ਪੰਨਾ:Alochana Magazine October, November and December 1987.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਾਤ੍ਰਿਕ ਦੀਆਂ ਗਲਪ ਰਚਨਾਵਾਂ ਦਾ ਵਿਸ਼ੇ ਵਸਤੂ ਇਸੇ ਉਦੇਸ਼ ਵਿਚੋਂ ਆਪਣਾ ਸੁਭਾਅ ਤੇ ਸਾਰ ਗ੍ਰਹਿਣ ਕਰਦਾ ਹੈ । ਸਮਜਿਕ-ਸਾਂਸਕ੍ਰਿਤਿਕ ਜੀਵਨ ਵਿਚ ਆਚਰਣਿਕ ਉਚਤਾ ਲਈ ਉਦਾਤ ਕੀਮਤਾਂ ਵਜੋਂ ਪ੍ਰਵਾਣਿਤ ਸਬਰ, ਸੰਤੋਖ, ਧੀਰਜ, ਧਰਮ ਤੇ ਪਰਉਪਕਾਰ ਆਦਿ ਕੀਮਤਾਂ ਨੂੰ ਦ੍ਰਿੜ ਕਰਵਾਉਣ ਅਤੇ ਹੰਕਾਰ, ਸੱਤ ਅਤੇ ਕੁਸੰਗਤ ਆਦਿ ਨੂੰ ਤੱਜਣ ਲਈ ਚੁੱਕੇ ਨੇ ਵੱਖ ਵੱਖ ਪ੍ਰਸੰਗਾਂ ਤੇ ਆਧਾਰਿਤ ਗਲਪ ਸੰਸਾਰ ਸਿਰਜਿਆ ਹੈ । ‘ਦੇ ਉਤਮ ਜੀਵਨ ਦੇ ਗਲਪ ਵੇਰਵੇ ਹੰਕਾਰ ਦੇ ਮੁਕਾਬਲੇ ਸਬਰ, ਸੰਤੋਖ, ਸਾਦਗੀ, ਪਰਉਪਕਾਰ ਅਦਿ ਕੀਮਤਾਂ ਨੂੰ ਦੜ ਕਰਵਾਉਣ ਲਈ ਹਨ । ਰਮਈਆ ਸੇਠ ਜੀ ਦਾ ਹਾਲ' ਵੇਸਵਾ ਦੀ ਸੰਗਤ ਦੀ 'ਨਖਿਧ ਵਾਰਤਾ ਰਾਹੀਂ ਇਸ ਵਿਚੋਂ ਨਿਕਲੇ ਬੁਰੇ ਨਤੀਜਿਆਂ ਨੂੰ ਪ੍ਰਸਤੁਤ ਕਰਦਾ ਹੈ । 'ਇਸਤਰੀ ਦੁਖਦਸ਼ੀ' ਦਾ ਗਲਪ ਪ੍ਰਸੰਗ ਬਾਲ ਵਿਆਹ ਅਤੇ ਬਾਲ ਵਿਧਵਾ ਜੀਵਨ ਦੀਆਂ ਸਮੱਸਿਆਵਾਂ ਵਿਚ ਗਸ਼ੀ ਨਾਇਕਾ ਦੇ ਸੰਕਟ ਦਾ ਜ਼ਿੰਮਾ ਆਚਰਣਿਕ ਸਿਖਲਾਈ ਦੀ ਅਣਹੋਂਦ ਵਿਚ ਨਿਸ਼ਚਿਤ ਕਰਨ ਲਈ ਜਤਨੋਸ਼ੀਲ ਹੈ । ਇਸੇ ਤਰ੍ਹਾਂ 'ਭਾਈ ਬੁਧ ਸਿੰਘ ਜੀ ਸਧਾਰ' ਨਾਮੀ ਨਾਵਲੀ ਕਿਤੇ ਦਾ ਪ੍ਰਯੋਜਨ ਵੀ ਪ੍ਰਕ ਦੇ ਭੈ ਰਾਹੀਂ ਧਾਰਮਿਕ ਤੇ ਆਚਰਣਿਕ ਤੌਰ ਤੇ ਪਵਿੱਤਰ ਜੀਵਨ ਜੀਣ ਦੀ ਪ੍ਰੇਰਨਾ ਦੇਣਾ ਹੈ । | ਚਾੜ੍ਹ ਦੀਆਂ ਰਚਨਾਵਾਂ ਇਨ੍ਹਾਂ ਸਪਸ਼ਟ ਉਦੇਸ਼ਾਂ ਨਾਲ ਪ੍ਰਣਾਈਆਂ ਹੋਈਆਂ ਹਨ, ਇਸੇ ਲਈ ਮਾਨਕ ਗਲਪ ਦੇ ਸਿਰਲੇਖ ਹੇਠ ਵਿਚਾਰੀਆਂ ਜਾ ਸਕਦੀਆਂ ਹਨ । ਪ੍ਰਤਿਮਾਨਕ ਗਲਪ ਦਾ ਪ੍ਰਯੋਜਨ, ਕਿਉਂਕਿ, ਕਿਸੇ ਪ੍ਰਤਿਮਾਨ ਨੂੰ ਸਿਰਜਣਾ ਹੁੰਦਾ ਹੈ, ਇਸ ਲਈ ਇਥੇ ਯਥਾਰਥ ਬੋਧ ਦੀ ਪੇਸ਼ਕਾਰੀ ਨੂੰ ਪ੍ਰਾਥਮਿਕਤਾ ਦੇਣ ਦੀ ਥਾਂ ਮੁਖ ਜੇਰੇ ਤਤਕਾਲੀ ਸੰਕਟ ਵਿਚੋਂ ਨਿਕਲਣ ਲਈ ਰਾਹ ਸੁਝਾਉਣਾ ਵੀ ਹੁੰਦਾ ਹੈ । ਚਾਕ ਰਚਿਤ ਗਲਪ ਦੇ ਪ੍ਰਸੰਗ ਵਿਚ ਚਾਕੂ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਸਮਕਾਲੀਨ ਬੋਧ ਦੀ ਇਸ ਪੇਸ਼ਕਾਰੀ ਰਾਹੀਂ ਉਹ ਜਿਸ ਸੰਕਟ ਨੂੰ ਰੂਪਾਂਤਰਿਤ ਕਰ ਰਿਹਾ ਹੈ ਉਸ ਵਿਚੋਂ ਨਿਕਲਣ ਲਈ ਉਸਦੀ ਸਹਾਇਕ ਹੈ ਕ ਸਿੱਖੀ ਜੀਵਨ ਜਾਚ ਹੈ । ਤਤਕਾਲੀਨ ਧਾਰਮਿਕ ਸੰਕੀਰਣਤਾ ਦੇ ਪ੍ਰਸੰਗ ਵਿਚ ਚਾਕੂ ਵਲੋਂ ਸਮੁੱਚੇ ਧਾਰਮਿਕ ਪ੍ਰਸੰਗਾਂ ਵਿਚੋਂ ਆਪਣੀ ਜਾਤੀ ਅਤੇ ਜਜ਼ਬਾਤੀ ਸਾਂਝ ਨੂੰ ਛੱਡ ਕੇ ਸਿੱਖ ਜੀਵਨ ਜਾਚ ਨੂੰ ਚੁਣਨਾ ਆਪਣੇ ਆਪ ਵਿਚ ਇਕ ਚੇਤਨ ਅਤੇ ਸਾਹਸਪੂਰਣ ਕਾਰਜ ਹੈ । ਚਾਕ ਦੀ ਗਲਪ ਚੇਤਨਾ ਦੇ ਵਾਹਕ ਜਿਹੜੇ ਨਾਇਕ ਉਸ ਦੀਆਂ ਰਚਨਾਵਾਂ ਵਿਚ ਉਪਲਬਧ ਹਨ ਉਨ੍ਹਾਂ ਦੀ ਨੁਹਾਰ ਹੂਬਹੂ ਉਸ ਗੁਰਸਿੱਖ ਨਾਲ ਮਿਲਦੀ ਹੈ ਜਿਹੜਾ ਸਿੱਖੀ ਜੀਵਨ ਜਾਚ ਦੀਆਂ ਆਦਰਸ਼ਕ ਕੀਮਤਾਂ ਨਾਲ ਓਤ ਪੋਤ ਸਰਬਤ ਦੇ ਭਲੇ ਲਈ ਕਾਰਜਸ਼ੀਲ ਹੈ । ' ਉਤਮ ਜੀਵਨ’ ਦੀ ਗਲਪ ਕਥਾ ਜਿਨ੍ਹਾਂ 'ਉਤਮ ਜੀਵਨਾਂ' ਤੇ ਕੇ ਤ ਹੈ ਉਹ ਪਾਤਰ ਜੀਵਨ ਦੇ ਜਿਸ ਉਤਕਰਸ਼ ਤੇ ਪਹੁੰਚੇ ਹੋਏ ਹਨ, ਉਹ ਗੁਰਮੁਖ ਜੀਵਨ ਜਾਚ ਸਦਕਾ ਹੀ ਹੈ । ਮਨੁੱਖ ਦੀ ਆਚਰਣਿਕ ਪਵਿੱਤਰਤਾ ਲਈ ਪ੍ਰਵਾਨਿਤ 68