ਪੰਨਾ:Alochana Magazine October, November and December 1987.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਖ਼ਸ਼ ਦੀਆਂ ਦੋ ਰਚਨਾਵਾਂ ਚਸ਼ਮਾ-ਏ-ਹਯਾਤ ਤੇ ਪੰਜਾਬ ਦੇ ਹੀਰੇ ਅਤੇ ਬਾਵਾ ਬੁੱਧ ਸਿੰਘ ਦੀਆਂ ਤਿੰਨ ਰਚਨਾਵਾਂ ਹੰਸ ਚੋਗ, ਕੋਇਲ ਕੂ ਤੇ ਬੰਬੀਹਾ ਬੋਲ ਆਉਂਦੀਆਂ ਹਨ ਅਤੇ ਦੁਸਰੀ ਸ਼੍ਰੇਣੀ ਵਿਚ ਮੋਹਨ ਸਿੰਘ ਦੀਵਾਨਾ ਦੀ ਰਚਨਾ A History of Punjabi Literatute । ਕੁ ਤਾ ਤੇ ਬੁੱਧ ਸਿੰਘ ਦੀਆਂ ਰਚਨਾਵਾਂ ਨੂੰ ਇਕ ਸ਼੍ਰੇਣੀ ਵਿਚ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਇਹ ਰੰਚਨਾਵਾਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਪ੍ਰਤਿ ਮੋਹਭਾਵੀ ਬਿਰਤੀ ਸਦਕਾ ਸ਼ਾਮ ਨੂੰ ਇਕ ਥਾਂ ਇਕੱਠਾ ਕਰਨ ਦੇ ਮਨੋਰਥ ਨਾਲ ਬਝੀਆਂ ਹੋਈਆਂ ਹਨ । ਸ਼ਾਇਰਾਂ ਦੇ ਨਾਂ, ਥਾਂ, ਜਨਮ ਤਥੀ ਆਦਿ ਜੀਵਨੀ-ਮੂਲਕ ਵੇਰਵਿਆਂ, ਕੁਝ ਕਾਲਪਨਿਕ ਵੇਰਵਿਆਂ, ਪ੍ਰਚਲਿਤ ਕਥਾਵਾਂ ਤੇ ਲੋਕ ਮੰਨਤਾਂ ਨੂੰ ਪੇਸ਼ ਕਰਨ ਤੋਂ ਪਿੱਛੋਂ ਰਚਨਾਵਾਂ ਦੇ ਨਮੂਨੇ ਪੇਸ਼ ਕਰਨਾ ਇਨ੍ਹਾਂ ਦੀ ਇਤਿਹਾਸਕਾਰੀ ਦੀ ਪ੍ਰਮੁੱਖ ਜੁਗਤ ਹੈ । ਇਨ੍ਹਾਂ ਵਿਚ, ਸਿੱਧਾਂਤਕ ਆਧਾਰ ਦੀ ਅਣਹੋਂਦ ਸਦਕਾ, ਨਾ ਇਤਿਹਾਸਕਾਰੀ ਦੇ ਨੁਕਤੇ ਤੋਂ ਤੱਥਾਂ ਦਾ ਇਕ ਕਰਣ ਹੀ ਕੀਤਾ ਗਿਆ ਹੈ ਅਤੇ ਨਾ ਹ ਵਿਸ਼ੇਸ਼ ਅਨੁਸ਼'ਸਨ ਦੀ ਜ਼ਰੂਰਤ ਬੱਦਕਾ ਉਨ੍ਹਾਂ ਦੀ ਵਿਆਖਿਆ-ਵਿਸ਼ਲੇਸ਼ਣ । ਇਸੇ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ · ਕਿ ਡਾ. ਦੀਵਾਨਾ ਦੀ ਸਾਹਿਤ ਇਤਿਹਾਸਕਾਰੀ ਦੀ ਰਚਨਾ ਪਿੱਛੇ ਇਨ੍ਹਾਂ ਰਚਨਾਵਾਂ ਨੇ ਮੁੱਢਲੀ ਤੇ ਮੁਲਕ ਭੂਮਿਕਾ ਅਦਾ ਕੀਤੀ ਹੈ ਪਰ ਨਾਲ ਹੀ ਇਸ ਤੱਥ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਦੀਵਾਨਾਂ ਨੇ ਸਾਹਿਤ ਇਤਿਹਾਸਕਾਰਾਂ ਦੀ ਚੇਤਨਾ ਨਾਲ ਹੀ ਇਤਿਹਾਸਕਾਰੀ ਦਾ ਕਾਰਜ ਆਰੰਭਿਆਂ ਤੇ ਉਸ ਨੂੰ ਨੇਪਰੇ ਚਾੜਿਆ । ਇਸ ਕਾਰਜ ਦੀ ਬਿਰਤੀ ਅਕਾਦਮਿਕ ਭਾਂਤ ਦੀ ਹੈ ਅਤੇ ਕਿਸੇ ਉਚੇਰੇ ਤੇ ਉਚੇਚੇ ਮਨੋਰਥ ਨੂੰ ਧਿਆਨ ਵਿਚ ਰੱਖ ਕੇ ਇਸ ਦੀ ਰਚਨਾ ਕੀਤੀ ਗਈ ਹੈ । ਡਾ. ਜੈਨ ਦੀ ਵਿਚਾਰਧਨ ਰਚਨਾ ਕਿਸੇ ਉਪਜੀ-ਸਾਪੇਖ ਮਨੋਰਥ ਵਿਚੋਂ ਨਹੀਂ ਉਪਜੀ ਅਤੇ ਨਾ ਹੀ ਕੋਈ ਫੌਰੀ ਅਕਾਦਮਿਕ ਜ਼ਰੂਰਤ ਉਸ ਦੀ ਰਚਨਾ ਦਾ ਪ੍ਰਣਾ-ਸੋਮਾ ਬਣੀ ਹੈ । ਉਸ ਦੀ ਰਚਨਾ ਵੀ ਕੁਸ਼ਤਾ ਤੇ ਬੁੱਧ ਸਿੰਘ ਵਾਂਗ ਪੰਜਾਬੀ ਭਾਸ਼ਾ, ਸਾਹਿਤ ਤੇ ਵਿਰਸੇ ਤੇ ਮੋਹ-ਭਾਵਨਾ ਤੇ ਉਮਾਹਭਾਵੀ ਬਿਰਤੀ ਵਿਚੋਂ ਉਪਜੀ ਹੈ। ਪੁਸਤਕ ਦੇ ਆਰੰਭ ਵਿਚ ਹੀ ਅੰਕਿਤ ਉਸਦਾ ਇਹ ਕਥਨ ਸਾਡੇ ਉਪਰੋਕਤ ਮਤ ਦੀ ਪ੍ਰੋੜਤਾਂ ਕਰਦਾ ਹੈ : ਕਿਡੇ ਅਫ਼ਸੋਸ ਦੀ ਗੱਲ ਹੈ ਪਈ ਜੇ ਕਿਸੇ ਪੜੇ ਲਿਖੇ ਪੰਜਾਬੀ ਪਾਸ ਪੰਜਾਬੀ ਜ਼ਬਾਨ ਯਾ ਪੰਜਾਬੀ ਲਿਟਰੇਚਰ ਦੇ ਮੁਤੱਲਕ ਪੁੱਛਿਆ ਜਾਵੇ ਤਾਂ ਉਹ ਬਿਟ ਬਿਟ ਝਾਕਣ ਲਗ ਜਾਂਦਾ ਹੈ । ਅੰਗਰੇਜ਼ੀ, ਫ਼ਾਰਸੀ, ਅਰਬੀ, ਹਿੰਦੀ, ਉਰਦੂ ਵਗ਼ੈਰਾ ਦੀ ਬਾਬਤ ਤਾਂ ਜਿਤੋਂ ਮਰਜ਼ੀ ਹੈ ਪੁੱਛ ਲਵੇਂ । ਪਰ ਵਿਚਾਰੀ ਪੰਜਾਬੀ ਦੇ ਹੀ ਅਜਿਹੇ ਭਾਗ ਨਹੀਂ ਜੋ ਏਸ ਦੇ ਆਪਣੇ ਪੁੱਤਰ-ਧੀਆਂ ਵੀ ਉਹਦੀ ਰਤਾ ਪ੍ਰਵਾਹ ਨਹੀਂ ਕਰਦੇ । ਸਿੱਖ ਭਰਾ ਪੰਜਾਬੀ ਜ਼ਬਾਨ ਤੇ ਲਿਟਰੇਚਰ ਦੇ ਹਾਮੀ ਜ਼ਰੂਰੀ ਹਨ, ਪਰ ਉਨ੍ਹਾਂ ਵਿਚ ਵੀ ਕਿਨੇ 18