ਪੰਨਾ:Alochana Magazine October 1957 (Punjabi Conference Issue).pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੇ ਅੱਗੇ ਲੈ ਜਾਣ ਦਾ ਅਵਸਰ ਮਿਲਿਆ ਹੈ । ਇਹ ਭੀ ਸੰਭਵ ਹੈ ਕਿ ਅਸੀਂ ਇਸ ਦੀ ਵਰਤਮਾਨ ਬਣਤਰ ਵਿੱਚ ਕੁਝ ਸੁਧਾਰ ਕਰ ਸਕੀਏ | ਆਪਣੀ ਧੁਨ ਵਿੱਚ ਕਿਸੇ ਵੀ ਮਨੁਸ਼ ਨੂੰ ਇੱਨਾਂ ਮਸਤ ਨਹੀਂ ਹੋ ਜਾਣਾ ਚਾਹੀਦਾ ਕਿ ਉਹ ਉਸ ਦੀ ਛਾਣ ਬੀਨ ਤੋਂ ਵੀ ਘਬਰਾਵੇ । ਪੰਜਾਬੀ ਜਾਂ ਹਿੰਦੀ ਜਾਂ ਕਿਸੇ ਵੀ ਹੋਰ ਭਾਸ਼ਾ ਦੇ ਪ੍ਰੇਮੀ ਆਪਣੇ ਪਿਆਰ ਤੇ ਸ਼ਰਧਾ ਦਾ ਵਧੇਰੇ ਸਬੂਤ ਦੇ ਰਹੇ ਹੋਣਗੇ ਜੇ ਉਹ ਆਪਣੀ ਸੋਚ ਵਿੱਚ ਸ਼ਿਡਈਪੁਣੇ ਤੋਂ ਪਰਭਾਵਤ ਨ ਹੋਣ ਤੇ ਮਨ ਦੇ ਬੂਹੇ ਬੰਦ ਕਰ ਕੇ ਇਹ ਨ ਸੋਚਣ ਕਿ ਇਸ ਸਮਸਿਆ ਤੇ ਨਵੀਂ ਦਿਸ਼ਟੀਕੋਣ ਤੋਂ ਕਿਵੇਂ ਝਾਤੀ ਪਾਈ ਜਾਵੇ, ਕਿਵੇਂ ਇਸ ਨੂੰ ਵਿਕਸਤ ਕੀਤਾ ਜਾਏ ਤੇ ਕਿਵੇਂ ਇਸ ਦੇ ਸ਼ਬਦ-ਕੋਸ਼ ਨੂੰ ਵਧਾਇਆ ਜਾਵੇ ? ਮੈਂ ਇਹ , ਸਭ ਕੁਝ ਆਖਿਆ ਹੈ ਕਿਉਂ ਜੋ ਮਾਂ ਅਨੁਭਵ ਕਰਦਾ ਹਾਂ ਕਿ ਕਿਸੇ ਭਾਸ਼ਾ ਨੂੰ, ਸਣੇ ਪੰਜਾਬੀ, ਲੋੜੀਂਦੇ ਤੇ ਸਵੱਸਥ ਸੁਧਾਰ ਰਾਹੀਂ ਆਪਣੇ ਆਪ ਨੂੰ ਅਮੀਰ ਬਣਾਣ ਤੋਂ ਕਤਰਾਉਣਾ ਨਹੀਂ ਚਾਹੀਦਾ। ਇਸ ਨੂੰ ਆਲੇ ਦੁਆਲੇ ਝਾਕਣ ਤੇ ਦੂਜੀਆਂ ਭਾਸ਼ਾਵਾਂ ਦੇ ਝੁਕਾਵਾਂ ਨੂੰ ਹੁਣ ਕਰਨ, ਤੇ ਰੁਚੀਆਂ ਨੂੰ ਅਪਣਾਣ ਤੋਂ ਭੈੜਾ ਨਹੀਂ ਪੈਣਾ ਚਾਹੀਦਾ। ਅਜੇਹਾ ਕਰਨ ਨਾਲ ਸ਼ਾਇਦ, ਇਸ ਲਈ ਵਿਸ਼ਵ ਸੋਚ-ਧਾਰਾਵਾਂ ਦੇ ਨਾਲ ਮੋਢਾ ਜੋੜ ਕੇ ਚਲਣਾ ਉਹਨਾਂ ਨਾਲ ਸੰਜੋਗ ਪ੍ਰਾਪਤ ਕਰਨ ਤੇ ਸਵਸੱਥ ਟਾਕਰੇ ਰਾਹੀਂ ਆਪਣੀ ਵਿਸ਼ੇਸ਼ ਤਿਭਾ ਉਪਜਾਣਾ ਸੰਭਵ ਹੋ ਸਕੇਗਾ । ਆਧੁਨਿਕ ਕਾਲ ਦੇ ਪੇਚੀਦਾ ਤੇ ਗੁੰਝਲਦਾਰ ਵਿਚਾਰ ਅਜੇਹੇ ਸ਼ਬਦਾਂ ਵਿੱਚ ਪਰਗਟਾਉਣ ਦੀ ਅਵੱਸ਼ਕਤਾ ਹੈ ਜੇਹੜੇ ਉਹਨਾਂ ਦੇ ਭਾਵ ਨੂੰ ਚੁੱਕ ਸਕਣ । ਤੇ ਇੰਜ ਇਕ ਅੱਧੀ ਵਿਕਸਤ ਭਾਸ਼ਾ ਜਾਂ ਅਜੇਹੀ ਭਾਸ਼ਾ ਵਿਚ, ਜੋ ਥੋੜੀ ਜੇਹੀ ਅੰਤਰਗਤ ਸੁਧਾਈ ਨਾਲ ਕੰਮ ਚਲਾ ਸਕੇ, ਸੰਭਵ ਨਹੀਂ ਹੈ ।

ਭਾਈਓ ਤੇ ਭੈਣੇ ! ਮੈਂ ਤੁਹਾਡੇ ਸਾਮਣੇ ਇਕ ਅਜੇਹਾ ਵਿਚਾਰ ਰਖਿਆ ਹੈ, ਜਿਸ ਤੇ ਤੁਸੀਂ ਆਪਣੀ ਗੋਸ਼ਟੀ ਜਾਂ ਵਿਭਾਗੀ ਕਾਨਫਰੰਸਾਂ ਤੇ ਚਰਚਾ ਕਰਨੀ ਪਸੰਦ ਕਰੋਗੇ । ਮੇਰਾ ਖਿਆਲ ਹੈ ਕਿ ਮੇਰੇ ਵਿਚਾਰ ਪੇਸ਼ ਕਰਨ ਵਿੱਚ ਕੋਈ ਸ਼ਕ ਦੀ ਗੁੰਜਾਇਸ਼ ਨਹੀਂ ਰਹੀ । ਇਹ ਸਮਾਗਮ ਮੂਲ ਰੂਪ ਵਿੱਚ ਪੰਜਾਬੀ ਬੋਲੀ ਤੇ ਸਾਹਿੱਤ ਦੇ ਵਾਧੇ ਤੇ ਵਿਕਾਸ ਲਈ ਰਖਿਆ ਗਇਆ ਹੈ ਤੇ ਮੇਰਾ ਖਿਆਲ ਹੈ ਇਸ ਉਦੇਸ਼ ਤੋਂ ਵਖਰਾ ਕੋਈ ਹੋਰ ਮੰਤਵ ਇਸ ਤੇ ਹਾਵੀ ਨਹੀਂ ਹੋਵੇਗਾ।

ਕਈ ਵਾਰੀ ਜਦੋਂ ਮੈਂ ਇਹ ਸੁਣਦਾ ਹਾਂ ਕਿ ਇਸ ਭਾਸ਼ਾ ਜਾਂ ਉਸ ਭਾਸ਼ਾ ਦੀ ਉੱਨਤੀ ਦੂਜੀ ਕਿਸੇ ਭਾਸ਼ਾ ਦੇ ਰਸਤੇ ਵਿੱਚ ਰੁਕਾਵਟ ਬਣੇਗੀ ਤਾਂ ਇਹ ਕਿ ਇਸ ਕਾਰਨ ਕਿਸੇ ਇਕ ਭਾਸ਼ਾ ਨੂੰ ਉਤਸ਼ਾਹਤ ਕਰਨ ਦੀ ਅਤੇ ਦੂਜੀ ਦਾ ਗਲ ਘੁਟਣ ਦੀ ਲੋੜ ਹੈ ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ । ਇਹ ਗਲ ਮੇਰੇ ਸਾਮਣੇ