ਪੰਨਾ:Alochana Magazine October, November and December 1987.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਜ਼ਰਤ ਇਮਾਮ ਹੁਸੈਨ ਤੇ ਯਜ਼ੀਦ ਦੀ ਲੜਾਈ ਦਾ ਹਾਲ ਬਿਆਨ ਕੀਤਾ ਹੁੰਦਾ ਹੈ ,14 (ਬ) ਕਾਫ਼ੀ ਵਿਚ ਚਾਰ ਚਾਰ ਤੁਕਾਂ ਤੇ ਪੰਜ ਛੇ ਮਿਸਰੇ ਹੁੰਦੇ ਹਨ । ਉਹਦੇ ਵੱਲੋਂ ਪ੍ਰਸਤੁਤੇ ਸਿੱਧਾਂਤਿਕ ਟਿੱਪਣੀਆਂ ਕਿਸੇ ਵਿਧਾ ਦੀਆਂ ਪਰਿਭਾਸ਼ਿਕ ਰੀਤੀਆਂ (defining qualities) ਦੀ ਤਹਿ ਤਕ ਨਹੀਂ ਅਪੜਦੀਆਂ । ਏਥੋਂ ਤਕ ਕਿ ਉਹ “ਗਲਪ ਜਾਂ Fiction ਨੂੰ ਸ਼ਾਰਟ ਸਟੋਰੀ ਜਾਂ ਨਿੱਕੀ ਕਹਾਣੀ ਦੇ ਪਰਿਆਇਵਾਚੀ ਵਜੋਂ ਗfਹਿਣ ਕਰਦਾ ਹੈ । | ਪੰਜਾਬੀ ਜ਼ਬਾਨ ਤੇ ਉਹਦਾ ਲਿਟਰੇਚਰ ਵਿਚ ਡਾ. ਜੈਨ ਨੇ ਮਜ਼ਹਬ ਤੇ ਰਾਜੇ ਨੂੰ ਕਾਲਵੰਡ ਦਾ ਆਧਾਰ ਥਾਪਿਆ ਹੈ ਇਸ ਲਈ ਵੱਖ ਵੱਖ ਧਾਰਾਵਾਂ ਵਿਕੋਲਿਤਰੇ ਰੂਪ ਵਿਚ ਅਤੇ ਇਕ ਦੂਸਰੇ ਨਾਲ ਕਿਸੇ ਸiਝੇ ਰਿਸ਼ਤੇ ਵਿਚ ਬੱਝ ਕੇ ਸਾਮਣੇ ਨਹੀਂ ਆ ਸਕੀਆਂ। ਉਹ ਵਿਸ਼ੇਸ਼ ਫ਼ਿਰਕੇ ਦੇ ਸਾਹਿਤ ਬਾਰੇ ਗੱਲ ਕਰਦਾ ਸਿਰਫ਼ ਉਹਦੇ ਕੁਝ ਕੁ ਸ਼ਾਹਕਾਰ ਕਵੀਆਂ ਬਾਰੇ ਹੀ ਗੱਲ ਕਰਦਾ ਹੈ ਬਾਕੀਆਂ ਦਾ ਤਾਂ ਜ਼ਿਕਰ ਤਕ ਵੀ ਨਹੀਂ ਕਰਦਾ । ਕਿੱਸਾ ਕਾਵਿ ਵਿਚ ਵਾਰਸ ਤੇ ਮੁਕਬਲ ਤੋਂ ਇਲਾਵਾ ਵੀ ਕਿਸੇ ਕਵੀ ਦਾ ਯੋਗਦਾਨ ਹੈ ? ਫ਼ੀ ਕਵਿ ਵਿਚ ਫ਼ਰਦ ਤੇ ਬੁਲੇ ਸ਼ਾਹ ਤੋਂ ਬਿਨਾ ਵੀ ਕਿਸੇ ਨੇ ਹਿੱਸਾ ਪਾਇਆ ਹੈ ? ਇਨ੍ਹਾਂ ਪ੍ਰਸ਼ਨਾਂ ਦੇ ਜੁਆਬ ਹੱਥਲੀ ਲਿਖਤ ਵਿਚੋਂ ਨਹੀਂ ਲੱਭਦੇ । ਇਸ ਤੋਂ ਇਲਾਵਾ ਪੂਰਵ ਨਾਨਕ ਕਾਲ ਦੀ ਪੂਰੀ ਦੀ ਪੂਰੀ ਮੋਖਿਕ ਤੇ ਲਿਖਿਤ ਪਰੰਪਰਾ ਉਹਦੇ ਪਾਸੋਂ ਅਣਗੌਲੀ ਹੀ ਰਹਿ ਜਾਂਦੀ ਹੈ । ਇਸ ਰਚਨਾ ਦੇ ਸਿਰਜਿਤ ਕਾਲ ਨੂੰ fਧਿਆਨ ਵਿਚ ਰੱਖ ਕੇ ਇਹ ਬਹਾਨਾ ਵੀ ਨਹੀਂ ਬਣਾਇਆ ਜਾ ਸਕਦਾ ਕਿ ਉਸ ਸਮੇਂ ਲੋਕ ਸਾਹਿਤ ਬਾਰੇ ਵਾਕਫ਼ੀ ਦੀ ਘਾਟ ਸੀ ਬਲਕਿ ਇਸਦੇ ਉਲਟ ਕੁਸ਼ਤਾ, ਬਾਵਾ ਬੁੱਧ ਸਿੰਘ ਤੇ ਡਾ. ਮੋਹਨ ਸਿੰਘ ਦੀਆਂ ਰਚਨਾਵਾਂ ਵਿਚ ਇਸ ਸਾਹਿਤ ਬਾਰੇ ਥੋੜੀ ਬਹੁਤ ਸਿੱਧਾਂਤਕ ਤੇ ਵਿਹਾਰਿਕ ਚਰਚਾ ਦਰਜ ਹੈ । ਡਾ. ਜੈਨ ਇਸ ਪਰੰਪਰਾ ਨੂੰ ਅੱਗੇ ਨਹੀਂ ਤੇਰਦਾ ਅਤੇ ਫ਼ਲਸਰੂਪ ਗੁਰੂ ਨਾਨਕ ਦੇਵ ਦੀ ਪਿੱਠਭੂਮੀ ਵਿਚ ਕਾਰਜਸ਼ੀਲ ਉਹ ਸਾਹਿਤਿਕ ਵਰਤਾਰੇ ਜਿਸ ਨੇ ਗੁਰੂ ਨਾਨਕ ਤੇ ਉਸ ਤੋਂ ਪਿੱਛੋਂ ਆਉਣ ਵਾਲੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਜੀਵੰਤ ਰੂਪ ਦਿੱਤਾ ਅਣਘੱਖਿਆ ਹੀ ਰਹਿ ਜਾਂਦਾ ਹੈ । ਇਸਤੋਂ ਇਲਾਵਾ ਡਾ. ਦੀਵਾਨਾ ਨੇ ਆਪਣੀ ਪੁਸਤਕ, (A History of Punjabi Literature) ਵਿਚ ਪੂਰਵ ਨਾਨਕ ਕਾਲ ਦੇ ਜਿਸ ਸਾਹਿਤ ਬਾਰੇ ਚਰਚਾ ਕੀਤੀ ਸੀ ਲੇਖਕ ਉਸ ਦਾ ਖੰਡਨ-ਮੰਡਨ ਕਰਨ ਦੀ ਬਜਾਏ ਉਸ ਨੂੰ ਉਂਜ ਹੀ ਅਣਗੂਲਿਆ ਕਰ ਦੇਂਦਾ ਹੈ । ਨਿਰੰਤਰਤਾ ਦਾ ਉਹ ਗੁਣ, ਜਿਹੜਾ ਇਤਿਹਾਸਕਾਰੀ ਦੀ ਰੀੜ ਦੀ ਹੱਡੀ ਹੁੰਦੀ ਹੈ, ਦਰਅਸਲ ਉਸ ਦੀ ਸਮੁੱਚੀ ਲਿਖਤ ਵਿਚੋਂ ਗਾਇਥ ਹੈ । ਫਲਸਰੂਪ ਨਾ ਇਕ ਪਰੰਪਰਾ ਦੂਸਰੀ ਨਾਲ ਪੂਰੀ ਤਰ੍ਹਾਂ ਜੁੜੀ ਦਿੱਸਦੀ ਹੈ ਤੇ ਨਾ ਹੀ ਆਪਣੇ ਨਿਖੜਵੇਂ ਮੁਹਾਂਦਰੇ ਸਹਿਤ ਉੱਭਰ ਕੇ ਸਾਹਮਣੇ ਆਉਂਦੀ ਹੈ । 87