ਪੰਨਾ:Alochana Magazine October, November and December 1987.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਰੱਖੇ ਬਗੈਰ ਜੈਨ ਦੀ ਸਾਹਿਤ ਇਤਿਹਾਸਕਾਰੀ ਦਾ ਕਿਸੇ ਕਿਸਮ ਦਾ ਅਧਿਐਨ ਮੁਮਕਿਨ ਪ੍ਰਤੀਤ ਨਹੀਂ ਹੁੰਦਾ । ਪ੍ਰਸ਼ਨ ਉਤਪੰਨ ਹੋ ਸਕਦਾ ਹੈ ਕਿ ਪੁਸਤਕ ਦੇ ਟਾਈਟਲ ਪੰਜਾਬੀ ਜ਼ਬਾਨ ਤੇ ਉਹਦਾ ਲਿਟਰੇਚਰ ਦੇ ਆਧਾਰ ਉੱਪਰ ਇਸ ਰਚਨਾ ਨੂੰ , ਪੰਜਾਬੀ ਸਾਹਿਤ ਦਾ ਇਤਿਹਾਸ (ਭਾਸ਼ਾ ਨੂੰ ਜੇ ਰਤਾ ਲਾਂਭੇ ਕਰ ਦਈਏ ਤਾਂ) ਕਿਵੇਂ ਮੰਨਿਆ ਜਾ ਸਕਦਾ ਹੈ ? ਇਸ ਪ੍ਰਸ਼ਨ ਦਾ ਉੱਤਰ ਖ਼ੁਦ ਡਾ. ਜੈਨ ਦੀ ਟਿੱਪਣੀ ਵਿਚੋਂ ਹੀ ਮਿਲ ਜਾਂਦਾ ਹੈ ਜੋ ਉਸ ਨੇ ਇਸ ਰਚਨਾ ਦੇ ਅੰਦਰਲੇ ਸੰਬੰਧੀ ਕੀਤੀ ਹੈ : ਇਹਦੇ (ਪੰਜਾਬੀ ਜ਼ਬਾਨ ਤੇ ਉਹਦਾ ਲਿਟਰੇਚਰ) ਵਿਚ ਪੰਜਾਬੀ ਲਿਟਰੇਚਰ ਦਾ ਸਿਲਸਿਲੇਵਾਰ ਮੁਖ਼ਤਸਰ ਜਿਹਾ ਹਾਲ ਦਿੱਤਾ ਗਿਆ ਹੈ । ਪਰ ਉੱਜ ਇਹਨੂੰ ਹਰ ਪਹਿਲੂ ਤੋਂ ਮੁਕੰਮਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਸਪਸ਼ਟ ਹੈ ਕਿ ਹਥਲੀ · ਰਚਨਾ ਵਿਚ ਪੰਜਾਬੀ · ਸਾਹਿਤ ਦਾ ਸਿਲਸਿਲੇਵਾਰ ਮੁਖ਼ਤਸਰ ਜਿਹਾ ਹਾਲ' ਦਰਜ ਹੈ ਅਤੇ ਨਾਲ ਹੀ ਨਾਲ ਇਸ ਨੂੰ ਹਰ ਪਹਿਲੂ ਤੋਂ ਮੁਕੰਮਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਟਿੱਪਣੀ ਵਿਚ ਸ਼ਾਇਦ ਡਾ. ਜੈਨ ਦਾ ਇਸ਼ਾਰਾ ਇਸ ਨੁਕਤੇ ਵੱਲ ਹੈ ਕਿ ਉਸ ਨੇ ਲਗਭਗ ਬਹੁਤ ਸਾਰੇ ਸਾਹਿਤ-ਤੱਥਾਂ ਨੂੰ ਸਿਲਸਿਲੇਵਾਰ ਇਕਤਿਤ ਕੀਤਾ ਹੈ ਭਾਵੇਂ ਕਿ ਉਨ੍ਹਾਂ ਦੀ ਬਾਤਫ਼ਸੀਲ ਵਿਆਖਿਆ, ਵਿਸ਼ਲੇਸ਼ਣ ਤੇ ਮੁਲਾਂਕਣ ਇਸ ਰਚਨਾ ਵਿਚ ਸ਼ਾਮਿਲ ਨਹੀਂ । | ਪੰਜਾਬੀ ਜ਼ਬਾਨ ਤੇ ਉਹਦਾ ਲਿਟਰੇਚਰ ਪੁਸਤਕ ਦੇ ਉਹ ਅਧਿਆਇ ਜਿਹੜੇ ਪੰਜਾਬੀ ਸਾਹਿਤ ਇਤਿਹਾਸਕਾਰ ਨੂੰ ਸਮਰਪਿਤ ਹਨ ਇਸ ਪ੍ਰਕਾਰ ਹਨ : 1. ਪੰਜਾਬੀ ਲਿਟਰੇਚਰ 2. ਨਮੂਨਾਂ ਪੁਰਾਣੀ ਪੰਜਾਬੀ 3. ਸਲੋਕ ਰੀਦ 4. ਸਿੱਖ ਮਜ਼ਹਬੀ ਲਿਟਰੇਚਰ 5. ਮੁਸਲਮਾਨ ਮਜ਼ਹਬੀ ਲਿਟਰੇਚਰ 6. ਹਿੰਦੂ ਲਿਟਰੇਚਰ 7. ਇਸਾਈ ਲਿਟਰੇਚਰ 8. ਦੁਨਿਆਵੀ ਲਿਟਰੇਚਰ 9. ਨਵਾਂ ਲਿਟਰੇਚਰ 10, ਪੰਜਾਬੀ ਦੀਆਂ ਲੋੜਾਂ ਇਨ੍ਹਾਂ ਸਿਰਲੇਖਾਂ ਨਾਲ ਵਾਕਫ਼ੀ ਪਾਉਣ ਤੋਂ ਪਿੱਛੋਂ ਇਸ ਤੱਥ ਬਾਰੇ ਭੁਲੇਖਾ ਨਹੀਂ 80