ਪੰਨਾ:Alochana Magazine October 1957 (Punjabi Conference Issue).pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹਨ ਕਿ ਕਿਸੇ ਬੋਲੀ ਦੀ ਲਿਪੀ ਉਸ ਬੋਲੀ ਦੇ ਸ਼ਬਦਾਂ ਦੀਆਂ ਮੁਢਲੀਆਂ ਆਵਾਜ਼ਾਂ ਨੂੰ ਨਿਖੇੜ ਕੇ ਹਰ ਇਕ ਵਖਰੀ ਆਵਾਜ਼ ਨੂੰ ਵਖੋ ਵਖ ਅਖਰਾਂ ਵਿਚ ਰੂਪਮਾਨ ਕਰਦੀ ਹੈ । ਸੰਸਕ੍ਰਿਤ ਨੂੰ ਲਿਖਣ ਲਈ ਦੇਵਨਾਗਰੀ ਅੱਖਰ ਘੜੇ ਗਏ । ਇਸ ਵਿਚ ੧੪ ਸਵੱਰ ਮੰਨੇ ਜਾਂਦੇ ਹਨ ਅਤੇ ਕਈ ਵੇਰ ਬਿੰਦੀ ਤੇ ਵਿਸਰਗਾਂ ਵੀ ਨਾਲ ਰਲਾ ਦਿਤੀਆਂ ਜਾਂਦੀਆਂ ਹਨ । ੩੩ ਵਿਅੰਜਨ ਹਨ ਤੇ ਵਿਅੰਜਨ ਦੁੱਤ ਵੀ ਨਾਲ ਰਲਾ ਕੇ ਲਿਖੇ ਜਾਂਦੇ ਹਨ | ਪਰਾਕ੍ਰਿਤਾਂ ਵਿਚ ਰਿ, ਰੀ ਅਤੇ ਲ੍ਰਿ, ਲ੍ਰੀ ਦੀਆਂ ਆਵਾਜ਼ਾਂ ਛਡ ਦਿਤੀਆਂ ਗਈਆਂ । ਦੀਰਘ ਆ, ਈ, ਉ, ਏ, ਅਯੀ, ਓ, ਅੳੂ ਇਹ ਸਾਦੇ ਸਵੱਰ ਨਹੀਂ, ਦੋ ਸਵੱਰਾਂ ਦੀ ਸੰਧੀ ਹੋ ਕੇ ਬਣਦੇ ਹਨ । ਇਸ ਲਈ ਸਾਦੇ ਸਵੱਰ ਕੁਲ ਤਿੰਨ ਹੀ ਰਹਿ ਗਏ, ਜੋ ਗੁਰਮੁਖੀ ਵਿਚ ਵੀ ਵਿੱਦਮਾਨ ਹਨ । ਦੋ ਆਵਾਜ਼ਾਂ “ਐ” ਤੇ “ਐ ਪੰਜਾਬੀ ਵਿਚ ਨਵੀਆਂ ਆ ਗਈਆਂ ਅਤੇ “ਅਈ’ ਅਤੇ ‘ਅਓ ਛਡ ਦਿਤੀਆਂ ਗਈਆਂ । ਇਨ੍ਹਾਂ ਤਿੰਨਾਂ ਸਵੱਰਾਂ ਨਾਲ ਲਗਾਂ ਲਾ ਕੇ ਸਾਰੀਆਂ ਦਸ ਦੀਆਂ ਦਸ ਆਵਾਜ਼ਾਂ, ਸਾਦੀਆਂ ਤੇ ਰਲਵੀਆਂ ਪੂਰੀਆਂ ਕਰ ਦਿਤੀਆਂ ਗਈਆਂ । ਬਹੁਤੀਆਂ ਪ੍ਰਾਕ੍ਰਿਤਾਂ ਨੇ, ਜਿਨ੍ਹਾਂ ਵਿਚੋਂ ਇਕ ਤੋਂ ਪੰਜਾਬੀ ਜੰਮੀ, ष ਤੇ श ਦੀ ਥਾਂ “ਖ” ਜਾਂ “ਛ ਅਤੇ ਸ’ ਵਰਤਣਾ ਅਰੰਭ ਦਿਤਾ | ਪੰਜਾਬੀ ਵਿਚ ‘ੜ ਦੀ ਆਵਾਜ਼ ਨਵੀਂ ਉਪਜ ਪਈ ਸੀ । ਸੋ ਗੁਰਮੁਖੀ ਵਿਚ ੩੧ ਪੁਰਾਣੇ ਤੇ ਇਕ ‘ੜ’ ਕੁਲ ੩੨ ਵਿਅੰਜਨ ਤਿੰਨ ਸਵੱਰਾਂ ਨਾਲ ਮਿਲਾ ਕੇ ਪੈਤੀ ਅੱਖਰਾਂ ਦੀ ਵਰਣਮਾਲ ਬਣ ਗਈ, ਜਿਹੜੀ ਕਿ ਪੰਜਾਬੀ ਬੋਲੀ ਨੂੰ ਚੰਗੀ ਤਰ੍ਹਾਂ ਲਿਖਤ ਵਿਚ ਲਿਆ ਸਕਦੀ ਸੀ । ਇਹ ਕਹਿਣਾ ਕਿ ਇਸ ਵਿਚ ਸ਼ੀਨ, ਜ਼ਾਲ ਆਦਿ ਦੀਆਂ ਆਵਾਜ਼ਾਂ ਲਈ ਅੱਖਰ ਨਹੀਂ, ਵਿਅਰਬ ਹੈ । ਇਹ ਆਵਾਜ਼ਾਂ ਸਾਡੀ ਬੋਲੀ ਵਿਚ ਫ਼ਾਰਸੀ ਦਾ ਪਰਭਾਵ ਹੈ । ਦੇਵਨਾਗਰੀ ਵਿਚ ਵੀ ...... ਨੂੰ ਪਰਗਟ ਕਰਨ ਲਈ ਕੋਈ ਇਕ ਅੱਖਰ ਵੀ ਨਹੀਂ। ਇਸੇ ਤਰਾਂ ...... ਨੂੰ ਪਰਗਟ ਕਰਨ ਲਈ ਕੇਵਲ ਸ` ਹੀ ਹੈ ।

غ کی قا-ع-ه ح-ری (ئی معروف و مجہول)

ਦੇ ਭੇਦ, ਪਰਗਟ ਕਰਨ ਲਈ ਵੀ ਵਖਰੇ' ਅੱਖਰ ਨਹੀਂ ਹਨ । ਇਸੇ ਤਰਾਂ ਦੇਵਨਾਗਰੀ ਵਿਚ ਅੰਗਰੇਜ਼ੀ e ਦੀ ਆਵਾਜ਼ ਜੋ Set, Bet, Get ਆਦਿ ਸ਼ਬਦਾਂ ਵਿਚ ਆਉਂਦੀ ਹੈ, ਲਿਖਤ ਵਿਚ ਠੀਕ ਪਰਗਟ ਨਹੀਂ ਕੀਤੀ ਜਾ ਸਕਦੀ । ਪਰੰਤੁ ਇਹ ਦੇਵਨਾਗਰੀ ਦਾ ਦੋਸ਼ ਨਹੀਂ, ਕਿਉਂ ਜੋ ਉਹ ਫ਼ਾਦਸੀ ਜਾਂ ਅੰਗਰੇਜ਼ੀ ਲਿਖਣ ਲਈ ਨਹੀਂ ਸੀ ਘੜੀ ਗਈ । ਇਸੇ ਤਰ੍ਹਾਂ ਗੁਰਮੁਖੀ ਵਰਣਮਾਲਾ ਵੀ ਪੰਜਾਬੀ ਬੋਲੀ ਲਈ ਉਪਜੀ ਸੀ । ਅਤੇ ਉਹ ਇਸ ਬੋਲੀ ਨੂੰ ਲਿਖਤ ਵਿਚ ਬੰਨਣ ਲਈ ਹਰ ਤਰ੍ਹਾਂ ਸਮਰਥ ਹੈ । ਉਸ ਵਿਚ ਵੀ ਬਿੰਦੀ ਆਦਿ ਨਿਸ਼ਾਨੀਆਂ ਦੇ ਕੇ ਹੋਰ ਬਦੇਸ਼ ਆਵਾਜ਼ਾਂ{{rh[૨૫}}