ਪਾਲਣਾ ਸਾਰੇ ਮਿਸਰਿਆਂ ਵਿਚ ਕਰ ਸਕੇ । ਬਹਿਰਵਜ਼ਨ ਤੋਂ ਅਗਿਆਨ ਕਵੀ ਜਦੋਂ ਵੱਖ-ਵੱਖ ਬਹਿਰਾਂ ਦੇ ਦੋ ਮਿਸਰੇ ਇਕੱਠੇ ਕਰਕੇ ਸ਼ਿਅਰ ਬਣਾਉਂਦਾ ਹੈ ਤਾਂ ਉਹ ਗ਼ਜ਼ਲ ਦੇ ਸਰੀਰ ਨੂੰ ਕਰੂਪ ਕਰ ਦਿੰਦਾ ਹੈ । ਉਦਾਹਰਣ ਲਈ ਹੇਠਾਂ ਲਿਖਿਆ ਸ਼ਿਅਰ ਵੇਖੋ : ਮੁੜ ਮੁੜ ਕੇ ਤਾਰੇ ਗਿਣੇ ਇਹਨਾਂ ਅੱਥਰਾਂ, | ਮੇਰੇ ਗਮ ਦੇ ਦਹਿਕਣ ਅਜੇ ਵੀ ਸ਼ਰਾਰੇ । -ਪ੍ਰਭਜੋਤ ਕੌਰ ਇਸ ਗ਼ਜ਼ਲ ਦੀ ਬਹਿਰ ਹੈ --ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁਨ । ਆਓ ਇਸ ਬਹਿਰ ਤੇ ਸ਼ਿਖਰ ਦੀ ਪਰਖ ਕਰੀਏ : ਫ਼ਊਲੁਨ ਫ਼ਊਲੁਨ ਫ਼ਊਲੁਨ ਫ਼ਊਲੁਨ | S i'ss | SS ss is s ਮੁੜ ਮੁੜ (?) ਮਿਰੇ ਗਮ ਦੇ ਦਹਿਕਣ ਅਜੇ ਵੀ ਸ਼ਰਾਰੇ ਇਸ ਸ਼ਿਅਰ ਦਾ ਦੂਜਾ ਮਿਸਰਾ ਤੋਲ ਪੱਖੋਂ ਪੂਰਾ ਹੈ, ਅਰਥਾਤ ਬਹਿਰ ਵਿਚ ਹੈ, ਪਰ ਪਹਿਲਾ ਮਿਸਰਾ ਬੇ-ਬਹਿਰ ਹੈ ਕਿਉਂਕਿ ਮਿਸਰੇ ਦੇ ਅਰੰਭਕੇ ਅੱਖਰਾਂ ਵਿਚ ਦੂਜਾ ਅੱਖਤ ਗੁਰੂ ਹੋਣਾ ਚਾਹੀਦਾ ਸੀ । ਪਰ 'ਮੁੜ ਮੁੜ ਵਿਚ ਚਾਰੇ ਅੱਖਰ ਲਘੂ ਹਨ । ਇਸ ਲਈ ਇਹ ਫ਼ਊਲਨ ਦੇ ਵਜ਼ਨ ਤੇ ਪੂਰਾ ਨਹੀਂ ਉਤਰਦਾ। 'ਫਊਲੁਨ' ਦੇ ਵਜ਼ਨ ਤੇ ਲਿਆਉਣ ਲਈ ਇਸ ਨੂੰ 'ਮੁੜਮੁੜ ਕਰਨਾ ਪਵੇਗਾ । ਇੱਕ ਹੋਰ ਉਦਾਹਰਣ ਲਵੇ : ਇੱਕ ਤਰਫ਼ ਹੈ ਰੁਖ਼ਸਾਰ ਤੇ ਇੱਕ ਤਰਫ਼ ਹੈ ਸਲੀਬ, ਆਓ ਦੇ ਹਾਂ ਚੋਂ ਆਪਣੀ ਮੰਜ਼ਿਲ ਪਛਾਣੀਏ । -fਚੰਦਰ ਦੀਵਾਨਾ ਇਸ ਗਜ਼ਲ ਦੀ ਬਹਿਰ ਹੈ-ਮੁਫ਼ਊਲ ਫ਼ਾਇਲਾਤ ਮੁਫ਼ਾਈਲ ਛਾਇਨ । ਆਓ ਉਕਤ ਸ਼ਿਅਰ ਨੂੰ ਬਹਿਰ ਤੇ ਪਰਖ ਕੇ ਵੇਖੀਏ : · ਮਫਊਲ ਫ਼ਾਇਲਾਤ ਮੁਫ਼ਾਈਲ ਫ਼ਾਇਲੁਨ !! sis , s | | s s s is ਇਕ ਤਰਫ਼ (?) ਆਉ ਦੁਹਾਂ ਚੋਂ ਆਪ ਣਿ ਮੰਜ਼ਿਲ ਛਾਣਿਏ ਦੂਜਾ ਮਿਸਰਾ ਇਸ ਬਹਿਰ-ਵਜ਼ਨ ਦੇ ਅਨੁਕੂਲ ਹੈ ਪਰ ਪਹਿਲਾ ਮਿਸਰਾ ਕਿਸੇ ਹੋਰ ਬਹਿਰ ਵੱਲ ਨੂੰ ਹੀ ਟੁਰ ਪਿਆ ਹੈ ਅਤੇ ਬੈਂ-ਬਹਿਰ ਹੋ ਗਿਆ ਹੈ । ਜਿਸ ਬਹਿਰ 58