ਪੰਨਾ:Alochana Magazine October, November and December 1987.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਵਲਕਾਰ ਧਨੀ ਰਾਮ ਚਾਤ੍ਰਿਕ -ਡਾ. ਧਨਵੰਤ ਕੌਰ* ਆਧੁਨਿਕ ਪੰਜਾਬੀ ਸਾਹਿਤ ਦੇ ਗਣ ਵਿੱਚ ਧਨੀ ਰਾਮ ਚਾਤ੍ਰਿਕ਼ ਦੀ ਕਵੀ ਵਜੋਂ ਤਿਸ਼ਠਾ ਅਤੇ ਪ੍ਰਮਾਣਿਕਤਾ ਨਿਰਵਿਵਾਦ ਰੂਪ ਵਿਚ ਸਵੀਕ੍ਰਿਤ ਹੈ, ਪਰ ਚਾਕ ਦੇ ਵਿਅਕਤਿਤ੍ਰ ਦਾ ਉਹ ਪਰਤ ਜਿਹੜੀ ਗਲਪ ਰਚਨਾ ਵਲ ਅਗੁਰਸਰ ਸੀ, ਸ਼ਾਇਦ ਅਜੇ ਜਾਣ ਪਛਾਣ ਦੀ ਵੀ ਮੁਥਾਜ ਹੈ । ਇਸ ਵਿਚ ਸੰਦੇਹ ਨਹੀਂ ਕਿ ਚਾਕ ਦੇ ਕਾਵਿ ਦੀ ਵਿਸ਼ਾਲਤਾ ਅਤੇ ਵਿਵਿਧਤਾ ਉਸ ਦੀਆਂ ਗਲਪ ਰਚਨਾਵਾਂ ਨਾਲੋਂ ਕਿਤੇ ਵਧ ਪ੍ਰਭਾਵਸ਼ਾਲੀ ਹੈ ਪਰ ਸਮਕਾਲੀਨ ਬ ਹਿਤ ਸੰਦਰਭ ਵਿੱਚ ਉੱਨਾਂ ਦੀ ਗਲਪ ਚੇਤਨਾ ਦਾ ਉਪੇਖਿਅਤ ਰਹਿਣਾ ਉਨ੍ਹਾਂ ਦੇ ਰਚਨਾ ਸੰਸਾਰ ਦੀ ਇਕ ਮਹੱਤਵਪੂਰਣ ਪਰਤ ਵਲੋਂ ਅਣਜਾਣ ਰਹਿਣਾ ਹੈ । | ਧਨੀ ਰਾਮ ਚਾਤ੍ਰਿਕ ਦੇ ਚਾਰ ਮੌਲਿਕ ਨਾਵਲ, ‘ਦੇ ਉਤਮ ਜੀਵਨ' (1903) “ਇਸਤ੍ਰੀ ਦੁਖਦਸ਼ੀ' (1905), 'ਭਾਈ ਬੁਧ ਸਿੰਘ ਜੀ ਦਾ ਜੀਵਨ ਸੁਧਾਰ (1907) ਅਤੇ ‘ਰਮਈਆਂ ਸੈਨ ਜੀ ਦਾ ਹਾਲ (ਮਿਤੀ ਰਹਿਤ) ਉਪਲਬਧ ਹਨ । ਇਨ੍ਹਾਂ ਵਿਚੋਂ ' ਉਤਮ ਜੀਵਨ’ ਅਤੇ ‘ਰਮਈਆ ਸੋਠੇ ਜੀ ਦਾ ਹਾਲ ਤਾਂ ਪੁਸਤਕ ਰੂਪ ਵਿਚ ਤਾਂ ਪ੍ਰਾਪਤ ਹਨ ਪਰ ਇਸ ਦੁਖਦਸ਼ੀ' ਅਤੇ 'ਭਾਈ ਪ੍ਰਬੁਧ ਸਿੰਘ ਜੀ ਦਾ ਜੀਵਨ ਸੁਧਾਰ ਖਾਲਸਾ ਟੈਕਟ ਸੁਸਾਇਟੀ ਵਲੋਂ ਛਾਪੇ ਟੈਕੂਟਾਂ ਦੇ ਰੂਪ ਵਿਚ ਮਿਲਦੇ ਹਨ । ਇਨ੍ਹਾਂ ਗਲਪ ਤਾਂ ਵਿਚ ਰੂਪਾਇਤ ਬੋਧ ਅਤੇ ਇਨ੍ਹਾਂ ਦੇ ਰਚਨਾ ਕੌਸ਼ਲ ਦਾ ਮੁਲਾਂਕਣ, ਚਾਕ ਦੀ ਰਚਨਾ ਸਾਧਨਾ ਦੀ ਇਸ ਦਿਸ਼ਾ ਨੂੰ ਪਛਾਨਣ ਲਈ ਅਤਿ ਵਿਸ਼ਲੇਸ਼ਣ ਤੇ ਜ਼ਰੂਰੀ ਹੈ । ਚਾਕ ਦੀ ਗਲਪ ਦਾ ਰਚਨਾ ਕਾਲੇ ਵੀਹਵੀਂ ਸਦੀ ਦਾ ਪਹਿਲਾ ਦਹਾਕਾ ਹੈ । ਹਿੰਦੁਸਤਾਨ ਦੇ ਰਾਜਨੀਤਿਕ ਅਤੇ ਸਾਮਾਜਿਕ ਇਤਿਹਾਸ ਵਿਚ ਇਹ ਉਹ ਸਮਾਂ ਹੈ ਜਦੋਂ

  • ਪੰਜਾਬੀ ਵਿਉਂਤ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।