ਪੰਨਾ:Alochana Magazine October 1957 (Punjabi Conference Issue).pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਲੋਚਨਾ ਸੰਬੰਧੀ ਸੂਚਨਾਵਾਂ ...- 4 - ੧. ਚੰਦਾ :-'ਆਲੋਚਨਾ' ਕਿਸੇ ਨੂੰ ਨਮੂਨੇ ਵਜੋਂ ਨਹੀਂ ਭੇਜਿਆ ਜਾਂਦਾ । ਇਕ ਪਰਚੇ ਲਈ ਇਕ ਰੁਪਿਆ (ਭਾਰਤ ਤੋਂ ਬਾਹਰ ਭੇਜਣ ਲਈ ਸਵਾ ਰੁਪਿਆ ਤੇ ਸਾਲ ਵਿਚ ਚਹੁੰ ਪਰਚਿਆਂ ਲਈ ਤਿੰਨ ਰੁਪਏ (ਭਾਰਤੋਂ ਬਾਹਰ ਭੇਜਣ ਲਈ ਪੰਜ ਰੁਪਏ) ਪੇਸ਼ਗੀ ਆਉਣੇ ਜ਼ਰੂਰੀ ਹਨ । 'ਆਲੋਚਨਾ' ਵੀ. ਪੀ. ਪੀ. ਦੁਆਰਾ ਵੀ ਨਹੀਂ ਭੇਜਿਆ ਜਾਂਦਾ। ੨. 'ਆਲੋਚਨਾ' ਤ੍ਰੈ-ਮਾਸਕ ਪੱਤਰ ਹੈ ਤੇ ਸਾਲ ਵਿਚ ਚਾਰ ਪਰਚੇ ੧੫ ਜਨਵਰੀ, ੧੫ ਅਪਰੈਲ, ੧੫ ਜੁਲਾਈ ਤੇ ੧੫ ਅਕਤੂਬਰ ਨੂੰ ਪ੍ਰਕਾਸ਼ਤ ਹੋ ਕੇ, ਡਾਕ ਵਿਚ ਪਾ ਦਿੱਤੇ ਜਾਂਦੇ ਹਨ । ਇਹਨਾਂ ਤਾਰੀਖਾਂ ਦੇ ਇਕ ਹਫਤੇ ਦੇ ਅੰਦਰ ਅੰਦਰ ਸਭ ਪ੍ਰੇਮੀਆਂ ਨੂੰ 'ਆਲੋਚਨਾ' ਪਹੁੰਚ ਜਾਣਾ ਜ਼ਰੂਰੀ ਹੈ । ਪ੍ਰੇਮੀ-ਜਨ ਸੰਭਾਲ ਕਰ ਲਇਆਂ ਕਰਨ | ੩. 'ਅਲੋਚਨਾ' ਵਿਚ ਕੇਵਲ ਸਾਹਿੱਤਿਕ ਖੋਜ ਤੇ ਪੜਚੋਲ ਦੇ ਲੇਖ ਹੀ ਛਾਪੇ ਜਾਂਦੇ ਹਨ, ਜਾਂ ਪੰਜਾਬੀ ਵਿਚ ਛਪੀਆਂ ਪੁਸਤਕਾਂ ਦੇ ਰੀਵੀਊ । ੪. ਰੀਵੀਊ ਲਈ ਆਈਆਂ ਸਾਰੀਆਂ ਪੁਸਤਕਾਂ ਤੇ ਪੜਚੋਲ ਵਿਸਥਾਰ ਨਾਲ ਨਹੀਂ ਕੀਤੀ ਜਾ ਸਕਦੀ । ਕੁਝ ਪੁਸਤਕਾਂ (ਇਕ ਜਾਂ ਦੋ) ਦੀ ਪੜਚੋਲ ਇਸ ਭਾਂਤ ਕੀਤੀ ਜਾਂਦੀ ਹੈ ਕਿ ਉਸ ਨੂੰ ਪੜ੍ਹ ਕੇ ਪਾਠਕਾਂ ਤੇ ਲਿਖਾਰੀ-ਜਨਾਂ ਨੂੰ ਸਾਹਿੱਤ ਦੀ ਉੱਨਤੀ ਲਈ ਸੁਝਾਓ ਮਿਲ ਸਕਣ । ਦੂਜੀ ਭਾਂਤ ਦੀ ਪੜਚੋਲ ਰਸਮੀ ਜਿਹੀ ਹੁੰਦੀ ਹੈ ਤੇ ਤੀਜੀ ਵਿਚ ਬਾਕੀ ਰਹਿੰਦੀਆਂ ਪੁਸਤਕਾਂ ਨਾਲ ਕੇਵਲ 'ਜਾਣ-ਪਛਾਣ' । ੫. 'ਅਲੋਚਨਾ' ਵਿਚ ਛਪੇ ਹਰ ਲੇਖ ਦੇ ਲਿਖਾਰੀ ਨੂੰ ੧o ਰੁਪਏ ਨਜ਼ਰਾਨੇ ਵਜੋਂ ਦਿੱਤੇ ਜਾਂਦੇ ਹਨ ਤੇ ਨਾਲੇ ਉਸਦੇ ਲੇਖ ਦੀਆਂ ਪੰਜ ਕਾਪੀਆਂ ਵੀ ਭੇਜੀਆਂ ਜਾਂਦੀਆਂ ਹਨ | ੬. 'ਆਲੋਚਨਾ' ਦੇ ਕਿਸੇ ਅੰਕ ਦੇ ਛਪਣ ਤੋਂ ਘਟ ਤੋਂ ਘਟ ਇਕ ਮਹੀਨਾ ਪਹਿਲਾਂ ਉਸ ਅੰਕ ਲਈ ਲੇਖ ਪਹੁੰਚ ਜਾਣੇ ਜ਼ਰੂਰੀ ਹਨ । ੭. ਨਾ-ਪਰਵਾਨ ਹੋਇਆ ਲੇਖ ਮੰਗਣ ਤੇ ਵਾਪਸ ਕਰ ਦਿੱਤਾ ਜਾਂਦਾ ਹੈ । ੮. ਹਰ ਲੇਖ ਸਾਫ਼, ਸ਼ੁੱਧ ਤੇ ਕਾਗਜ਼ ਦੇ ਇਕ ਪਾਸੇ ਲਿਖਿਆ ਹੋਣਾ ਚਾਹੀਂਦਾ ਹੈ। ਪਦ-ਜੋੜ ਵੀ ਪ੍ਰਵਾਣਤ ਨੇਮਾਂ ਅਨੁਸਾਰ ਹੋਣੇ ਚਾਹੀਦੇ ਹਨ । ੯. ਏਜੰਸੀ ੨੫% ਕਮਿਸ਼ਨ ਤੇ ਦਿੱਤੀ ਜਾ ਸਕਦੀ ਹੈ । ਏਜੰਟ ਸਾਹਿਬਾਨ ਨੂੰ ਚਾਹੀਦਾ ਹੈ ਕਿ ਜਿੰਨੇ ਪਰਚਿਆਂ ਦੀ ਲੋੜ ਹੋਵੇ ਉਤਨਿਆਂ ਪਰਚਿਆਂ ਦੀ ਕੀਮਤ ਪੇਸ਼ਗੀ ਭੇਜਣ । ਡਾਕ ਖਰਚ ਅਸੀ ਦਿਆਂਗੇ । ੧੦. 'ਆਲੋਚਨਾ' ਵਿਚ ਇਸ਼ਤਿਹਾਰ ਵੀ ਦਿੱਤੇ ਜਾ ਸਕਦੇ ਹਨ । ਨਿਰਖ ਲਿਖਾ ਪੜ੍ਹੀ ਕਰਕੇ ਨਿਯਤ ਕੀਤੇ ਜਾਣ ।