ਪੰਨਾ:Alochana Magazine October, November and December 1987.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਹਾਇਤਾ ਕਰਨੋਂ ਰੋਕਦਾ ਹੈ ਬਲਕਿ ਉਸਦੀ ਇਹ ਰੋਜ਼ੀ ਵੀ ਹਟਵਾ ਦਿੰਦਾ ਹੈ । ਫਿਰ ਕਿਉਂਕਿ ਚਤਿਕ ਹਾਂ ਪਰਿਵਾਰਾਂ ਦੀ ਸਥਿਤੀ ਬਦਲਣੀ ਚਾਹੁੰਦਾ ਹੈ, ਇਸ ਲਈ ਸੰਤੋਖ ਸਿੰਘ ਇਕਦਮ ਅਸਰ ਰਬਖ਼ ਵਾਲਾ ਬੈਰਿਸਟਰ ਬਣ ਜਾਦਾ ਹੈ, ਲੱਖਾਂ ਪਤੀ ਅਤੇ ਕਈਆਂ ਪਿੰਡਾਂ ਦਾ ਮਾਲਕ, ਮਦਮਤ ਸਿੰਘ ਅਚਾਨਕ ਜੇਲ ਵਿਚ ਡਕਿਆ ਜਾਂਦਾ ਹੈ ਅਤੇ ਫਿਰ ਇਸੇ ਕ੍ਰਮ ਵਿਚ ਕਿਉਂਕਿ ਸੰਤੋਖ ਸਿੰਘ ਦੇ ਸਬਰ ਸੰਤੋਖੀ ਸੁਭਾਅ ਦਾ ਪਰਉਪਕਾਰੀ ਹੋਣਾ ਦਰਸਾਉਣਾ ਹੈ ਇਸੇ ਲਈ ਉਹ ਆਪਣੇ ਸਹੁਰੇ ਦੀਆਂ ਸਾਰੀਆਂ ਵਧੀਕੀਆਂ ਭੁਲ. ਕੇ ਉਸ ਦਾ ਮੁਕੱਦਮਾ ਲੜਦਾ ਹੈ ਤੇ ਉਸ ਨੂੰ ਬਰੀ ਕਰਵਾਉਂਦਾ ਹੈ । ਇਨ੍ਹਾਂ ਸਥਿਤੀਆਂ ਦਾ ਅੰਤਰ-ਸੰਬੰਧ ਅਤੇ ਵਿਵੇਕ ਯਥਾਰਥ-ਬੋਧ ਦੇ ਉਨ੍ਹਾਂ ਨੇੜੇ ਨਹੀਂ ਜਿੰਨ੍ਹਾਂ ਪ੍ਰਤਿਪਾਲਕ ਉਦੇਸ਼ 'ਕਾਲ ਪ੍ਰਣਾਇਆ ਹੋਇਆ ਹੈ । ਇਸੇ ਤਰਾਂ ਇਸਤ੍ਰੀ ਦੁਖਦਸ਼ੀ' ਵਿਚ ਵੀ ਇਸਤ੍ਰੀ ਦੇ ਕਸ਼ਟਾਂ ਦੇ ਸਾਰੇ ਕਾਰਣਾਂ ਨੂੰ ਇਥੇ ਪਾਤਰ ਵਿਚ ਕੇਂਦ੍ਰਿਤ ਕਰ ਦਿਤਾ ਗਿਆ ਹੈ । ਇਸ ਨਾਵਲ ਦੀ ਨਾਇਕਾ ਦਾ ਬਾਲ ਵਿਆਹ ਹੁੰਦਾ ਹੈ, ਮਾਪਿਆਂ ਦੀ ਸ਼ੈ 3-ਜੰਮੇਵਾਰੀ ਸਹੀ ਵਰ ਦੀ ਚੋਣ ਵਿਚ ਬਾਧਕ ਬਣਦੀ ਹੈ, ਬ-ਵਿਸ਼ਵਾਮੀ ਰਿਸ਼ਤਿਆਂ ਵਿਚ ਫਿਕ ਪਾਉਂਦੀ ਹੈ, ਪਤੀ ਸ਼ਰਾਬੀ ਹੋ ਕੇ ਮਰ ਜਾਂਦਾ ਹੈ, ਬਾਲ ਵਿਧਵਾ ਦੀ ਅਵਸਥਾ ਵਿਚ ਉਹ ਸਹੁਰੇ ਘਰ, ਦੁਰਕਾਰੀ ਜਾਂਦੀ ਹੈ, ਆਚਰਣਿਕ ਸਿੱਖਿਆ/ਵਿਦਿਆਂ ਦੀ ਅਣਹੋਂਦ ਵਿਚ ਭਟਕ ਜਾਂਦੀ ਹੈ ਅਤੇ ਆਪਣਾ ਵਿਧਵਾ ਧਨ ਵੀ ਗੁਆ ਬੈਠਦੀ ਹੈ । ਇਸ ਜੀਵਨ ਵਿਚ ਦੁਖਾਂ ਦੇ ਸਭੇ ਕਾਰਣ ਇਕ ਥਾ ਦਰਸਾਉਣ ਦੇ ਪ੍ਰਯੋਜਨ ਨਾਲ ਪ੍ਰਤਿਬਧ ਨਾਵਲਕਾਰ ਇਨ੍ਹਾਂ ਘਟਨਾਵਾਂ ਨੂੰ ਕ੍ਰਮ ਵਿਚ ਤਾਂ ਰਖਦਾ ਹੈ, ਪੇ ਕੋਈ ਰਚਨਾਤਮਕ ਸੂਤਰ ਨਹੀਂ ਅਪਨਾਉਂਦਾ। ਤੇ ਫਿਰ ਇਨਾਂ ਕਸ਼ਟਾਂ ਦੇ ਸਾਧਣ ਲਈ ਉਹ ਉਸ ਨੂੰ ਇਕ ਗੁਰਮੁਖ ਪਰਿਵਾਰ ਵਿਚ ਦਾਖਲ ਕਰਾ ਦਿੰਦਾ ਹੈ ਜਿਥੇ, ਸਿੱਖੀ ਜੀਵਨ ਦਾ ਸੰਪਰਕ ਹੀ ਉਸਦੇ ਕਸ਼ਟਾਂ ਨੂੰ ਨਿਵਾਰ ਦਿੰਦਾ ਹੈ । ਇਨ੍ਹਾਂ ਨਾਵਲਾਂ ਦੇ ਸਮੁੱਚੇ ਕਥਾਨਕ ਪਸਾਰ ਦਾ ਕੇਂਦਰੀ ਸਾਰ ਗੁਰਬਾਣੀ ਦੀ ਕੋਈ ਨਾ ਕੋਈ ਤੁਕ ਹੈ। ਨਾਵਲਾਂ ਦਾ ਸਮੁੱਚਾ ਗਾਲਪਨਿਕ ਵਿਸਤਾਰ ਉਸ ਿਵਸ਼ੇਸ਼ ਤਕ ਵਿਚ ਸਿਮਟਦਾ ਜਾਪਦਾ ਹੈ ਜਿਵੇਂ 'ਪ੍ਰਬੁੱਧ ਸਿੰਘ ਜੀ ਦਾ ਜੀਵਨ ਸੁਧਾਰ’ ਦਾ ਕਥਾਨਕ ਗੁਰਬਾਣੀ ਦੀ ਤੁਕ 'ਭੈ ਬਨ ਕੋਇ ਨ ਲੰਘਸਿ ਪਾਰ' ਤੇ ਕੇਤ ਹੈ ਇਸੇ ਤਰ੍ਹਾਂ ਇਸ ਦਖਦਸ਼ੀ' ਦੇ ਕਥਾਨਕ ਵਿਸਤਾਰ ਦੇ ਸੁਭਾਅ ਦਾ ਨਿਰਧਾਰਣ ਇਹ ਤੁਕ ਕਰਦੀ ਹੈ ਕਿ 'ਦੁਖਾਂ ਸੱਤੀ ਦਿਹੁੰ fਗਿਆ ਸੂਲਾਂ ਸੇਤੀ ਰਾਤ । ਰਮਈਆ ਸੇਠ ਜੀ ਦਾ ਹਾਲ' ਨਾਮੀ ਨਾਵਲ ਨੂੰ ਵੀ ਗੁਰਬਾਣੀ ਦੀ ਇਸ ਸਿੱਖਿਆ ਤੇ ਕੇ ਕੀਤਾ ਗਿਆ ਹੈ ਕਿ : 'ਪਰਧਨ ਪਦਾਰਾ ਪਰ ਹਰੀ । ਤਾ ਕੈ ਨਿਕਟ ਵਸੈ ਨਰ ਹਰ । ਇੰਨਾ ਹੀ ਨਹੀਂ ਸਮੁੱਚੇ ਨਾਵਲ ਵਿਚ ਵੀ ਹਰ ਕਾਂਡ ਦੇ ਅਰੰਭ ਵਿਚ ਦਿਤਾ ਸਿਰਲੇਖ ਸਮੁੱਚੇ ਕਾਂਡ ਦੀ ਪ੍ਰਕ੍ਰਿਤੀ, ਭਾਅ ਜਾਂ ਸਾਰ ਨੂੰ ਥੋੜੇ ਸ਼ਬਦਾਂ ਵਿਚ ਸਮੇਟਦਾ ਹੈ । 71