ਪੰਨਾ:Alochana Magazine October 1957 (Punjabi Conference Issue).pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਯਾਦਾਂ, ਕਈ ਤਰਾਂ ਦੀਆਂ ਪਰਸਥਿਤੀਆਂ ਜੁੜ ਜਾਂਦੀਆਂ ਹਨ । ਲਿਪੀ ਵਿਚ ਤਬਦੀਲੀ ਕਰਨੀ ਉਸ ਬੋਲੀ ਦੀ ਰੂਹ ਨੂੰ ਖਿੱਚ ਲੈਣਾ ਹੈ। ਪੰਡਤ ਜਵਾਹਰ ਲਾਲ ਜੀ ਇਕ ਥਾਂ ਲਿਖਦੇ ਹਨ :-

"A change in script is a very vital change for any language with a rich past, for the script is the most intimate part of its literature. Change the script and different wordpictures arise, different sounds and different ideas. An almost insurmountable barrier is put up between the old literature and the new, and the former becomes a foreign language that is dead.”

"ਕਿਸੇ ਭਾਸ਼ਾ ਲਈ ਜਿਸ ਦਾ ਭੂਤਕਾਲ ਫਲਿਆ ਫੁੱਲਿਆ ਹੈ, ਲਿਪੀ ਦੀ ਤਬਦੀਲੀ ਇਕ ਅਹਿਮ ਤਬਦਲੀ ਹੈ, ਕਿਉਂਜੋ ਲਿਪੀ ਸਾਹਿੱਤ ਦਾ ਇਕ ਅਨਿਖੜ ਅੰਗ ਹੈ । ਲਿਪੀ ਬਦਲ ਦਿਓ , ਤਾਂ ਹੋਰ ਦੇ ਹੋਰ ਸ਼ਬਦ-ਚਿੱਤਰ ਸਾਮ੍ਹਣੇ ਆ ਖਲੋਂਦੇ ਹਨ; ਹੋਰ ਦੀਆਂ ਹੋਰ ਆਵਾਜ਼ਾਂ ਤੇ ਹੋਰ ਦੇ ਹੋਰ ਖ਼ਿਆਲ | ਪੁਰਾਣੇ ਅਤੇ ਨਵੇਂ ਸਾਹਿੱਤ ਵਿਚਕਾਰ ਇਕ ਨਾ ਸਰ ਹੋ ਸਕਣ ਵਾਲੀ ਕੰਧ ਆ ਖੜੋਦੀ ਹੈ ਅਤੇ ਪੁਰਾਣਾ ਸਾਹਿੱਤ, ਇਕ ਬਦੇਸ਼ੀ ਭਾਸ਼ਾ (ਜੋ ਮਰ ਚੁੱਕੀ ਹੋਵ) ਪਰਤੀਤ ਹੋਣ ਲਗਦਾ ਹੈ|"

ਇਸ ਤੋਂ ਵਧੀਕ ਸੁਹਣੀ ਤਰ੍ਹਾਂ ਤੇ ਜ਼ੋਰਦਾਰ ਲਫ਼ਜ਼ਾਂ ਵਿਚ ਮੈਂ ਆਪਣੇ ਖ਼ਿਆਲ ਨਹੀਂ ਗੁੰਦ ਸਕਦਾ।

ਪੰਜਾਬੀ ਅੱਖਰਾਂ ਤੇ ਪੰਜਾਬੀ ਬੋਲੀ ਦਾ ਹਜ਼ਾਰ ਸਾਲ ਤੋਂ ਪੁਰਾਣਾ ਸੰਬੰਧ ਚਲਿਆ ਆਉਂਦਾ ਹੈ । ਇਹ ਉਹ ਅੱਖਰ ਹਨ ਜਿਨ੍ਹਾਂ ਵਿਚ ਸਾਡੇ ਵੱਡੇ ਵਡੇਰੇ ਤੀਰਥ-ਯਾਤਰਾ ਕਰਨ ਗਏ ਹਰ ਵਾਰ, ਅਮਰ ਨਾਥ, ਕਾਂਗੜਾ ਆਦਿ ਤੀਰਥਾਂ ਤੇ, ਪਾਂਡਿਆਂ ਪਾਸ ਆਪਣੇ ਹਸਤਾਖਰ ਛੱਡ ਆਏ ਸਨ, ਜੋ ਲਾਲਾ ਸ਼ਿਵਦਿਆਲ ਸਾਹਿਬ ਨੇਠ, ਇਨਸਪੈਕਟਰ ਔਫ਼ ਸਕੂਲਜ਼ ਦੀ ਗਵਾਹੀ ਅਨੁਸਾਰ ਗੁਰੂ ਨਾਨਕ ਦੇਵ ਜੀ ਤੋਂ ਢੇਰ ਚਿਰ ਪਹਿਲਾਂ ਦੇ ਹਨ । ਇਹ ਉਹ ਅੱਖਰ ਹਨ, ਜਿਨ੍ਹਾਂ ਨੂੰ ਸੁਰਜੀਤ ਰੱਖ ਕੇ ਗੁਰੂ ਨਾਨਕ ਦੇਵ ਜੀ ਨੇ ਪੁਰਾਤਨ ਭਾਰਤੀ ਸੰਸਕ੍ਰਿਤੀ ਨੂੰ ਮੁਰਦਾ ਹੋਣ ਤੋਂ ਬਚਾਇਆ । ਇਹ ਉਹ ਅੱਖਰ ਹਨ ਜਿਨ੍ਹਾਂ ਰਾਹੀਂ ਨਵਾਂ ਆਤਮਿਕ ਜੀਵਨ ਪ੍ਰਾਪਤ ਕਰ ਕੇ ਪੰਜਾਬ ਮੁੜ ਗੁਲਾਮੀ ਦਾ ਜੂਲ੍ਹਾ ਲਾਹੁਣ ਵਿਚ ਸਫ਼ਲ ਹੋਇਆ।

[੨੭