ਪੰਨਾ:Alochana Magazine October, November and December 1987.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੁਧਿਆਣੀ ਫੋਨੇਟਿਕ ਰੀਡਰ ਅਤੇ ਪੰਜਾਬੀ ਅੰਗਰੇਜ਼ੀ ਡਿਕਸ਼ਨਰ ਸਦਕਾ ਵਧੇਰੇ ਮਕਬੂਲੀਅਤ ਹਾਸਲ ਹੋਈ ਪਰ ਉਸ ਦੀ ਹਥਲੀ ਰਚਨਾ ਤੇ ਕੁਝ ਮਜ਼ਮੂਨੇ ਵੀ ਉਹਦੇ ਸਮਕਾਲੀਆਂ ਵਿਚ ਵਾਦ-ਵਿਵਾਦ ਦਾ ਵਿਸ਼ਾ ਬਣੇ ਰਹੇ ਹਨ : ਪੰਜਾਬੀ ਜ਼ਬਾਨ ਤੇ ਉਸਦਾ ਲਿਟਰੇਚਰ ਰਰਨਾ ਦੇ ਵੀ, ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪੱਸ਼ਟ ਹੈ, ਦੋ ਹਿੱਸੇ ਹਨ, ਪਹਿਲਾ ਪੰਜਾਬੀ ਜ਼ਬਾਨ ਨਾਲ ਸੰਬੰਧਿਤ ਹੈ ਤੇ ਦੂਸਰਾ ਪੰਜਾਬੀ ਸਾਹਿਤ ਇਤਿਹਾਸਕਾਰੀ ਨਾਲ । ਮੌਲਾ ਬਖ਼ਬ ਕੁਸ਼ਤਾ ਦੀ ਪੁਸਤਕ ਪੰਜਾਬ ਦੇ ਹੀਰੇ (ਦੂਸਰੀ ਛਾਪ 1950) ਦੀ ਭੂਮਿਕਾ, ਜੋ ਖ਼ੁਦ ਕੁਸ਼ਤਾ ਨੇ ਹੀ ਲਿਖੀ ਹੈ, ਤਾਂ ਇਸ ਗੱਲ ਦੀ ਟੋਹ ਮਿਲਦੀ ਹੈ ਕਿ ਇਸ ਪੁਸਤਕ ਦੀ ਰਚਨਾ ਤੋਂ ਪੂਰਵ ਉਹ ਪੰਜਾਬੀ ਸਾਹਿਤ ਨਾਲ ਸੰਬੰਧਿਤ ਕੁਝ ਮਜ਼ਮੂਨ ਵੀ ਲਿਖਦਾ ਰਿਹਾ ਹੈ । ਇਹ ਮਜ਼ਮੂਨ, ਆਪਣੇ ਵਿਵਾਦੀ (controversial) ਸੁਭਾਅ ਸਦਕਾ ਵਾਦ ਵਿਵਾਦ ਦਾ ਵਿਸ਼ਾ ਵੀ ਰਹੇ ਹਨ । ਖ਼ੁਦ ਕੁਸ਼ਤਾ ਨੇ ਪੰਜਾਬ ਦੇ ਹੀਰੇ ਦੀ ਭੂਮਿਕਾ ਵਿਚ ਲਿਖਿਆ ਹੈ : ਡਾਕਟਰ ਬਨਾਰਸੀ ਦਾਸ ਜੀ ਐਮ. ਏ., ਪੀ-ਐਚ. ਡੀ. (ਜੋ ਸ਼ਾਇਦ ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬੀ ਡਿਕਸ਼ਨਰੀ ਮੁਕੰਮਲ ਕਰਨ ਲਈ ਲਗੇ ਹੋਏ ਹਨ) ਨੇ ਪੰਜਾਬੀ ਲਿਟਰੇਚਰ ਦੇ ਸਿਰਲੇਖ ਹੇਠ ਦੇ ਮਜ਼ਮੂਨ ਲਿਖੇ ਹਨ; ਪਰ ਉਨ੍ਹਾਂ ਵਿਚ ਅਕਸਰ ਉਕਾਈਆਂ ਖਾਧੀਆਂ ਹਨ । ਜਿਹਾ ਕਿ ਉਹ ਲਿਖਦੇ ਹਨ ਕਿ ਮੌਲਵੀ ਗੁਲਾਮ ਰਸੂਲ ਦੀਆਂ ਰੋਟੀਆਂ ਮਸ਼ਹੂਰ ਹਨ, ਹਾਲਾਂਕਿ ਅਸਲੀਅਤ ਇਹ ਹੈ ਕਿ ਪੱਕੀ ਰੋਟੀ ਕਿਸੇ ਨਾਮਾਲੂਮ ਸ਼ਖ਼ਸ ਦੀ ਹੈ, ਮੌਲਵੀ ਗੁਲਾਮ ਰਸੂਲ ਦੀ ਪੱਕੀ ਰੋਟੀ ਕੱਲਾਂ ਹੈ, ਮਿਠੀ ਰੋਟੀ ਕਾਦਰ ਬਖਸ਼ ਅਹਿਮਦਾਬਾਦੀ ਦੀ ਅਤੇ ਮਿੱਸੀ ਰੋਟੀ ਬਸ਼ੀਰ ਹੁਸੈਨ ਹਜ਼ਾਰਾਂ ਦੀ ਹੈ । ਆਪ ਈਸਾਈ ਲਿਟਰੇਚਰ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਨਸ਼ਰ ਕਿਤਾਬਾਂ ਉਨਾਂ (ਈਸਾਈਆਂ) ਦੇ ਕਹਿਣੇ ਪਰ ਹੀ ਲਿਖੀਆਂ ਗਈਆਂ, ਹਾਲਾਂਕਿ ਪੰਜਾਬੀ ਨਿਸਚ ਵਿਚ ਬਾਬਾ ਨਾਨਕ ਦੀ ਜਨਮ ਸਾਖੀ ਮੁਦਤ ਦੀ ਲਿਖੀ ਹੋਈ ਹੈ ਅਤੇ ਮੁਸਲਮਾਨਾਂ ਵਿਚ ਰੋਸ਼ਨ ਦਿਲ, ਪੱਕੀ ਰੋਟੀ ਆਦਿਕ ਬਹੁਤ ਸਾਰੀਆਂ ਕਿਤਾਬਾਂ ਕਾਫ਼ੀ ਪੁਰਾਣੀਆਂ ਮੌਜੂਦ ਹਨ । ਕੁਸ਼ਤਾ ਦੀ ਇਸ ਟਿੱਪਣੀ ਤੋਂ ਇਸ ਗੱਲ ਦਾ ਸੰਦੇਹ ਨਹੀਂ ਰਹਿੰਦਾ ਕਿ ਜੈਨ ਵਲੋਂ ਲਿਖੇ ਕੁਝ ਮਜ਼ਮੂਨ ਉਹਦੇ ਸਮਕਾਲੀਆਂ ਵਿਚ ਚੌਖੀ ਵਿਚਾਰ-ਚਰਚਾ ਤੇ ਵਾਦ-ਵਿਵਾਦ ਦਾ ਵਿਸ਼ਾ ਰਹੇ ਹਨ । | ਪੰਜਾਬੀ ਜ਼ਬਾਨ ਤੇ ਉਹਦਾ ਲਿਟਰੇਚਰ ਪੁਸਤਕ ਦੇ ਪ੍ਰਕਾਸ਼ਿਤ ਹੋਣ ਤੇ ਪਹਿਲਾਂ ਛਪੇ ਇਤਿਹਾਸਾਂ ਦੀਆਂ ਪ੍ਰਮੁੱਖ ਰੂਪ ਵਿਚ ਦੋ ਸ਼੍ਰੇਣੀਆਂ ਹਨ । ਪਹਿਲੀ ਸ਼੍ਰੇਣੀ ਵਿਚ ਮੌਲਾ 11