ਪੰਨਾ:Alochana Magazine October, November and December 1987.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਹਿੰਦਾ ਕਿ ਪੰਜਾਬੀ ਸਾਹਿਤ ਦੇ ਸਿਲਸਿਲੇਵਾਰ ਇਤਿਹਾਸ ਪੇਸ਼ ਕਰਨ ਸਮੇਂ ਡਾ. ਜੈਨ ਸਾਮਣੇ ਸਾਹਿਤ ਇਤਿਹਾਸਕਾਰਾਂ ਦਾ ਇਕ ਆਪਣਾ ਸੰਕਲਪ ਹੈ : ਉਹਨੂੰ ਆਪਣੀ ਪਠਕ ਧਿਰ (ਪੰਜਾਬੀ ਭਰਾ) ਦੀ ਪਛਾਣ ਹੈ ! ਉਹਦੀ ਸਿਰਜਣਾ ਵਿਚਲੇ ਵਸਤੂ ਤੇ ਉਹਦੀ ਸੰਬੋਧਨ ਧਿਰ ਵਿਚਾਲੇ ਕਿਸੇ ਕਿਸਮ ਦਾ ਤਨਾਉ ਨਜ਼ਰੀ ਨਹੀਂ ਪੈਂਦਾ । ਪਰ, ਇਸਦੇ ਐਨ ਉਲਟ ਵਿਦਵਾਨਾਂ ਨੇ ਜੋ ਕਿਧਰੇ ਵੀ ਕਦੀ ਵੀ ਮੌਖਿਕ ਜਾਂ ਲਿਖਿਤ ਰੂਪ ਵਿਚ ਉਹ ਸਾਹਿਤ ਇਤਿਹਾਸਕਾਰੀ ਤੇ ਵਿਸ਼ੇਸ਼ ਕਰਕੇ ਕਾਲ-ਵੰਡ ਸੰਬੰਧੀ ਗੱਲ ਕੀਤੀ ਹੈ ਉਨਾਂ ਨੂੰ ਉਹਦੇ ਵਲੋਂ ਕਾਰਜ ਮਜ਼ਹਬੀ ਰੰਗ ਵਿਚ ਗਿਆ' ਹੀ ਪ੍ਰਤੀਤ ਹੋਇਆ ਹੈ । ਕਾਰਣ ਇਹ ਹੈ ਕਿ ਉਨ੍ਹਾਂ ਰਚਨਾ ਦੇ ਅੰਦਰਲੇ ਨੂੰ ਵੀ ਗੋਲਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਉਸਦੇ ਰਚਨਾ-ਮਨੋਰਥ ਨੂੰ ਢੂੰਡਣ ਦਾ ਪ੍ਰਯਾਸ ਕੀਤਾ ਹੈ । ਇਸ ਲਈ ਉਹਦੇ ਵਲੋਂ ਕੀਤੀ ਗਈ ਇਸ ਕਾਲ ਵੰਡ ਨੂੰ ਵੀ ਉਹ ਦੀ ਨਿਰਪੱਖ ਪੰਜਾਬੀਅਤ ਦੀ ਭਾਵਨਾ ਨਾਲ ਜੋੜ ਕੇ ਵੇਖਣਾ ਹੀ ਉਚਿਤ ਹੈ । ਦਰਅਸਲ ਉਹ ਜਿਸ ਮਨੋਰਥ ਅਧੀਨ ਰਚਨਾ ਕਰ ਰਿਹਾ ਹੈ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਟਿਮ ਨੁਕਤੇ ਤੋਂ ਪ੍ਰੇਰਿਤ ਹੈ ਕਿ ਪੰਜਾਬੀ ਸਾਹਿਤ ਦਾ ਵਿਰਸਾ ਕਿਸੇ ਇਕ ਜਾਤੀ, ਕੰਮ ਜਾਂ ਫ਼ਿਰਕੇ ਦਾ ਨਿੱਜੀ ਸਰਮਾਇਆ ਨਹੀਂ ਬਲਕਿ ਇਹ ਸਾਰੇ ਪੰਜਾਬੀਆਂ ਦੀ ਸਾਂਝੀ ਮਲਕੀਅਤ ਹੈ ਅਤੇ ਇਸ ਵਿਰਸੇ ਦੀ ਉਸ ਰੀ ਵਿਚ ਵੀ ਕਿਸੇ ਇਕ ਫ਼ਿਰਕੇ, ਜਾਤ ਜਾਂ ਮਜ਼ਹਬ ਦਾ ਯੋਗਦਾਨ ਨਹੀਂ ਬਲਕਿ ਸਭਨਾਂ ਫ਼ਿ ਹਕਿਆਂ ਦੇ ਸਾਂਝੇ ਯਤਨਾਂ ਸਦਕਾ ਇਹ ਹੋਦ ਵਿਚ ਆਇਆ ਹੈ । ਇਸਤੋਂ ਇਲਾਵਾ ਦੁਤਾ ਨੁਕਤਾ ਜਿਸਨੂੰ ਉਹ ਆਪਣੀ ਦਲੀਲ ਦੀ ਪੁਸ਼ਟੀ ਹਿਤ ਵਰਤਦਾ ਹੈ, ਉਹ ਪੰਜਾਬੀ ਸਾਹਿਤ ਦਾ ਅੰਦਰਲਾਂ ਸੁਭਾਅ ਹੈ । ਇਸ ਸੰਦਰਭ ਵਿਚ ਉਹਦੀ ਸਥਾਪਨਾ ਹੈ : ਪੰਜਾਬੀ ਲਿਟਰੇਚਰ ਮਜ਼ਹਬੀ ਰੰਗ ਤੋਂ ਛੁਟ ਨਹੀਂ ਸਕਿਆ। ਇਸ ਲਈ ' ਹਰ ਇਕ ਜ਼ਮਾਨੇ ਵਿਚ ਸਿਖ ਤੇ ਮੁਸਲਮਾਨ ਲਿਟਰੇਚਰ ਦੀਆਂ ਲਹਿਰਾਂ ਅੱਡ ਅੱਡ ਰਹੀਆਂ ਹਨ ਉਪਰੋਕਤ ਦਲਲ ਨੂੰ ਆਧਾਰ ਬਣਾ ਕੇ ਡਾ. ਜੈਨ ਨੇ ਪੰਜਾਬੀ ਸ਼ਾਹਿਤ ਦੇ ਸਮੁੱਚੇ ਮੁਹਾਂਦਰੇ ਨੂੰ ਉਲੀਕਣ ਲਈ ਛੇ ਇਕਾਈਆਂ ਦਾ ਸਹਾਰਾ ਲਿਆ ਹੈ ਜੋ ਇਸ ਪ੍ਰਯਾਰ ਹਨ : ਬਿਖ ਲਿਟਰੇਚਰ, ਮੁਸਲਮਾਨੇ ਲਿਟਰੇਚਰ, ਹਿੰਦੂ . ਲਿਟਰੇਚਰ, ਈਸਾਈ ਲਿਟਰੇਚਰ, ਦੁਨਿਆਵੀ ਲਿਕ ਰੇਚਰ ਅਤੇ ਨਵੀਂ ਲਹਿਰ ਦਾ ਲਿਟਰੇਚਰ । ਲੇਖਕੇ ਦੀ ਨਿਗਾਹ ਵਿਚ ਜੋ ਚੀਜ਼ “ਜਿਲਸਿਲੇਵਾਰ ਹਾਲ ਹੈ ਉਹਦਾ ਸੰਬੰਧ ਵੀ ਇਨਾਂ ਛੇ ਇਕਾਈਆਂ ਦੇ ਸੰਦਰਭ ਵਿਚ ਹੀ ਹੈ । ਅਰਥ 'ਤੇ ਜੇਕਰ ਉਹ ਸਿੱਖ ਸਾਹਿਤ ਦੇ ਇਤਿਹਾਸ ਦਾ ਜ਼ਿਕਰ ਕਰਦਾ ਹੈ ਤਾਂ ਇਹ ਗੁਰੂ ਸਾਹਿਬਾਨ ਦੀ ਰਚਨਾ ਦੇ ਜ਼ਿਕਰ ਤੋਂ ਸ਼ੁਰੂ ਹੁੰਦਾ ਹੋਇਆ ਭਾਈ ਗੁਰਦਾਸ ਦੀ ਰਚਨਾ, ਜਨਮਸਾਖੀਆਂ, ਟੀਕੇ ਤੇ ਗੋਸ਼ਟਾਂ ਦੀ ਯਾਤਰਾ ਕਰਦਾ ਭਾਈ ਵੀਰ ਸਿੰਘ ਦੀ ਰਚਨਾ ਤਕ ਅਪੜਦਾ ਹੈ । ਇੰਜ ਹੀ ਉਹ ਹਰ ਮਜ਼ਹਬ ਦੀ ਪੰਜਾਬੀ ਸਾਹਿਤ ਨੂੰ ਦੇਣ ਨੂੰ