ਪੰਨਾ:Alochana Magazine October, November and December 1987.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਗ਼ਜ਼ਲ ਦੀ ਰਦੀਫ਼ ਹੈ-'ਤਿਰੇ ਸ਼ਹਿਰ ਵਿਚ ' ਰਛ ਨੂੰ ਸ਼ਿਅਰ ਨਾਲੋਂ ਵੱਖ ਕਰੀਏ ਤਾਂ ਸ਼ਿਅਰ ਦਾ ਅਰਥ ਇਹ ਰਹਿ ਜਾਂਦਾ ਹੈ ਕਿ 'ਗਵਾਰਾਂ ਦੇ ਹੱਥ ਆ ਕੇ ਦੁਨਰ ਟੋਟ-ਟੋਟੇ ਕਿਉਂ ਨਾ ਹੋਵੇ ? ਭਾਵ ਇਹ ਕਿ ਦੁਨਰ ਜਦੋਂ ਗਵਾਰਾਂ ਦੇ ਹੱਥ ਆਉਂਦਾ ਹੈ ਤਾਂ ਟੋਟੇ-ਟੋਟੇ ਹੋ ਜਾਂਦਾ ਹੈ : ਇਹ ਇਕ ਸਧਾਣ ਪਰ ਮੁਕੰਮਲ ਬਿਆਨ ਹੈ । ਪਰ ਇਹ ਗੱਲ ਮਹਿਬੂਬ ਦੇ ਸ਼ਹਿਰ ਵਿਚ ਹੀ ਵਪਦੀ ਹੋਵੇ ਤੇ ਹੋਰ ਕਿਤੇ ਨਾ ਵਾਪਰਦੀ ਹੋਵੇ, ਇਹ ਆਖਣਾ ਗ਼ਲਤ ਹੈ । ਇਰ ਸ਼ਿਅਰ ਵਚੋਂ ਗ ਰਦੀਫ਼ ਕੱਢ ਕੇ ਅਰਥ ਪੂਰਾ ਹੋ ਜਾਂਦਾ ਹੈ । ਭਾਵ ਇਹ ਕਿ ਇਸ ਸ਼ਿਅਰ ਵਿਚ ਰਦੀਫ਼ ‘ਭਰਤੀ ਦੀ ਰਦੀਫ਼' ਹੈ, ਜੋ ਸ਼ਿਅਰ ਦੇ ਮਜ਼ਮੂਨ ਨਾਲੋਂ ਨਿੱਖੜ ਜਾਣ ਕਰਕੇ ਬੇ-ਅਰਥ ਅਤੇ ਮਹੱਤਵਹੀਨ ਹੋ ਗਈ ਹੈ । ਇਕ ਸ਼ਿਅਰ ਹੋਰ ਵੇਖੋ : ਫੂਕ ਦੇਵ ਹੰਝੂਆਂ ਦਾ ਤੇਲ ਪਾ ਕੇ ਹੋਕਿਓ, ਜ਼ਿੰਦਗੀ ਬਰ ਨੂੰ ਕੀ ਵੇਖਦੇ ਹੋ ਦੋਸਤੋ । -ਸੰਸਾਰ ਸਿੰਘ ਗਰੀਬ ਇਸ ਗਜ਼ਲ ਦੇ ਕਾਫ਼ੀਏ ਹਨ ਨੂਰ, ਹੂਰ, ਮੰਜ਼ੂਰ ਆਦਿ ਤੇ ਰਦੀਫ਼ ਹੈ--ਨੂੰ ਕੀ ਵੇਖਦੇ ਹੋ ਦੋਸਤੋ । ਕਵੀ ਨੇ ਪਹਿਲੇ ਮਰੇ ਵਿਚ ‘ਹਕਓ' ਸੰਬੰਧਨ ਸ਼ਬਦ) ਦਾ ਪ੍ਰਯੋਗ ਕਰਕੇ ਆਪਣੇ ਬਿਆਨ ਨੂੰ ਇਸ ਸ਼ਤਦ ਤੇ ਕੇਤੂ ਕਰ ਦਿੱਤਾ ਹੈ, ਜਿਸ ਨਾਲ ਦੂਜੇ ਮਿਰੇ ਦਾ 'ਦੋ' (ਸੰਬੋਧਨ ਸ਼ਬਦ ਬੇਕਾਰ ਹੋ ਗਿਆ ਹੈ । ਪਹਿਲੇ ਮਿਸਰੇ ਵਿਚ ਤੋਂ ਗਈ ਗੱਲ, ਦੂਜੇ ਮਿਸਰੇ ਦੇ ਪਹਿਲੇ ਤਿੰਨ ਸ਼ਬਦਾਂ (ਜ਼ਿੰਦਗੀ ਬੇਰ ਨੂੰ) ਤੇ ਆਕੇ ਮੁੱਕ ਜਾਂਦੀ ਹੈ ਕਿ “ਐ ਹੋਕਓ, ਬੇਨੂਰ ਜ਼ਿੰਦਗੀ ਨੂੰ ਹੰਝੂਆਂ ਦਾ ਤੇਲ ਪਾਕੇ ਫੂਕ ਦੇਵੇਂ ।" ‘ਕਾ ਵੇਖਦੇ ਹੋ ਦੋਸਤੋ ਟੋਟਾ ਵੱਖ ਹੀ ਪਿਆ ਰਹਿ ਜਾਂਦਾ ਹੈ, ਜਿਸਦਾ ਸ਼ਿਅਰ ਵਿਚ ਬਿਅ ਨੇ ਮਜ਼ਮੂਨ ਨਾਲ ਕੋਈ ਸੰਬੰਧ ਨਹੀਂ ਬਣਦਾ। ਇਸ ਕਾਰਨ ਇਸ ਸ਼ਿਅਰ ਵਿਚ ਵੀ 'ਭਰਤੀ ਦੀ ਰਦੀਫ਼' ਹੋਣ ਕਰਕੇ ਸ਼ਿਅਰ ਕਰੂਪ ਹੋ ਜਾਂਦਾ ਹੈ । ਵਿਸ਼ੇ-ਪੱਖ ਸ਼ਿਅਰ ਦੀ ਸਫਲ ਰਚਨਾ ਲਈ ਇਹ ਜ਼ਰੂਰੀ ਹੈ ਕਿ ਸ਼ਿਅਰ, ਆਪਣੇ ਆਪ ਵਿਚ, ਵਿਸ਼ੇ ਪਖੋਂ ਇਕ ਮੁਕੰਮਲ ਇਕਾਈ ਬਣ ਜਾਵੇ । ਭਾਵ ਇਹ ਕਿ ਸ਼ਿਅਰ ਵਿਚ ਬਿਆਨ ਕੀਤਾ ਮਜ਼ਮੂਨੇ ਆਪਣੇ ਆਪ ਵਿਚ ਸੰਪੂਰਨ ਹੋਵੇ ਤੇ ਉਸ ਬਾਰੇ ਕਿਸੇ ਪ੍ਰਕਾਰ ਦੇ ਕੰਤੁ ਦੀ ਗੁੰਜਾਇਸ਼ ਨਾ ਰਹੇ। ਇਹ ਨਿਸ਼ਚਾ ਕਰਨ ਲਈ ਗਜ਼ਲਕਾਰ ਵਾਸਤੇ ਜ਼ਰੂਰੀ ਹੈ ਕਿ ਉਹ ਨਿਮਨ-ਲਿਖਤੇ ਗੱਲਾਂ ਬਾਰੇ ਚੇਤੰਨ ਰਹਿ ਕੇ ਸ਼ਿਅਰ ਦੀ ਰਚਨਾ ਕਰੇ : (i) ਸ਼ਿਅਰ ਦੇ ਦੋਵੇਂ ਮਿਸਰੇ ਵੱਖ-ਵੱਖ ਨਾ ਜਾਪਦੇ ਹੋਣ । (ii) ਸ਼ਿਅਰ ਵਿਚ ਕਰਤਾ ਦੀ ਘਾਟ ਨਾ ਹੋਵੇ । 64