ਪੰਨਾ:Alochana Magazine October, November and December 1987.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਮਤਲੇ ਤੋਂ ਇਸ ਕਾਫ਼ੀਏ ਦਾ ਐਲਾਨ ਹੁੰਦਾ ਹੈ, ਉਹ ਹੈ-'ਕੋਰਾ' ਅਤੇ ਰਦੀਫ਼ ਬਣਦੀ ਹੈ-- ਵੀ ਹੈ । 'ਕਰਾ' ਦੇ ਵਜ਼ਨੇ ਤੇ, ਦੂਜੇ ਮਿਸਰੇ ਵਿਚ, 'ਮੇਰਾ' ਦੀ ਥਾਂ ਤੇ, ‘ਕੌਰ’ ਦਾ ਹਮਵਜ਼ਨ ਸ਼ਬਦ 'ਮੋਰਾ' ਹੋਣਾ ਚਾਹੀਦਾ ਸੀ ਕਿਉਂਕਿ 'ਕੋਰਾ' ਵਿਚ ਰਾ' ਸਥਾਈ ਅੱਖਰ ਹੈ ਤੇ 'ਕ' ਬਦਲਵਾਂ ਅੱਖਰ । ਪਰ ਕਿਉਂਕਿ ਕਵੀ ਦਾ ਮਨਸ਼ਾ ਇਸ ਗ਼ਜ਼ਲ ਵਿਚ 'ਰਾ' ਕਾਫ਼ੀਆ ਤੇ ‘ਵੀ ਹੈ ਰਦੀਫ਼ ਰੱਖਣ ਦਾ ਸੀ, ਇਸ ਲਈ ਉਸਨੇ ' ਨੂੰ ਸਥਾਈ ਅੱਖਰ ਤੇ ‘ਰ' ਨੂੰ ਬਦਲਵਾਂ ਅੱਖਰ ਮੰਨ ਲਿਆ । ਇਸ ਗ਼ਜ਼ਲ ਦੇ ਬਾਕੀ ਕਾਫ਼ੀਏ ਹਨ-- ਸਜ਼ਾ, ਦਰਿਆ, ਨਕਸ਼ਾ, ਹਿੱਸਾ ਆਦਿ । ਇਹਨਾਂ ਸਾਰੇ ਕਾਫ਼ੀਆਂ ਵਿਚ '1' ਸਥਾਈ ਅੱਖਰ ਹੈ ਤੇ 'ਰ', 'ਜ਼', 'ਸ਼', 'ਸ' ਆਦਿ ਬਦਲਵੇਂ ਅੱਖਰ ਹਨ । ਪਰ ਕਿਉਂਕਿ ਮਤਲੇ ਦੇ ਦੋਵਾਂ ਸਿਰਿਆਂ ਵਿਚ 'ਰਾ ਸਥਾਈ ਅੱਖਰ ਹੋ ਗਿਆ ਹੈ, ਇਸ ਲਈ ਇਹ ਮਤਲਾਂ ' ਫ਼ੀਦੇ ਦਾ ਸਹੀ ਐਲਾਨ ਕਰਨੋਂ ਅਸਮਰਥ ਰਹਿ ਗਿਆ ਹੈ, ਤੇ ਗਜ਼ਲ ਦੇ ਕਾਫ਼ੀਏ ਬਾਰੇ ਭੁਲੇਖਾ ਪਾਉਂਦਾ ਹੈ । ਇਸੇ ਗਜ਼ਲ ਦਾ ਦੂਜਾ ਮਤਲਾ : ਤਲਖ਼ ਫ਼ਜ਼ਾਂ ਬੇਦਰਦ ਹਵਾ ਤਨਹਾਈ ਦਾ ਸਹਿਰਾ ਵੀ ਹੈ । ਬੇ-ਮੌਸਮ ਵਿਚ ਖਿੜਕੇ ਜਿਊ ਦੇ ਰਹਿਣ ਦੀ ਮਿਲ ਸਜ਼ਾ ਵੀ ਹੈ । ਕ' ਫ਼ੀਏ ਦੇ ਪੱਖ ਸਹੀ ਹੈ ਕਿਉਕਿ 'ਸਹਿਰਾ' ਵਿਚ '1' (ਕੰਨਾ) ਸਥਾਈ ਅੱਖਰ ਹੈ ਤੇ 'ਰ' ਅਤੇ 'ਜ਼' ਬਦਲਵੇਂ ਅੱਖਰ ਹਨ । | ਗ਼ਜ਼ਲ ਦੇ ਸ਼ਿਅਤਾਂ ਵਿਚ ਵੀ ਕਾਫ਼ੀਏ ਦੀ ਵਰਤੋਂ ਸਮੇਂ ਬਹੁਤ ਚੇਤੰਨ ਰਹਿਣ ਦੀ ਲੋੜ ਹੁੰਦੀ ਹੈ । ਕਵੀ ਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਉਸਨੇ ਮਤਲੇ ਵਿਚ ਜਿਸ ਕਾਫ਼ੀਏ ਦਾ ਐਲਾਨ ਕੀਤਾ ਹੈ ਅਤੇ ਜਿਹਨਾਂ ਅੱਖਰਾਂ ਨੂੰ ਸਥਾਈ ਤੇ ਬਲਵੇਂ ਅੱਖਰ ਘੋਸ਼ਤ ਕੀਤਾ ਹੈ, ਹਰ ਸ਼ਿਅਰ ਦਾ ਕਾਫ਼ੀਆ ਉਹਨਾਂ ਦਾ ਪਾਬੰਦ ਹੋਵੇ । ਉਦਾਹਰਣ ਲਈ ਹੇਠਾਂ ਲਿਖਿਆ ਸ਼ਿਅਰ ਵੇਖੋ : ਬੰਦਾ ਨਹੀਂ ਹੈ ਢੋਰ ਜੇ ਖਾਲੀ ਹੈ ਇਸ਼ਕ ਤੋਂ, ਹਰ ਬਿਰਖ ਦੀ ਹੈ ਕਦਰ ਉਹਦੇ ਫਲ ਨੂੰ ਵੇਖ ਕੇ। ਦੀਵਾਨ ਸਿੰਘ ਇਸ ਗ਼ਜ਼ਲ ਦਾ ਮਤਲਾ ਹੈ : ਰੁਕਦਾ ਨਹੀਂ ਮੈਂ ਰਾਹ ਵਿਚ ਮੁਸ਼ਕਿਲ ਨੂੰ ਵੇਖ ਕੇ । ਵਧਦਾ ਹੈ ਸ਼ੋਕ ਦੂਰ ਦੀ ਮੰਜ਼ਿਲ ਨੂੰ ਵੇਖ ਕੇ । ਕਵੀ ਨੇ ਮਤਲੇ ਵਿਚ ਮੁਸ਼ਕਿਲ’ ਅਤੇ ‘ਮੰਜ਼ਲ' ਕਾਫ਼ੀਏ ਵਰਤ ਕੇ ਇਹ ਐਲਾਨ ਕੀਤਾ ਹੈ ਕਿ ਉਸਦੇ ਕਾਫੀਆਂ ਵਿਚ 'ਲ' ਸਥਾਈ ਅੰਤ ਹੋਵੇਗਾ ਤੇ 'ਕਿ, “ਜ਼ਿ (fਹਾੜੀ ਸਮੇਤ) ਬਦਲਵੇਂ ਅੱਖਰ ਹੋਣਗੇ । ਮਤਲੇ ਤੋਂ ਅਗਲੇ ਦੇ ਸ਼ਿਅਰਾਂ ਵਿਚ ਕਵੀ 62