ਪੰਨਾ:Alochana Magazine October 1957 (Punjabi Conference Issue).pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਆਪਣੇ ਵਿਚਾਰਾਂ ਦਾ ਪਰਗਟਾ ਮਾਤ-ਭਾਸ਼ਾ ਵਿਚ ਕਰਨ ਤੋਂ ਹੁਣ ਨਹੀਂ ਸ਼ਰਮਾਂਦਾ ? ਜਦੋਂ ਅੰਗਰੇਜ਼ੀ ਤੇ ਅੰਗਰੇਜ਼ਾਂ ਦੀ ਪਰਧਾਨਤਾ ਸੀ, ਤਾਂ ਇਹ ਗਲ ਸੁਭਾਵਕ ਤੇ ਸਮਝ-ਯੋਗ ਸੀ ਕਿ ਸਾਡੀ ਪ੍ਰਤਿਭਾ ਉਸ (ਅੰਗਰੇਜ਼ੀ -ਵਲ) ਪਾਸੇ ਰੁਖ਼ ਕਰੀ ਬੈਠੀ ਸੀ । ਅਸੀਂ ਹੁਣ ਸੰਕ੍ਰਾਂਤੀ-ਕਾਲ ਵਿੱਚ ਲੰਘ ਰਹੇ ਹਾਂ, ਤੇ ਚੁੱਕ ਅਜਿਹੇ ਪਰਿਵਰਤਨ ਕੁਝ ਭੰਨ-ਤੋੜ ਮੰਗਦੇ ਹਨ, ਇਸ ਲਈ ਕੁਝ ਔਕੜਾਂ ਦਾ ਆਉਣਾ ਅਵੱਸ਼ ਹੈ । ਪਰ ਮੂਲ ਤਤ ਇਹ ਹੈ ਕਿ ਜਿਥ ਅੱਗੇ ਅਸੀਂ ਆਪਣੀ ਭਾਸ਼ਾ ਵਿਚ ਖੇ-ਪਰਗਟਾਵੇ ਤੋਂ ਕਤਰਾਉਂਦੇ ਸਾਂ, ਉਥੇ ਹੁਣ ਸਾਨੂੰ ਇਹ ਸ਼ਰਮ ਘੇਰੀ ਬੈਠੀ ਹੈ ਕਿ ਅਸੀਂ ਅਜਿਹਾ ਕਰਨ ਤੋਂ ਅਸਮਰਥ ਹਾਂ । ਸਾਡੇ ਰਵੱਯੇ ਵਿਚ ਇਹ ਤਬਦੀਲੀ ਬੜੀ ਜ਼ਰੂਰੀ ਸੀ ਤੇ ਜਿੰਨਾਂ ਚਿਰ ਇਹ ਅਮਲ ਪੂਰਾ ਨਹੀਂ ਹੋ ਜਾਂਦਾ, ਸਾਡੀ ਆਪਣੀ ਬੋਲੀ ਭਾਵੇਂ ਹਿੰਦੀ ਹੋਵੇ ਜਾਂ ਪੰਜਾਬੀ, ਕਦੀ ਵੀ ਆਪਣਾ ਯੋਗ ਸਥਾਨ ਪਰਾਪਤ ਨਹੀਂ ਕਰ ਸਕੋਗੀ । ਮੈਂ ਇਥੇ ਜਾਣ ਬੁਝ ਕੇ “ਰ ਯੇ ਦੀ ਤਬਦੀਲੀ ਕਹੀ ਹੈ, ਕਿਉਂਜੋ ਇਕ ਵਾਰੀ ਮਾਨਸਿਕ ਦਿਸ਼-ਕਣ ਵਿਚ ਤਬਦੀਲੀ , ਆ ਜਾਵੇ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਆਪਣੀ ਬੋਲੀ ਵਿਚ ਬਦੇ ਸੀ ਨਾਲੋਂ ਵਧੇਰੇ +ਫਲਤਾਂ ਨਾਲ ਆਪਣਾ ਭਾਵ ਨ ਪਰਗਟਾ ਸਕੀਏ । ਕਈ ਲੋਕਾਂ ਨੂੰ ਸ਼ਾਇਦ ਆਪਣੀਆਂ ਸੰਭਾਵਨਾਵਾਂ ਦਾ ਬੋਧ ਨਾ ਹੋ ਸਕੇ ਜਿੰਨਾਂ ਚਿਰ ਉਹ ਆਪਣੀ ਭਾਸ਼ਾ ਵਿਚ ਵਿਚਾਰ ਪਰਗਟਾਉਣਾ ਸ਼ੁਰੂ ਨਹੀਂ ਕਰ ਦੇਂਦੇ । ਮੈਨੂੰ ਉਸ ਗੁਣਵਾਨ ਵਿਅਕਤੀ ਆਰ. ਸੀ. ਦੱਤ ਦੀ ਯਾਦ ਆਉਂਦੀ ਹੈ ਜੋ ਅੰਗਰੇਜ਼ੀ ਵਿਚ ਵਧੀਆ ਸਾਹਿਤ ਪੈਦਾ ਕਰਦਾ ਰਹਿਆ ਉਦੋਂ ਤਕ ਜਦੋਂ ਤਕ ਕਿ ਸ੍ਰੀ ਬੰਕਿਮ ਚੰਦਰ ਚੈਟਰ ਜੀ ਨੇ ਉਸ ਨੂੰ ਆਪਣਾ ਹੱਥ ਬੰਗਾਲੀ ਤੇ ਅਜ਼ਮਾਉਣ ਲਈ ਨਾ ਪੇਰਿਆ । ਤੇ ਜਦੋਂ ਉਸ ਨੇ ਬੰਗਾਲੀ ਵਿਚ ਲਿਖਣਾ ਸ਼ੁਰੂ ਕਰ ਦਿਤਾ ਤਾਂ ਉਸ ਦੀਆਂ ਬੰਗਾਲੀ ਵਿਚ ਰਚਨਾਵਾਂ ਅੰਗਰੇਜ਼ੀ ਪੁਸਤਕਾਂ ਨਾਲੋਂ ਵਧੇਰੇ ਚਮਕੀਆਂ । ਭੈਣ ਤੇ ਭਾਈਓ ! ਮੈਂ ਇਕ ਲੰਮੇ ਭਾਸ਼ਣ ਨਾਲ ਆਪ ਨੂੰ ਥਕਾਉਣਾ ਨਹੀਂ ਚਾਹੁੰਦਾ । ਪੰਜਾਬੀ ਦੂਜੀਆਂ ਭਾਰਤੀ ਭਾਸ਼ਾਵਾਂ ਵਾਂਗੂੰ ਭੂਤ ਨਾਲੋਂ ਭਵਿਖ ਜ਼ਿਆਦਾ ਸ਼ਾਨਦਾਰ ਰਖਦੀ ਹੈ । ਇਹ ਬੜਾ ਉਤਸ਼ਾਹ-ਜਨਕ wੜ ਹੈ, ਕਿਉਂ ਕਿਸੇ ਇਕ ਮਹਾਨ ਮੰਦਰ ਦੀ ਉਸਾਰੀ ਵਿਚ ਜੁਟੇ ਹੋਣਾ ਇਕ ਜਰਜਰੇ ਤੇ ਢੱਠਣ ਵਾਲੇ ਮਹੱਲ ਅੰਦਰ ਸੰਤੁਸ਼ਟ ਪਏ ਰਹਿਣ ਨਾਲੋਂ ਚੰਗਾ ਹੈ । ਅੰਤ fਚ ਮੈਂ ਆਪ ਸਾਰੇ ਪੰਜਾਬੀਆਂ ਤੇ ਆਪ ਦੀ ਭਾਸ਼ਾ ਪੰਜਾਬੀ ਦੀ ਉਨਤੀ ਲਈ ਹਾਰਦਿਕ ਸੁਭ ਇਛਾਵਾਂ ਪੇਸ਼ ਕਰਦਾ ਹਾਂ | -

: ਜੈ ਹਿੰਦ !

ਨੂੰ,