ਪੰਨਾ:Alochana Magazine October, November and December 1987.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

, ਕਈ ਵਾਰ ਤਾਂ ਇਹ ਟਿਪਣੀਆਂ ਕਿਸੇ ਗਲਪ ਬਾਹਰੀ ਵਿਸਤਾਰ ਨਾਲ ਜਾ ਜੁੜਦੀਆਂ ਹਨ ਜਿਵੇਂ : | 'ਸਮਾਂ ਸਦਾ ਇਕਸਾਰ ਨਹੀਂ ਰਹਿੰਦਾ .. ਕੌਣ ਜਾਣਦਾ ਸੀ ਕਿ ਖਾਲਸਾ ਪੰਥ ਦੀ ਫੁਟ, ਧੜੇਬਾਜ਼ੀ ਫੁਟੀ ਕੌਡੀ ਨਹੀਂ ਛੱਡੇਗੀ ?” | ਉਂਜ ਵੀ ਇਹ ਸੰਬੋਧਨ ਤੇ ਟਿਪਣੀਆਂ ਰਚਨਾ ਦੀ ਪ੍ਰਵਾਹਤਮਕਤਾ ਵਿਚ ਬਾਧਕ ਬਣਦੀਆਂ ਹਨ ਪਰ ਵਿਚਾਰਾਧੀਨ ਰਚਨਾ ਕਾਲ ਵਿਚ ਜਦ ਗਲਪ ਬਿਰਤਾਂਤ ਦੀਆਂ ਜੁਗਤਾਂ ਦਾ ਰੂਪ ਲੇਖਕਾਂ ਦੇ ਮਨ ਵਿਚ ਸਪਸ਼ਟ ਨਹੀਂ ਸੀ, ਮੱਧ ਕਾਲੀਨ ਕਥਾ ਜੁਗਤਾਂ ਦਾ ਪ੍ਰਚਲਿਤ ਰਹਿਣਾ ਸੁਭਾਵਕ ਹੀ ਸੀ ! ਬਿਰਤਾਂਤਕ ਜੁਗਤਾਂ ਦੀ ਅਤਿ ਧੁੰਦਲੀ ਤੇ ਅਸਪਸ਼ਟ ਪਛਾਣ ਦੇ ਨਾਲ ਨਾਲ ਵਸਤੂ ਸਮੱਗਰੀ ਦਾ ਪੂਰਵ-ਮਥਿਤ ਸੁਭਾਅ ਤੇ ਸਾਰ ਇਨਾਂ ਕਿਤਾਂ ਦੀ ਕਥਾਨਕ ਵਿਉਂਤ, ਚਰਿਤਰ ਚਿਤਰਣ, ਵਾਤਾਵਰਣ, ਭਾਸ਼ਾ ਤੇ ਸ਼ੈਲੀ ਨੂੰ ਇਕ ਸfੜੇ ਵਿਸਤਾਰ ਵਿਚ ਰੱਖਣ ਦਾ ਕਾਰਣ ਬਣਦਾ ਹੈ । ਉਂਜ ਵੀ ਪੰਜਾਬੀ ਸਾਹਿਤ ਵਿਚ, ਗੋਲਪ ਸਿਰਜਣ ਦਾ ਪ੍ਰਯੋਗ ਕਰਦੇ ਗੁਲਪਕਾਰਾਂ ਦਾ ਧਿਆਨ ਵਾਰ ਵਾਰ ਮਧਕਾਲੀਨ ਕਥਾ ਜੁਗਤਾਂ ਵਲ ਜਾਂਦਾ ਹੈ । ਪਾਤਰਾਂ ਦੀ ਚੋਣ ਵੇਲੇ ਵੀ ਉਹ ਤਿਮਾਨ ਪਾਤਰ ਚੁਣਦੇ ਹਨ ਤੇ ਉਨ੍ਹਾਂ ਦੇ ਨਾਂ ਤਕੇ ਦੀ ਚੋਣ ਉਨ੍ਹਾਂ ਦੀ ਪੂਰਵ- fਥਿਤ ਧਾਰਨਾ ਨੂੰ ਸਪਸ਼ਟ ਕਰਦੀ ਹੈ । ਮਿਸਾਲ ਵਜੇ ਚਾਤ੍ਰਿਕ ਦੇ ਨਾਵਲਾਂ ਵਿਚ ਚੰਗਿਆਈ ਦੇ ਪ੍ਰਤੀਕ ਤਿਮਾਨ ਪਾਤਰਾਂ ਦੇ ਨਾਮ ਹੀ ਉਨ੍ਹਾਂ ਦੀ ਚਰਿਤਰਕ ਵਿਸ਼ੇਸ਼ਤਾ ਦੇ ਲਖਾਇਕ ਹਨ ਜਿਵੇਂ ਸੁਘੜ ਕੌਰ, ਸੰਤੋਖ ਸਿੰਘ, ਪ੍ਰਬੁੱਧ ਸਿੰਘ, ਸੀਤਲ ਸਿੰਘ, ਗਿਆਨ ਕੌਰ, ਗੁਣਵੰਤੀ, ਭਗਤ ਰਾਮ ਆਦਿ ਅਤੇ ਦੂਜੇ ਪਾਸੇ ਭੂਲੇ ਭਟ ਤੇ ਪਾਤਰਾਂ ਦਾ ਨਾਮਕਰਣ ਵੀ ਉਨ੍ਹਾਂ ਦੇ ਚਰਿਤਰਕ ਖਾਸੇ ਅਨੁਕੂਲ ਹੈ ਜਿਵੇਂ ਪਾੜ ਸਿੰਘ, ਮਦਮੱਤ ਸਿੰਘ, ਉਚਾਟ ਕੌਰ ਆਦਿ । | ਇਸੇ ਤਰ੍ਹਾਂ ਵਾਤਾਵਰਣ ਚਿਤਰਣ ਵੇਲੇ ਵੀ ਅਤੇ ਨਾਵਲੀ ਬਿਰਤਾਂਤ ਨੂੰ ਮੋੜ ਦੇਣ ਵੇਲੇ ਵੀ ਲੇਖਕ ਪਾਠਕਾਂ ਨੂੰ ਦਲੀਲ ਨਾਲ ਮਨਾਉਂਦਾ ਜਾਪਦਾ ਹੈ ਜਿਵੇਂ : 1. ਪਾਠਕ ਹਰਿਆਨ ਹੋਣਗੇ ਕਿ ਇਹ ਕੀ ਗੋਰਖ ਧੰਦਾ ਇਥੇ ਪਾ ਦਿੱਤਾ ਹੈ । ਸਚਮਚ ਇਹ ਗੱਲ ਜ਼ਰਾ ਅਨੌਖੀ ਹੈ । ਪ੍ਰੇਮ ਕੌਰ ਦਾ ਨਾਮ ਆਪ ਨੂੰ ਯਾਦ ਹੋਵੇਗਾ । 2. ਇਸੇ ਵੇਲੇ ਅਸੀਂ ਪਾਠਕਾਂ ਦੇ ਧਿਆਨ ਨੂੰ ਇਕ ਸੁਖੀ ਵਸਦੇ ਨਗਰ ਵਲ ਲੈ ਜਾਂਦੇ ਹਾਂ। 3. ਪਿਆਰੇ ਪਾਠਕ ! ਉਹ ਕੀ ਵਿਉਂਤ ਹੈ ਜਿਸਦੇ ਲਿਖਦਿਆਂ ਕਲਮ ਦਾ ਵੀ ਕਲੇਜਾ ਚੀਰਿਆ ਜਾ ਰਿਹਾ ਹੈ । ਕੀ ਇਹ ਵਿਪਤਾ ਕਟਣ ਦੀ ਵਿਉਂਤ ਪੜ੍ਹਨ ਸੁਣਨ ਵਾਲਿਆਂ ਦਾ ਦਿਲ ਨਾ ਹਿਲਾ ਦੇਵੇਗੀ । ਚਾਤ੍ਰਿਕ ਦੀ ਪਾਠਕਾਂ ਨਾਲ ਇਹ ਅਤਿ ਨਿਕਟੀ ਤੇ ਜਜ਼ਬਾਤੀ ਸਾਂਝ ਵੀ ਕਾਲਪਨਿਕ ਜਗਤ ਦੇ ਕਥਾਕਾਰ-ਸਤਾ ਸੰਬੰਧਾਂ ਦੀ ਝਲਕ ਦਾ ਹੀ ਪ੍ਰਮਾਣ ਹੈ । ਕਿਸੇ ਵੀ ਚਰਿਤਰ 73