ਪੰਨਾ:Alochana Magazine October, November and December 1987.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੇਵਾ ਪਿੱਛੇ ਕੰਮ ਕਰਦੇ ਕਾਰਣ ਵੀ ਸਪਸ਼ਟ ਹੋ ਜਾਂਦੇ ਹਨ । ਅੰਗਰੇਜ਼ ਅਫਸਰਾਂ ਤੇ ਵਿਦਵਾਨਾਂ ਨੇ ਪੰਜਾਬੀ ਸਾਹਿਤ ਲਈ ਕੀ ਕੁਝ ਕੀਤਾ ? ਪੰਜਾਬੀ ਜ਼ਬਾਨ ਤੇ ਸਾਹਿਤ ਦੇ ਵਿਕਾਸ ਲਈ ਤਾਲੀਮੀ ਅਦਾਰਿਆਂ ਨੇ ਕੀ ਯੋਗਦਾਨ ਪਾਇਆ ? ਪੰਜਾਬੀ ਉੱਚ-ਪੱਧਰੀ ਵਿਦਿਆ ਦਾ ਮਾਧਿਅਮ ਕਦੋਂ ਬਣੀ ? ਅੰਗਰੇਜ਼ੀ ਸਾਹਿਤ ਦਾ ਸਾਡੇ ਸਾਹਿਤ ਤੇ ਸਭਿਆਚਾਰ ਤੇ ਕੀ ਪ੍ਰਭਾਵ ਪਿਆ ? ਪੱਤਰਕਾਰੀ ਨੇ ਸਾਹਿਤ ਦੇ ਵਿਕਾਸ ਵਿਚ ਕੀ ਯੋਗਦਾਨ ਪਾਇਆ ? ਆਦਿ ਸਾਰੇ ਪ੍ਰਸ਼ਨਾਂ ਸੰਬੰਧੀ ਜਦੋਂ ਡਾ. ਜੈਨ ਵਿਚਾਰ-ਚਰਚਾ ਕਰਦਾ ਹੈ ਤਾਂ ਸੁਭਾਵਿਕ ਹੀ ਉਹ ਵਾਤਾਵਰਣ ਉਭਰ ਆਉਂਦਾ ਹੈ ਜਿਸ ਵਿਚ ਆਧੁਨਿਕ ਸਾਹਿਤ ਵਿਕਾਸ ਦੀ ਰਾਹ ਤੁਰਿਆ ਇੱਥੇ ਹੀ ਇਸ ਗੱਲ ਵੱਲ ਧਿਆਨ ਦੇਣਾ ਵੀ ਉਚਿਤ ਹੈ ਕਿ ਨਿਰਸੰਦੇਹ ' ਪੰਜ ਬੀ ਲਿਟਰੇਚਰ' ਤੇ ਨਵਾਂ ਲਿਟਰੇਚਰ' ਯਾਨੀ ਦੇ ਅਧਿਆਵਾਂ ਵਿਚ ਸਾਹਿਤਿਕ ਤੇ ਭਿਆਚਾਰਿਕ ਮਾਹੌਲ ਬਾਰੇ ਵੀ ਚਰਚਾ ਕੀਤੀ ਹੈ, ਪੰਜਾਬੀ ਸਾਹਿਤ ਪ੍ਰਤਿ ਪ੍ਰਚਲਤ ਮੁੱਲਾਂ ਦਾ ਜ਼ਿਕਰ ਵੀ ਕੀਤਾ ਹੈ ਅਤੇ ਉਸ ਇਤਹਾਸਿਕ fਪੱਠਭੂਮੀ ਨੂੰ ਵੀ ਡਾ. ਜੈਨ ਨੇ ਉਲੀਕਿਆ ਹੈ ਜਿਸ ਵਿਚ ਇਹ ਲਿਟਰੇਚਰ ਜਨਮਿਆਂ ਤੇ ਵਿਕਾਸ ਦੀ ਰਾਹ ਤੁਰਿਆ ਪਰ ਉਹ ਕਿਧਰੇ ਵੀ ਇਸ ਸਾਹਿਤ ਵਿਚ ਪੈਦਾ ਹੋ ਰਹੀਆਂ ਨਵੀਨ cਚਨਾਵਾਂ ਸੰਬੰਧੀ ਚਚਾ ਨਹੀਂ ਕਰਦਾ, ਨਾ ਹੀ ਨਵੀਨ ਸਾਹਿਤ ਦੇ ਮੁੱਖ ਰੁਝਾਣ ਤੇ ਸਰੋਕਾਰਾਂ ਨੂੰ ਉਕਦਾ ਹੈ ਸ਼ਾਇਦ ਇਹ ਕਹਿਣਾ ਵੀ ਅਨੁਚਿਤ ਨਹੀਂ ਕਿ ਨਵੇਂ ਸਹਤ ਉੱਪਰ ਡਾ. ਜੈਨ ਦੀ ਪਕੜ ਢਿੱਲੀ ਹੈ । ਇਸੇ ਸਦਕਾ ਉਹ ਕਈ ਰਚਨਾਵਾਂ ਦੇ ਨਾਂ ਗ਼ਲਤ ਲਿਖ ਜਾਂਦਾ ਹੈ ਕਈ ਰਚਨ ਵਾਂ ਦੇ ਨਾਵਾਂ ਨੂੰ ਲੇਖਕਾਂ ਦੇ ਨਾਂ ਸਮਝ ਜਾਂਦਾ ਹੈ (ਮਸਲਨ ਰਾਜਾ ਲਖਦਾਤਾ ਸਿੰਘ) । ਕਈ ਪ੍ਰਮੁੱਖ ਸਮਕਾਲੀ ਸਾਹਿਤਕਾਰਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਜ਼ਿਕਰ ਤਕ ਵੀ ਨਹੀਂ ਕਰਦਾ ਅਤੇ ਸਭ ਤੋਂ ਵੱਧ ਗਲਪ ਨੂੰ ਕਹਾਣੀ ਦਾ ਸਮਾਨਾਰਥੀ ਸ਼ਮਝ ਬੈਠਦਾ ਹੈ । ਨਾ ਸ਼ਾਹਕਾਰ ਰਚਨਾਵਾਂ ਨਵੇਂ ਸਾਹਿਤ ਵਿਚੋਂ ਉਹਦੇ ਧੁਆਨ ਤੇ ਵਿਸ਼ਲੇਸ਼ਣ-ਮੁੱਲਾਂਕਣ ਦਾ ਵਿਸ਼ਾ ਬਣਦੀਆਂ ਹਨ ਅਤੇ ਨਾ ਘੱਟ ਮਹੱਤਵਪੂਰਣ ਰਚਨਾਵਾਂ ਨੂੰ ਉਹ ਸਾਹਿਤ ਦੀ ਮੁੱਖ ਧਾਰਾ ਨਾਲ ਜੋੜਦਾ ਹੈ । ਇੰਜ ਨਵੇਂ ਸਾਹਿਤ ਸੰਬੰਧੀ ਡਾ. ਜੈਨ ਵਲੋਂ ਕੀੜੀ ਵਿਚਾਰ-ਚਰਚਾ ਵਿਸ਼ਲੇਸ਼ਣ-ਮੁੱਲਾਂਕਣ ਤੇ ਟੁੱਟ ਸਰਵੇਖਣ ਤੇ ਵਿਸਥਾਰ ਵਿਚ ਹੀ ਫੈਲਦੀ ਹੈ । ਪੰਜਾਬੀ ਲਿਟਰੇਚਰ' ਨਾਮੀ ਅfਧਆਇ ਵਿਚ ਡਾ. ਜੈਨ ਪੰਜਾਬੀ ਸਾਹਿਤ ਦੇ ਇਤਿਹਾਸਕ ਵਿਕਸ਼, ਵੱਖ ਵੱਖ ਕਲ-ਖੰਡਾਂ ਉੱਪਰ ਉਹਦੇ ਉਦਭਵ ਦੇ ਕਾਰਣਾਂ ਅਤੇ ਵੱਖ ਵੱਖ ਲਹਿਰਾਂ ਦੇ ਆਪਸੀ ਸੰਬੰਧਾਂ ਦੇ ਆਧਾਰ ਉਪਰ ਪੰਜਾਬੀ ਸਾਹਿਤ ਦਾ ਮੋਟਾ ਜੇਹਾ ਖ਼ਾਕਾ ਉਲੀਕਣ ਦਾ ਯਤਨ ਕਰਦਾ ਹੈ । ਇਹ ਗੱਲ ਉਹਦੀ ਰਚਨਾ ਦੇ ਅਧਿਐਨ ਵੇਲੇ ਹਮੇਸ਼ਾਂ ਅਧਤਾ ਦੇ ਅੰਗ-ਸੰਗ ਰਹਿਣੀ ਚਾਹੀਦੀ ਹੈ ਕਿ ਉਹ ਸਾਧਾਰਣ ਪਾਠਕਾਂ ਨੂੰ ਮੁਖ਼ਾਤਿਬ ਹੈ ਤੇ ਉਹ ਪੰਜਾਬੀ ਸਾਹਿਤ ਦਾ ਮੁਖ਼ਤਸਰ ਹਾਲ ਲਿਖ ਰਿਹਾ ਹੈ । ਇਸੇ ਮੁੱਖ ਮੰਤਵ ਵਿਚੋਂ ਹੀ ਤੱਥਾਂ ਦੇ ਇਕ ਕਰਣ ਤੋਂ ਪਿਛੋਂ ਉਨਾਂ ਦੀ ਪ੍ਰਮੁੱਖ ਵਿਧੀ ਆਪਣੀ 84