ਪੰਨਾ:Alochana Magazine October, November and December 1987.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੇ 'ਸਾਹਿਲ' ਅਤੇ 'ਦਿਲ' ਕਾਫ਼ੀਏ ਵਰਤ ਕੇ ਆਪਣੇ ਐਲਾਨੇ ਦਾ ਨਿਰਵਾਹ ਕੀਤਾ ਹੈ, ਪਰ ਉਹਨਾਂ , ਤਾਂ ਅਗਲੇ ਸ਼ਿਅਰ ਵਿਚ ਉਹ ਕਾਫ਼ੀਏ ਪ੍ਰਤੀ ਚੇਤੰ ਨ ਨਾ ਰਹਿਣ ਕਰਕੇ ‘ਫਲ' ਸ਼ਬਦ ਨੂੰ ਬਤੌਰ ਕਾਫ਼ੀਆ ਵਰਤ ਬੈਠਾ ਹੈ । 'ਫਲ' ਸ਼ਬਦ ਵਿੱਚ ‘ਲ' ਤਾਂ ਸਥਾਈ ਅੱਖਰ ਹੈ, ਪਰ 'ਫ' (ਬਿਨਾ ਸਿਹਾਰੀ ਤੋਂ ਬਦਲਵਾਂ ਅੱਖਰ ਨਹੀਂ ਹੋ ਸਕਿਆਂ। ਇਸਨੂੰ “ਫਿ' ਹੋਣਾ ਚਾਹੀਦਾ ਸੀ, ਜੋ ਇਸ ਸ਼ਬਦ ਵਿਚ ਸੰਭਵ ਨਹੀਂ। ਇਸੇ ਤਰਾਂ ਇਸ ਗ਼ਜ਼ਲ ਦੇ ਅਗਲੇ ਦੋ ਸ਼ਿਅਰਾਂ ਵਿਚ 'ਦਲਦਲ' ਅਤੇ 'ਪਲ ਪਲ' ਦੇ ਕੇ ਫ਼ੀਏ ਵਰਤੇ ਗਏ ਹਨ, ਜੋ ਗ਼ਲਤ ਹਨ ' ਛੇ ਸ਼ਿਅਰਾਂ ਦੀ ਇਸ ਗ਼ਜ਼ਲ ਵਿਚ ਦੋ ਪ੍ਰਕਾਰ ਦੇ ਕਾਫ਼ੀਏ ਦੀ ਵਰਤੋਂ ਕਾਰਨ ਇਹ ਗ਼ਜ਼ਲ ਰੂਪਕ ਪੱਖ ਦੋਸ਼ ਪੂਰਨ ਅਤੇ ਕਰੂਪ ਹੋ ਗਈ ਹੈ । ਇਸੇ ਤਰ੍ਹਾਂ ਦੀ ਗਲਤੀ ਦੀ ਇਕ ਹੋਤ ਉਦਾਹਰਣ ਵੇਖੋ : ਜੇ ਸੁੰਦਰ ਸੂਰਤਾਂ ਦੇ ਛਲ ਸਮੇਂ ਦੇ ਵਲ ਸਮਝਦੇ ਨੇ ! ਉਹਨਾਂ ਨੂੰ ਹੁਸਨ ਵਾਲੇ ਕਤਲ ਦੇ ਕਾਬਿਲ ਸਮਝਦੇ ਨੇ । •-ਬਾਵਾ ਬਲਵੰਤ ਇਸ ਗ਼ਜ਼ਲ ਦੇ ਕਾਫ਼ੀਏ ਹਨ -- ਸ਼ਾਮਿਲ, ਬੁਜ਼ਦਿਲ, ਮੁਸ਼ਕਿਲ ਆਦਿ । ਪਰ , ਕੇਵੀ ਤੋਂ, ਮਤਲੇ ਵਿਚ ਹੀ, ਕਾਫ਼ੀਫੇ ਦੇ ਐਲਾਨ ਦੀ ਗ਼ਲਤੀ ਸਰ ਜ਼ਦ ਹੋ ਗਈ ਹੈ । ‘ਵਲ' ਸ਼ਬਦ ਵਿਚ 'ਲ' ਸਥਾਈ ਅੱਖਰ ਹੈ ਤੇ 'ਵ' ਬਦ : ਵਾਂ ਅੱਖਰ । ਦੂਜੇ ਮਿਸਰੇ ਦੇ 'ਕਾਬਿਲ' ਸ਼ਬਦ ਵਿਚ, ਬਦਲਵੇਂ ਅੱਖਰ 'ਵ' ਦੀ ਥਾਂ ਤੇ 'ਬ' (ਬ+ਬਿਹਾਰੀ) ਆ ਗਿਆ ਹੈ ਜੋ ਨਹੀਂ ਆ ਸਕਦਾ। ਇਸ ਗ਼ਜ਼ਲ ਵਿਚ ਵੀ ਇਸ ਤੋਂ ਪਹਿਲਾਂ ਵਿਚਾਰੀ ਗ਼ਜ਼ਲ ਵਾਂਗ, ਛੇ ਸ਼ਿਅਰਾਂ ਵਿਚੋਂ ਤਿੰਨਾਂ ਦਾ ਬਦਲਵਾਂ ਅੱਖਰ ਸਿਹਾਰੀ ਵਾਲਾ ਅੱਖਰ ਹੈ ਅਤੇ ਤਿੰਨ ਸ਼ਿਅਰਾਂ ਦੇ ਕਾਫ਼ੀਆਂ ਦਾ ਬਦਲਵਾਂ ਅੱਖਰ ਬਗੈਰ ਸਿਹਾਰੀ (ਬਲ, ਹਮਲ, ਨਾਵਲ) ਤੋਂ ਹੈ । ਦੋ ਪ੍ਰਕਾਰ ਦੇ ਕਾਫ਼ੀਏ ਵਰਤਣ ਨਾਲ ਇਹ ਗ਼ਜ਼ਲ ਵੀ ਰੂਪਕ ਪੱਖ ਦੋਸ਼ ਪੂਰਨ ਅਤੇ ਕਰੂਪ ਹੋ ਗਈ ਹੈ । ਰਦੀਫ਼ ਦੇ ਸੰਬੰਧ ਵਿਚ ਸਭ ਤੋਂ ਵੱਧ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਰਦੀਫ਼, ਸ਼ਿਅਰ ਦੀ ਵਿਸ਼ਾ-ਵਸਤੂ ਨਾਲ ਇਸ ਤਰ੍ਹਾਂ ਰਚੀ ਮਿਚੀ ਹੋਵੇ ਕਿ ਉਸ ਨੂੰ ਵੱਖ ਕਰ ਲੈਣ ਨਾਲ ਸ਼ਿਅਰ ਦਾ ਮਜ਼ਮੂਨ ਅਧੂਰਾ ਰਹਿ ਜਾਵੇ । ਜੇਕਰ ਰਦੀਫ਼ ਨੂੰ ਵੱਖ ਕਰਨੇ ਤੇ ਵੀ ਸ਼ਿਅਰ ਆਪਣੇ ਵਿਚਾਰ ਜਾਂ ਭਾਵ ਨੂੰ ਪੂਰੀ ਤਰਾਂ ਪ੍ਰਗਟਾਉਣ ਵਿਚ ਸਮਰਥ ਹੈ, ਤਾਂ ਰੂਪਕ ਪੱਖ, ਉਸ ਸ਼ਿਅਰ ਵਿਚ ਰਦੀਫ਼, ਭਰਤੀ ਦੀ ਰਦੀਫ਼' ਹੋਕੇ, ਸ਼ਿਅਰ ਨੂੰ ਦੋਸ਼ਪੂਰਨ ਬਣਾ ਦਿੰਦੀ ਹੈ । ਉਦਾਹਰਣ ਲਈ ਨਿਮਨ ਲਿਖਤ ਸ਼ਿਅਰ ਵੇਖੋ : ਗਵਾਰਾਂ ਦੇ ਹੱਥ ਆਕੇ ਹੋਵੇ ਨਾ ਕਿਉਂ, ਹਨੇਰ ਟੋਟੇ ਟੋਟੇ ਤੇਰੇ ਸ਼ਹਿਰ ਵਿਚ । -ਸਾਧੂ ਸਿੰਘ ਹਮਦਰਦ 63