ਪੰਨਾ:Alochana Magazine October, November and December 1987.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਲfr.ਲੇਵਾਰ ਕਾਲਕਮ ਅਨੁਸਾਰ ਪੇਸ਼ ਕਰਦਾ ਹੈ । ਲੇਖਕ ਦੀ ਉਪਰੋਕਤ ਕਾਲ-ਵੰਡ ਕਰਨ ਦੀ ਦਲੀਲ ਵਿਚ ਥੋੜਾ ਬਹੁਤ ਤਰਕ ਹੋਣ ਦੇ ਬਾਦ ਇਸ ਵੰਡ ਪਿੱਛੇ ਕਾਰਜਸ਼ੀਲ ਪੈਟਰਨ ਇਕਸਾਰ ਨਹੀਂ । ਜਿੱਥੇ ਪਹਿਲੇ ਚਾਰਾਂ ਵਿਚ ਵੰਡ ਦਾ ਆਧਾਰ ਮਜ਼ਹਬ ਨੂੰ ਬਣਾਇਆ ਗਿਆ ਹੈ ਉਥੇ ਪੰਜਵੇਂ ਦੁਨਿਆਵੀ ਲਿਟਰੇਚਰ ਵਿਚ ਵੰਡ ਦਾ ਅਧਾਰ ਰਚਨਾਵਾਂ ਵਿਚਲਾ “ਵਿਸ਼ਾ-ਵਸਤੂ ਬਣਿਆਂ ਹੈ ਅਤੇ ਅੰਤਿਮ ਵਿਚ 'ਰਾਜ (ਅੰਗਰੇਜ਼ਾਂ ਦੀ ਅਮਦ) ਨੂੰ ਵੰਡ ਦਾ ਆਧਾਰ ਥਾਪਿਆ ਹੈ । ਅਰਥਾਤ ਅੰਗਰੇਜ਼ਾਂ ਦੇ ਹਿੰਦੁਸਤਾਨ ਵਿਚ ਆਉਣ ਤੋਂ ਪਿੱਛੋਂ ਜਿਸ ਪ੍ਰਕਾਰ ਦਾ ਸਾਹਿਤ ਉਪਜਿਆ ਉਹ ਲੇਖਕ ਦੇ ਧਿਆਨ ਦਾ ਕੇਂਦਰ ਬਣਿਆ ਹੈ। ਕਿਹਾ ਜਾ ਸਕਦਾ ਹੈ ਕਿ ਲੇਖਕ ਦੀ ਇਸ ਕਾਲ ਵੰਡ ਪਿੱਛੇ ਕਿਸੇ ਇਕਸਾਰ ਪੈਟਰਨ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਉਹ ਮਰਜ਼ੀ ਤੇ ਸੁਵਿਧਾ ਅਨੁਸਾਰ ਸਾਹਿਤ ਦੀ ਵਿਸ਼ੇਸ਼ ਧਾਰਾ ਨੂੰ ਮੋਟਾ ਜਿਹਾ ਜਰਲੇਖ ਦੇ ਲੈਂਦਾ ਹੈ । ਅਗਲਾਂ ਵਿਰੋਧ ਜੋ ਇਸ ਵੰਡ ਦੇ ਅੰਦਰੋਂ ਹੀ ਲੱਭਦਾ ਹੈ ਉਹ ਇਹ ਹੈ ਕਿ ਲੇਖਕ ਮੁਸਲਮਾਨ ਲਿਟਰੇਚਰ ਵਿਚ ਸਿਰਫ਼ ਪ੍ਰਮੁੱਖ ਰੂਪ ਵਿਚ ਜੰਗਨਾਮਿਆਂ ਤੇ ਸੂਫ਼ੀ ਕਵਿਤਾ ਦਾ ਹੀ ਜ਼ਿਕਰ ਕਰਦਾ ਹੈ ਅਤੇ ਕਿੱਸੇ ਤੇ ਕਹਾਣੀਆਂ ਨੂੰ ਵੱਖਰੇ ਸਿਰਲੇਖ 'ਦੁਨਿਆਵੀ ਲਿਟਰੇਚਰ ਹੇਠ ਵਿਚਾਰਦਾ ਹੈ । ਕੀ ਮੁਸਲਮਾਨ ਲਿਟਰੇਚਰ ਵਿਚ ਦੁਨਿਆਵੀ ਲਿਟਰੇਚਰ ਨੂੰ ਨਹੀਂ ਸੀ ਵਿਚ 'ਰਿਆ ਜਾ ਸਕਦਾ ? ਜਾਂ ਦੁਨਿਆਵੀ ਲਿਟਰੇਚਰ ਮੁਸਲਮਾਨਾਂ ਵਲੋਂ ਰਚੇ ਗਏ ਸਾਹਿਤ ਦਾ ਅਹਿਮ ਅੰਗ ਨਹੀਂ ? ਆਦਿ ਅਜਿਹੇ ਪ੍ਰਸ਼ਨ ਹਨ ਜਿਹੜੇ ਇਸ ਵੰਡ ਵਿਚਲੇ ਸੈ-ਵਿਰੋਧ ਨੂੰ ਸਾਹਮਣੇ ਲਿਆਉਂਦੇ ਹਨ । ਇਸ ਕਾਲ-ਵੰਡ ਸੰਬੰਧੀ ਇਹ ਕਹਿਣਾ ਹੀ ਉਚਿਤ ਹੈ ਕਿ ਇਹ ਵੰਡ ਅਮੁ ਸਾਧਾਰਣ ਪਾਠਕਾਂ ਨੂੰ ਪੰਜਾਬੀ ਸਾਹਿਤ ਸੰਬੰਧੀ ਮੋਟੀ ਜੇਹੀ ਵਾਕਫ਼ੀ ਪ੍ਰਦਾਨ ਕਰਨ ਲਈ ਕੰਤੀ ਰੇ ਈ ਹੈ, ਇਸ ਪਿੱਛੇ ਕੋਈ ਪੱਕੀਪੀਡੀ ਸਿੱਧਾਂਤ-ਚੇਤਨਾ ਜਾਂ ਕਾਲ-ਵੰਡ ਦਾ ਵਿਗਿਆਨਿਕ ਆਧਾਰ ਕਾਰਜਸ਼ੀਲ ਨਹੀਂ। | ਪੰਜਾਬੀ ਜ਼ਬਾਨ ਤੇ ਉਹਦਾ ਲਿਟਰੇਚਰ ਰਚਨਾ "ਪੰਜਾਬੀ ਲਿਟਰੇਚਰ’’ ਸੰਬੰਧੀ ਮੋਟੀ ਜੇਹੀ ਜਾਣਕਾਰੀ ਤੋਂ ਆਰੰਭ ਹੋ ਕੇ ਪੰਜਾਬੀ ਦੀਆਂ ਲੋੜਾਂ ਤਕ ਫੈਲੀ ਹੋਈ ਹੈ ਅਤੇ ਇਨ੍ਹਾਂ ਦੋਵਾਂ ਸਿਰਿਆਂ ਦੇ ਵਿੱਚਕਾਰ ਪੰਜਾਬੀ ਸਾਹਿਤ ਦੇ ਇਤਿਹਾਸਕ ਵਿਕਾਸ ਸੰਬੰਧੀ ਸੰਖਪਤ ਤੇ ਸਹੀ ਭਾਂਤ ਦੀ ਚਰਚਾ ਦਰਜ ਹੈ । ਇਸ ਚਰਚਾ ਦੇ ਨਾਲ ਨਾਲ ਹਰ ਸਾਹਿਤ ਦੇ ਸਮਕਾਲੀ ਸਭਿਆਚਾਰ ਸੰਬੰਧੀ ਵੀ ਕੁਝ ਟਿੱਪਣੀਆਂ ਪ੍ਰਾਪਤ ਹੁੰਦੀਆਂ ਹਨ ਤੇ ਸਿੱਧਾਂਤਕ ਵਿਚਾਰ-ਚਰਚਾ ਸੰਬੰਧੀ ਕੁਝ ਕਥਨ ਵੀ । “ਪੰਜਾਬੀ ਲਿਟਰੇਚਰ’’ ਵੇਲੇ ਆਧਆਇ ਦਾ ਤਾਂ ਆਰੰਭ ਹੀ ਉਹਦੀ ਸਾਹਿਤ ਸੰਬੰਧੀ ਧਾਰਣਾ ਤੋਂ ਹੁੰਦਾ ਹੈ । ਲਿਟਰੇਚਰ, ਡਾ. ਜੈਨ ਦੇ ਮਤ ਅਨੁਸਾਰ : ਕਿਸੇ ਕੌਮ ਯਾ ਮੁਲਕ ਦਾ ਲਿਟਰੇਚਰ ਉਹਦੀ ਹਾਲਤ ਦੱਸਣ ਲਈ ਸ਼ੀਸ਼ੇ ਦਾ ਕੰਮ ਦੇਦਾ ਹੈ ' ਏਸ ਕਰਕੇ ਹਰ ਇਕ ਕੌਮ ਯਾ ਮੁਲਕ ਲਈ ਆਪਣੇ ਆਪਣੇ ਲਿਟਰੇਚਰ ਦਾ ਮੁਤਾਲਿਆ ਨਿਹਾਇਤ ਜ਼ਰੂਰੀ ਹੈ ।