ਪੰਨਾ:Alochana Magazine October, November and December 1987.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਾਤ੍ਰਿਕ ਦੇ ਨਾਵਲਾਂ ਦੇ ਕਥਾਨਕਾਂ ਦੀ ਸਰਲਤਾ ਤੇ ਸਾਦਗੀ ਨੂੰ ਇਸੇ ਪ੍ਰਸੰਗ ਵਿਚ ਸਮਝਿਆ ਜਾ ਸਕਦਾ ਹੈ । ਉਸਦੇ ਸਾਰੇ ਨਾਵਲਾਂ ਦੇ ਕਥਾਨਕ ਇਕਹਿਰ ਬਣਤਰ ਦੇ ਹਨ । ਕਿਸੇ ਇਕ ਉਦੇਸ਼ ਤੋਂ ਰਾਤ ਇਕ ਕਥਾ ਇਕ ਤੰਦ ਦੇ ਰੂਪ ਵਿਚ ਆਦਿ ਤੋਂ ਅੰਤ ਵਲ ਜਾਂਦੀ ਹੈ । ਕਥਾ ਦਾ ਇੱਛਤ ਵਿਕਾਸ ਸਪਸ਼ਟ ਬਿਰਤਾਂਤ ਦੇ ਰੂਪ ਵਿਚ ਵਿਕਸਤ ਹੁੰਦਾ ਹੈ ਪਰ ਚਾਤ੍ਰਿਕ ਦੀ ਮੌਲਿਕਤਾ ਇਹ ਹੈ ਕਿ ਉਸਨੇ ਇਸ ਅਤਿ ਸਰਲ ਮਾਡਲ ਵਿਚ ਵੀ ਵਿਭਿੰਨ ਕਥਾਂ ਜੁਗਤਾਂ ਅਤੇ ਸ: ਦੇ ਢੰਗ ਨਾਲ ਅਪਣਾਈਆਂ ਹਨ । ਆਪਣੇ ਪਹਿਲੇ ਨਾਵਲ 'ਦੋ ਉਤਮ ਜੀਵਨ' ਵਿਚ ਲੇਖਕ ਨੇ ਸਮੁੱਚੇ ਬਿਰਤਾਂਤ ਨੂੰ ਇਤਿਹਾਸਕ ਕ੍ਰਮ ਵਿਚ ਹੀ ਵਾਪਰਦਿਆਂ ਵਿਖਾਇਆ ਹੈ । ਭਲੇ ਪਾਤਰਾਂ ਦਾ ਸੰਕਟ ਵਿਚ ਗਸ਼ ਜਾਣਾ, ਸਬਰ ਸੰਤੋਖ ਨਾਲ ਸੰਕਟ ਤੋਂ ਛੁਟਕਾਰਾ ਪਾਉਣਾ, ਬੁਰੇ ਪਾਤਰਾਂ ਦਾ ਸੰਕਟ ਵਿਚ ਫਸ ਜਾਣਾ, ਭੁਲੇ ਪਾਤਰਾਂ ਦੀ ਸਹਾਇਤਾ ਨਾਲ ਨਿਕਲਣਾ ਤੇ ਭਲੇ ਰਹਿਣ ਦਾ ਪ੍ਰਣ ਲੈਣਾ, ਮਧਕਾਲੀਨ ਕਥਾ ਪਰੰਪਰਾ ਦੀ ਇਕ ਹਰਮਨ ਪਿਆਰੀ ਵਿਕਾਸ ਲੜੀ ਹੈ ਜਿਹੜੀ ਚਤ੍ਰਿਕ ਨੇ ਇਸ ਨਾਵਲ ਵਿਚ ਵਰਤੀ ਹੈ । ਆਪਣੇ ਦੁਸਰੇ ਨਾਵਲ 'ਇਸਤੀ ਦੁਖਦਸ਼ੀ' ਦੇ ਬਿਰਤਾਂਤ ਅਰੰਭ ਉਹ ਚਤ ਪਟ ਤੇ ਇਕ ਦੁਖੀ ਇਸ ਦੇ ਪ੍ਰਵੇਸ਼ ਨਾਲ ਕਰਦਾ ਹੈ ਜਿਹੜੀ ਅਪਣੀ ਸਥਿਤੀ ਦਾ ਬਿਆਨ, : ਪਿਛਲੇ ਝਾਤ ਰੂਪੀ ਤਕਨੀਕ ਦੀ ਇੰਕੇ ਅਤੇ ਜਤਲ ਵਰਤੋਂ ਨੂੰ ਲ ਕਰਦੀ ਹੈ । 'ਪ੍ਰਬੁਧ ਸਿੰਘ ਜੀ ਦਾ ਸੁਧਾਰ' ਨਾਮੀ ਨਾਵਲ ਦਾ ਅਰੰਭ ਇਕ ਪਾਤਰ ਦੀ ਸੁਪਨਮਈ ਅਵਸਥਾ ਵਿਚ ਲੋਕ ਦੇ ਦਰਸ਼ਨਾਂ ਰਾਹੀਂ ਹੁੰਦਾ ਹੈ, ਇਸੇ ਤਰ੍ਹਾਂ ‘ਰਮਈਆ ਸੇਠ ਜੀ ਦਾ ਹਾਲ' ਨਾਮੀ ਨਾਂਵਲ ਵਿਚ ਵਿਸ਼ੇ ਦੀ ਯਥਾਰਥਕਤਾ ਨੂੰ ਪਕਿਆਉਣ ਲਈ ਇਸ ਨੂੰ ਜੀਵਨੀ ਪਰਕ ਕਬਾ ਦਰਸਾਉਣ ਦਾ ਯਤਨ ਕੀਤਾ ਗਿਆ ਹੈ । | ਚਾਤ੍ਰਿਕ ਦੇ ਨਾਵਲਾਂ ਵਿਚ ਬਿਰਤਾਂਤਕ ਜੁਗਤਾਂ ਦਾ ਸਰੂਪ ਨਿਰਧਾਰਣ ਕਰਨ ਵਿਚ ਇਕ ਵਿਸ਼ੇਸ਼ ਰੋਲ ਵਸਤੂ ਸਮੱਗਰੀ ਦੇ ਸੁਭਾਅ ਦਾ ਵ ਹੈ । ਕਿਸੇ ਵਿਸ਼ੇਸ਼ ਉਦੇਸ਼ ਨਾਲ ਪ੍ਰਤਿਬਧ ਪ੍ਰਤਿਮਾਨਕ ਰਚਨਾਵਾਂ ਦੀਆਂ ਕੁੱਝ ਸੀਮਾਵਾਂ ਹੁੰਦੀਆਂ ਹਨ । ਅਜਿਹੀਆਂ ਰਚਨਾਵਾਂ ਨੇ ਕੁਝ ਵਿਸ਼ੇਸ਼-ਪੂਰਵ ਮਿਥਿਤ ਧਾਰਨਾਵਾਂ ਨੂੰ ਹੀ ਕੁਝ ਸੀਮਿਤ ਗਲਪ ਜੁਗਤਾਂ ਰਾਹੀਂ ਪੇਸ਼ ਕਰਨਾ ਹੁੰਦਾ ਹੈ । ਇਸੇ ਪਿਛੋਕੜ ਵਿਚ ਚਾਤ੍ਰਿਕ ਦਾ ਵੀ ਆਪਣੇ ਨਾਵਲਾਂ ਵਿਚ ਸਥਿਤੀਆਂ ਦੀ ਮਨੋਇਛਤ ਲੀਲਾ ਉਸਾਰਨਾ ਸੁਭਾਵਕ ਹੀ ਜਾਪਦਾ ਹੈ । ਇਸ ਵਿਚ ਸੰਦੇਹ ਨਹੀਂ ਕਿ ਅਜਿਹਾ ਕਰਦਿਆਂ ਕਈ ਵਾਰ ਯਥਾਰਥ ਸਿਰਜਣ ਵਿਚ ਅਭਾਵਿਕਤਾ ਵੀ ਆ ਜਾਂਦੀ ਹੈ ਜਿਵੇਂ ‘ਚ ਉਤਮ ਜੀਵਨ' ਵਿਚ ਲੇਖਕ ਸੰਤੋਖ ਸਿੰਘ ਅਤੇ ਸੁਘੜ ਕੌਰ ਨੂੰ ਆਰਥਿਕ ਸੰਕਟ ਵਿਚ ਗ੍ਰਸੇ ਵਿਖਾਉਣਾ ਚਾਹੁੰਦਾ ਹੈ, ਇਸ ਲਈ ਇਸ ਸਥਿਤੀ ਨੂੰ ਪ੍ਰਚੰਡਤਾ ਪ੍ਰਦਾਨ ਕਰਨ ਲਈ ਇਸ ਸੰਕਟ ਵਿਚੋਂ ਨਿਕਲਣ ' ਦੇ ਹਰੇ ਰਾਹ ਨੂੰ ਬੰਦ ਕਰਦਾ ਹੈ । ਗਰਬ ਪਤੀ ਦੀ ਬਿਮਾਰੀ ਦੌਰਾਨ ਘੜ ਕੌਰ ਕਿਸੇ ਘਰ ਵਿਚ ਕੰਮ ਕਰਨਾ ਚਾਹੁੰਦੀ ਹੈ ਪਰ ਉਸਦਾ ਆਪਣਾ ਪਿਓ ਮਦਮਤ ਸਿੰਘ ਨਾ ਕੇਵਲ ਲੋਕਾਂ ਨੂੰ ਉਸਦੀ 70