ਪੰਨਾ:Alochana Magazine October 1957 (Punjabi Conference Issue).pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਰਹਿਆ ਇਹ ਸਵਾਲ ਕਿ ਪੰਜਾਬੀ ਬੱਚਿਆਂ ਉੱਪਰ ਤਿੰਨ ਲਿਪੀਆਂ, ਦੇਵਨਾਗਰੀ, ਗੁਰਮੁਖੀ ਅਤੇ ਰੋਮਨ ਦਾ ਭਾਰ ਪੈਂਦਾ ਹੈ। ਇਹ ਭਾਰ ਬੰਗਾਲੀ, ਉੜੀਆ, ਤਾਮਿਲ, ਤੇਲਗੂ, ਕਨਾਡਾ, ਮਲਯਾਲਮ, ਗੁਜਰਾਤੀ ਅਰਥਾਤ ਜਿਸ ਤਕ ਬੋਲੀ ਦੀ ਲਿਪੀ ਦੇਵਨਾਗਰੀ ਨਹੀਂ, ਉਸ ਪ੍ਰਾਂਤ ਦੇ ਸਭ ਬੱਚਿਆਂ ਤੇ ਵੀ ਪੈਂਦਾ ਹੈ ਅਤੇ ਹੁਣ ਤਾਂ ਹਿੰਦ ਸਰਕਾਰ ਨੇ ਫ਼ੈਸਲਾ ਕਰ ਦਿੱਤਾ ਹੈ ਕਿ ਹਿੰਦੀ ਬੋਲੀ ਦੇ ਪਾਂਤਾਂ ਨੂੰ ਵੀ ਇਕ ਹੋਰ ਆਧੁਨਿਕ ਭਾਰਤੀ ਬੋਲੀ ਸਿਖਣੀ ਪਵੇਗੀ । ਨਾਲੇ ਇਹ ਭਾਰ ਕੋਈ ਨਵਾਂ ਨਹੀਂ। ਅੱਗੇ ਵੀ ਤਾਂ ਫ਼ਾਰਸੀ, ਦੇਵਨਾਗਰੀ ਜਾਂ ਗੁਰਮੁਖੀ ਅਤੇ ਰੋਮਨ ਲਿਪੀਆਂ ਹਰ ਇਕ ਪੰਜਾਬੀ ਬੱਚਾ ਸਿਖਦਾ ਹੀ ਸੀ । ਫਿਰ ਇਹ ਝਗੜਾ ਕਿਉਂ ? ਲੁਤਫ਼ ਇਹ ਹੈ ਕਿ ਲਿਪੀ ਦਾ ਝਗੜਾ ਉਹ ਸੱਜਨ ਉਠਾ ਰਹੇ ਹਨ ਜਿਹੜੇ ਪੰਜਾਬੀ ਨੂੰ ਆਪਣੀ ਬੋਲੀ ਹੀ ਨਹੀਂ ਮੰਨਦੇ। ਦਸ ਦੇ ਭਾਗ !

ਬੋਲੀ ਦੇ ਸਵਾਲ ਨੂੰ ਜੋ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਇਹ ਬਹੁਤੇ ਹੀ ਖ਼ਤਰਨਾਕ ਹੈ। ਆਰੀਆ ਸਮਾਜ ਦਾ ਪਰਚਾਰ ਨਿਰਾ ਪੰਜਾਬ ਵਿਚ ਹੀ ਨਹੀਂ। ਬੰਗਾਲ, ਗੁਜਰਾਤ ਅਤੇ ਹੋਰ ਕਈ ਪ੍ਰਾਂਤਾਂ ਵਿਚ ਵੀ ਕਹਿਆ ਜਾਂਦਾ ਹੈ । ਉਥੋਂ ਦੇ ਵਸਨੀਕ ਹਿੰਦੂਆਂ ਨੇ ਅਤੇ ਖ਼ਾਸ ਕਰ ਆਰੀਆ ਸਮਾਜੀਆਂ ਨੇ, ਇਹ ਸਵਾਲ ਉਨਾਂ ਪ੍ਰਾਂਤਾਾਂ ਵਿਚ ਕਿਉਂ ਨਹੀਂ ਉਠਾਇਆ ਕਿ ਸਥਾਨਕ ਬੋਲੀ ਦੇ ਨਾਲ ਨਾਲ, ਹਿੰਦੀ ਪਾਂਤ ਦੇ ਹਰ ਭਾਗ ਵਿਚ ਵਰਤੀ ਜਾਵੇ ! ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੈਂ ਇਕ · ਉੱਘੇ ਕਾਲਜ ਦੇ ਪ੍ਰਿੰਸੀਪਲ ਦੀ ਕਲਮ ਤੋਂ ਅਖ਼ਬਾਰਾਂ ਵਿੱਚ ਇਹ ਪੜਿਆ ਕਿ, “ਮਾਤ-ਬੋਲੀ ਕਿਸੇ ਇਲਾਕੇ ਵਿਚ ਜੰਮ ਪੈਣ ਨਾਲ ਨਹੀਂ ਥਾਪੀ ਜਾਂਦੀ, ਓਹ ਤਾਂ ਮਾਪਿਆਂ ਦੀ ਮਰਜ਼ੀ ਉਪਰ ਨਿਰਭਰ ਹੁੰਦੀ ਹੈ ! ਨਾ ਕੇਵਲ ਸਾਡੇ ਰਾਸ਼ਟਰਪਤੀ ਸ਼ੀ ਰਾਜਿੰਦਰ ਪਰਸ਼ਾਦ ਜੀ ਨੇ ਇਹ ਲਿਖਿਆ ਹੈ ਕਿ ਬੋਲੀ ਦਾ ਸੰਬੰਧ ਇਲਾਕੇ ਨਾਲ ਹੈ, ਧਰਮ ਨਾਲ ਨਹੀਂ । ਤੁਸੀਂ ਦੱਸੋ ਇਹ ਠੀਕ ਹੈ ਜਾਂ ਨਹੀਂ ਕਿ ਜੇ ਕੋਈ ਬੱਚਾ ਇੰਗਲੈਂਡ ਵਿਚ ਜੰਮੇ ਉਸ ਦੀ ਖੋਲੀ ਅੰਗਰੇਜ਼ੀ ਹੋਵੇਗੀ । ਉਹੋ ਹੀ ਬੱਚਾ ਫ਼ਰਾਂਸ, ਜਰਮਨੀ ਜਾਂ ਨਾਰਵੇ ਵਿਚ ਜੰਮੇ ਤਾਂ ਉਸ ਦੀ ਮਾਤਰੀ-ਬੋਲੀ ਉਸ ਦੇਸ ਵਿਚ ਪਰਵਿਰਤ ਬੋਲੀ ਹੀ ਹੋਵੇਗੀ ਅਤੇ ਮੰਨੀ ਜਾਏਗੀ । ਆਰੀਆ ਸਮਾਜ ਇਕ ਵਿਸ਼ਵ ਧਰਮ ਮੰਨਿਆ ਜਾਂਦਾ ਹੈ । ਕੀ ਜੇ ਇੰਗਲੈਂਡ ਵਿਚ ਵੀ ਕੁਝ ਪਰਚਾਰ ਹੋ ਗਿਆ ਤਾਂ ਉਥੇ ਵੀ ਇਹੋ ਮੰਗ ਕੀਤੀ ਜਾਵੇਗੀ ? ਜਾਂ ਨਿਰਾ ਪੰਜਾਬੀਆਂ ਨੂੰ ਹੀ ਆਪਣੀ ਬੋਲੀ ਨਾਲ ਵੈਰ ਹੈ ?

ਕਈ ਵੇਰ ਇਹ ਵੀ ਆਖਿਆ ਜਾਂਦਾ ਹੈ ਕਿ ਪੰਜਾਬੀ ਗੁਰਮੁਖੀ ਲਿਪੀ ਨਾਲੋਂ ਅਮੁਕੀ ਲਿਪੀ ਵਿਚ ਚੰਗੇਰੀ ਲਿਖੀ ਜਾ ਸਕਦੀ ਹੈ । ਇਹ ਤਾਂ ਸਭ ਜਾਣਦੇ

੨੪]