ਪੰਨਾ:Alochana Magazine October 1957 (Punjabi Conference Issue).pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹਾਨੀਕਾਰਕ ਹੋਵੇਗਾ । ਆਰਯ ਸਮਾਜੀ ਲੀਡਰਾਂ ਨੂੰ ਅਜਿਹਾ ਕੋਈ ਕਦਮ ਨਹੀਂ ਚੁਕਣਾ ਚਾਹੀਦਾ, ਜਿਸ ਤੋਂ ਪੰਜਾਬ ਵਿਚ ਫੁੱਟ ਪੈਦਾ ਹੋਵੇ । ਆਪ ਜੀ ਨੇ ਇਸ ਗੱਲ ਤੇ ਜ਼ੋਰ ਦਿਤਾ ਕਿ ਆਰਯਾ ਸਮਾਜੀ ਲੀਡਰ ਆਪਣੀ ਮੰਗ ਦੀ ਯੋਗਤਾ ਬਾਰੇ ਦੂਜਿਆਂ ਨੂੰ ਅਮਨ ਸ਼ਾਂਤੀ ਨਾਲ ਵਿਸ਼ਵਾਸ਼ ਦਿਵਾਣ, ਨਾ ਕਿ ਸਤਿਆਗ੍ਰਹ ਨਾਲ । ਸਰਦਾਰ ਸਾਹਿਬ ਨੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਹਿੰਦੀ ਨੂੰ, ਜਿਸ ਨੂੰ ਕਿ ਭਾਰਤ ਦੀ ਰਾਸ਼ਟਰ ਭਾਸ਼ਾ ਸਵਿਕਾਰ ਕਰ ਲਇਆ ਗਇਆ ਹੈ, ਤੇ ਜਿਸ ਨੇ ਅੰਗਰੇਜ਼ੀ ਦੀ ਥਾਂ ਲੈਣੀ ਹੈ, ਮੂਲੋਂ ਹੀ ਕੋਈ ਖ਼ਤਰਾ ਨਹੀਂ। ਜੇ ਕਿਸੇ ਨੂੰ ਕੋਈ ਖ਼ਤਰਾ ਹੋ ਸਕਦਾ ਹੈ ਤਾਂ ਉਹ ਪੰਜਾਬੀ ਹੀ ਹੈ, ਕਿਉਂ ਜੋ ਪੰਜਾਬੀ ਵੀਰਾਂ ਦਾ ਇਕ ਭੁੱਲੜ ਹਿੱਸਾ ਇਸ ਨੂੰ ਮਾਤ੍ਰੀ-ਭਾਸ਼ਾ ਵਜੋਂ ਅਪਣਾਣ ਤੋਂ ਮੁਨਕਰ ਹੋ ਗਇਆ ਹੈ ।

ਸਰਦਾਰ ਸਾਹਿਬ ਨੇ ਬੜੇ ਸਾਫ਼ ਸ਼ਬਦਾਂ ਵਿਚ ਇਹ ਚੇਤਾਵਨੀ ਕਰਵਾਈ ਕਿ ਪੰਜਾਬੀ ਦੀ ਲਿਪੀ ਕੇਵਲ ਗੁਰਮੁਖੀ ਹੀ ਹੋ ਸਕਦੀ ਹੈ, ਹੋਰ ਕੋਈ ਲਿਪੀ ਨਹੀਂ।

ਅੰਤ ਵਿਚ ਆਪ ਜੀ ਨੇ ਪੰਜਾਬੀਆਂ ਨੂੰ ਪ੍ਰੇਰਨਾ ਕੀਤੀ ਕਿ ਉਹ ਪੰਜਾਬੀ ਤੇ ਹਿੰਦੀ ਦੋਵੇਂ ਸਿੱਖਣ, ਕਿਉਂ ਜੋ ਪੰਜਾਬ ਨੂੰ ਦੋ-ਭਾਸ਼ੀ ਪ੍ਰਾਂਤ ਮੰਨ ਲਇਆ ਗਇਆ ਹੈ । ਕੇਵਲ ਅਜੇਹਾ ਕਰਨ ਨਾਲ ਹੀ ਸਾਰੇ ਪੰਜਾਬੀ ਬੌਧਿਕ ਤੇ ਭਾਵਕ ਖੇਤਰ ਤੇ ਇਕੱਠੇ ਹੋ ਸਕਣਗੇ, ਜਿਸ ਦੀ ਕਿ ਅੱਜ ਸਦਾ ਨਾਲੋਂ ਵਧੇਰੇ ਲੋੜ ਹੈ ।

ਭਾਸ਼ਣ

( ਸ: ਪਰਤਾਪ ਸਿੰਘ ਕੈਰੋਂ )

ਸ: ਸਵਰਨ ਸਿੰਘ ਦੇ ਪਰਧਾਨਗੀ ਭਾਸ਼ਣ ਤੋਂ ਉਪਰੰਤ ਪੰਜਾਬ ਸਰਕਾਰ ਦੇ ਮੁਖੀਆ ਮੰਤਰੀ ਸ: ਪਰਤਾਪ ਸਿੰਘ ਕੈਰੋਂ ਨੂੰ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਬੇਨਤੀ ਕੀਤੀ ਗਈ ਇਸ ਸੰਬੰਧੀ ਭਾਸ਼ਣ ਦੇਦਿਆਂ ਸ੍ਰੀ ਕੈਰੋ ਜੀ ਨੇ ਆਖਿਆ ਕਿ ਸਾਡੇ ਪ੍ਰਾਂਤ ਵਿਚ ਭਾਸ਼ਾਈ ਝਗੜਾ ਮੁੜ ਖੜਾ ਕਰਨ ਲਈ ਇਕ ਅੰਦੋਲਨ ਚਲਣ ਵਾਲਾ ਹੈ । ਇਸ ਦੀ ਅਗਵਾਈ ਕਰਨ ਲਈ ਉਹ ਸੰਨਆਸੀ, ਤੇ ਵਿਰੱਕਤ ਮਹਾਤਮਾ ਤਿਆਰ ਹੋ ਰਹੇ ਹਨ, ਜੋ ਦੁਨੀਆਂਦਾਰੀ ਨੂੰ ਤਿਆਗਣ ਦਾ ਦਾਹਵਾ ਕਰਦੇ ਹਨ । ਇਹ ਗਲ ਬੜੀ ਹੈਰਾਨੀ ਜਨਕ ਹੈ । ਪਰ ਮੈਂ ਇਸ ਅੰਦੋਲਨ ਨੂੰ ਪ੍ਰੇਰਨਾ ਤੇ ਪਿਆਰ ਨਾਲ ਨਜਿੱਠਾਂਗਾ। ਮੈਂ ਉਹਨਾਂ ਨੂੰ ਦੱਸਾਂਗਾ ਕਿ ਉਹਨਾਂ ਦੇ ਅਜਿਹਾ ਕਰਨ ਨਾਲ ਪ੍ਰਾਂਤ ਦੇ ਅਮਨ ਤੇ ਸ਼ਾਂਤ ਨੂੰ ਕਿੰਨਾਂ ਧੱਕਾ ਲੱਗਣ ਦਾ

(੨੯