ਪੰਨਾ:Alochana Magazine October, November and December 1987.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਸਿੱਧਾਂਤਕ ਟਿੱਪਣੀ ਤੋਂ ਪਿੱਛੋਂ ਉਹ ਪੰਜਾਬੀ ਲਿਟਰੇਚਰ ਦੇ ਮੁੱਢ ਸੰਬੰਧੀ ਚਰਚਾ ਆਰੰਭਦਾ ਹੈ । ਪੰਜਾਬੀ ਲਿਟਰੇਚਰ ਦਾ ਮੁੱਢ ਮੁਸਲਮਾਨਾਂ ਦੇ ਆਵਣ ਤੋਂ ਬੱਡਾ | ਪੰਜਾਬ ਵਿਚ ਮੁਸਲਮਾਨ 1000 ਈ. ਦੇ ਲਗਪਗ ਆਏ ।ਤੇ ਵੀ ਚੌਧਵੀਂ ਸਦੀ ਵਿਚ ਮੁ ਤਾਨ ਵਿਚ ਹਜ਼ਰਤ ਬਹਾਉਲ ਹੱਕ ਤੇ ਪਾਕਪਟਨ ਵਿਚ ਬਾਬਾ ਫ਼ਰੀਦ ਹੋਏ । ਇਨ੍ਹਾਂ ਦੇ ਉਪਦੇਸ਼ ਨਾਲ ਢੇਰ ਲੋਕ ਮੁਸਲਮਾਨ ਹੋ ਗਏ । ਏਸ ਹਿੰਦੂ-ਮੁਸਲਮਾਨ ਤਹਿਜ਼ੀਬ ਦੋ ਟਾਕਰੇ ਨੇ ਸਿੱਖ ਧਰਮ ਨੂੰ ਜਨਮ ਦਿੱਤਾ। ਸਿੱਖ ਗੁਰੂ ਭਾਵੇਂ ਅ4 ਬੜੇ ਉੱਚ ਘਰਾਣੇ ਦੇ ਸਨ ਪਰ ਉਹ ਆਪਣਾ ਉਪਦੇਸ਼ ਆਮ ਲੋਕਾਂ ਨੂੰ ਦੇਂਦੇ ਸਨ-ਉਹਦੀ ਪੰਜਾਬੀ ਸਾਹਿਤ ਦੇ ਮੁੱਢ ਬਾਰੇ ਮੁੱਢਲੀ ਤੇ ਮੂਲ ਸਥਾਪਨਾ ਹੈ । ਉਹ ਪੰਜਾਬੀ ਸਾਹਿਤ ਦੇ ਇਸ ਸਮੇਂ ਦੇ ਸਰੂਪ, ਸਦਕਾ, ਜਿਸ ਵਿਚ ਹਿੰਦੀ-ਸੰਸਕ੍ਰਿਤ ਲਫ਼ਜ਼ਾਂ ਦਾ ਰਲਾ ਸੀ ਅਤੇ ਜਿਸ ਨੂੰ ਟੀਕੇ ਜਾਂ ਤਸ਼ਰਹ ਦੀ ਮਦਦ ਬਗੈਰ ਸ਼ਮਝਿਆ ਨਹੀਂ ਜਾ ਸਕਦਾ ਇਸ ਕਾਲ ਦੀ ਪੰਜਾਬ ਨੂੰ “ਪੁਰਾਣੀ ਪੰਜਾਬੀ ਦਾ ਨਾਂ ਦੇਂਦਾ ਹੈ । ਪੁਰਾਣੀ ਪੰਜਾਬੀ ਤੋਂ ਪਿੱਛੋਂ ਉਹ “ਨਵ ਪੰਜਾਬੀ ਦੀ ਗੱਲ ਕਰਦਾ ਹੈ ਅਤੇ ਇਸ ਪੰਜਾਬ ਵਿਚ ਲਿਟਰੇਚਰ ਪੈਦਾ ਕਰਨ ਦਾ “ਜੱਥੇ ਮੁਸਲਮਾਨ ਭਰਾਵਾਂ ਨੂੰ ਹੈ । ਪੰਜਾਬੀ ਬਾfਹਤ ਦੇ ਮੁੱਢ ਤੇ ਵਿਕਾਸ ਸੰਬੰਧੀ ਸੰਖਿਪਤ ਟਿੱਪਣੀ ਤੋਂ ਪਿੱਛੋਂ ਉਹ ਆਧੁਨਿਕ ਕਾਲ ਦੇ ਸਾਹਿਤਕ ਸਭਿਆਚਾਰ ਅਤੇ ਸਾਹਿਤ ਸੰਬਧੀ ਪ੍ਰਚਲਿਤ ਮੁੱਲਾਂ ਨੂੰ ਅਪਣੇ ਯੂਆਨ ਦਾ ਕੇਂਦਰ ਬਣਾਉਂਦਾ ਹੈ । ਉਹ ਬਾਖੂਬੀ ਉਸ ਮਾਹੌਲ ਅਤੇ ਵਰਤਾਰੇ ਨੂੰ ਚਿਤਰ ਜਾਂਦਾ ਹੈ ਜਿਹੜਾ ਅੰਗਰੇਜ਼ਾਂ ਦੀ ਆਮਦ ਤੋਂ fਪੱਛ ਲੋਕਾਂ ਦਾ ਸਾuਤ ਤੇ ਰਿਹਾ ਹੈ : ਪੰਝੀ ਤੀਹ ਵਰੇ ਪਹਿਲਾਂ ਪੰਜਾਬ ਦੇ ਲੋਕ ਖਾਸ ਕਰਕੇ ਪੜੇ-ਲਿਖੇ ਤਾਂ ਇਸ fਲਿਟਰੇਚਰ (ਪੰਜਾਬ ਲਿਟਰੇਚਰ) ਨੂੰ ਹਕਾਰਤ ਦੀ ਨਜ਼ਰ ਨਾਲ ਦੇਖਦੇ ਸਨ । ਰਮਿੰਟ ਨੇ ਵੀ ਪੰਜਾਬੀ ਜ਼ਬਾਨ ਯਾ ਲਿਟਰੇਚਰ ਨੂੰ ਉੱਚਾ ਕਰਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ । ਸਿੱਖ ਭਾਦੀ ਆਪਣੀ ਗੁਰਬਾਣੀ ਨੂੰ ਪੜ੍ਹਿਆ ਕਰਦੇ ਸਨ । ਗੁਦਵਾਰਿਆਂ ਵਿਚ ਗ੍ਰੰਥ ਸਾਹਿਬ ਦਾ ਪਾਠ ਤੇ ਕਥਾ ਵੀ ਹੁੰਦੀ ਸੀ । ਮਸੀਤਾਂ ਵਿਚ ਮੁਸਲਮਾਨ ਬੱਚੇ ਕੁਝ ਫ਼ਕਾਅ ਦੇ ਛੋਟੇਮੋਟੇ ਰਸਾਲੇ ਤੇ ਜੰਗਨਾਮੇ ਵਗੈਰਾ ਪਦੇ ਸਨ । ਅੰਗਰੇਜ਼ ਮਿਸ਼ਨਰੀਆਂ ਨੇ ਵੀ ਆਪਣਾ ਉਪਦੇਸ਼, ਪੰਜਾਬੀ ਵਿਚ ਦੇਨਾ ਸ਼ੁਰੂ ਕੀਤਾ ਸੀ। ਜਿਹੜੇ ਹਿੰਦੂ, ਮੁਸਲਮਾਨ, ਸਿੱਖ ਭਾਈ ਕਿੱਸੇ ਕਹਾਣੀਆਂ ਪੜ੍ਹਦੇ ਸਨ ਉਹ ਕੁਝ ਅੱਛੇ ਨਹੀਂ ਸੀ ਸਮਝੇ ਜਾਂਦੇ । ਇਸ ਟਿੱਪਣੀ ਵਿਚੋਂ ਉਨ੍ਹਵੀਂ ਸਦੀ ਦੇ ਅੰਤ ਤੇ ਵੀਹਵੀਂ ਸਦੀ ਦੇ ਆਰੰਭ ਵਿਚ ਵੱਖ ਵੱਖ ਫ਼ਿਰਕਿਆਂ ਤੇ ਸਰਕਾਰ ਦੇ ਪੰਜਾਬੀ ਭਾਸ਼ਾ ਤੇ ਵਤੀਰੇ ਦੀ ਸਪਸ਼ਟ ਝਾਕੀ ਉਭਰ ਕੇ ਸਾਮਣੇ ਆ ਜਾਂਦੀ ਹੈ । ਜਦੋਂ ਉਹ “ਸਰਕਾਰੀ ਲੜ" ਅਤੇ ਨਿੱਜੀ ਸ਼ੌਕ” ਦੇ ਕਾਰਣਾਂ ਵੱਲ ਇਸ਼ਾਰਾ ਕਰਦਾ ਹੈ ਤਾਂ ਅੰਗਰੇਜ਼ ਅਫ਼ਸਰਾਂ ਦੀ ਪੰਜਾਬੀ ਜ਼ਬਾਨ ਤੇ ਸਾਹਿਤ ਦੀ 83