ਪੰਨਾ:Alochana Magazine October 1957 (Punjabi Conference Issue).pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੋਂ ਅਰੰਭੇ ਹੋਏ ਹਨ, ਜਿਵੇਂ ਕਿ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਦੇ ਕੋਸ਼ ਸ਼ਬਦ-ਰਤਨਾਕਰ ਦੀ ਨਵੀਂ ਛਾਪ, ਤੇ ਪੰਜਾਬੀ ਡਿਕਸ਼ਨਰੀ ਆਦਿ। ਪਰ ਚੰਗੀ ਲੰਮੀ ਉਡੀਕ ਦੇ ਬਾਵਜੂਦ ਉਹ ਹਾਲੀ ਤਕ ਲੋੜਵੰਦਾਂ ਦੇ ਹੱਥ ਵਿਚ ਨਹੀਂ ਪਹੁੰਚ ਸਕੇ । ਕਾਨਫ਼ਰੰਸ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਦੇ ਭਾਸ਼ਾ-ਵਿਭਾਗ ਦੇ ਕੰਮ ਤਿਖੇਰਾ ਕੀਤਾ ਜਾਵੇ ਤੇ ਨਾਲੇ ਮੌਲਕ ਰਚਨਾਵਾਂ ਤੋਂ ਉੱਤਮ ਕਿਰਤਾਂ ਦੇ ਅਨੁਵਾਦ ਆਦਿ ਦਾ ਜੋ ਕੰਮ ਵਿਉਂਤਿਆ ਗਇਆ ਹੈ, ਉਸ ਨੂੰ ਨਿਰਵਿਘਨਤਾ ਨਾਲ ਚਲਣ ਤਾ ਜਾਵੇ ਤੇ ਇਹ ਕਿ ਦਫ਼ਤਰ ਦੇ ਪੁਰਾਣੇ ਰਿਕਾਰਡ ਆਦਿ ਨੂੰ ਉਲਥਾਉਣ ਲਈ ਲੋੜ ਅਨੁਸਾਰ ਵਾਧੂ ਸਟਾਫ਼ ਰਖ ਲਇਆ ਜਾਵੇ ਤਾਂ ਜੋ ਪਹਿਲਾ ਸਟਾਫ਼ ਆਪਣੇ ਆਰੰਭੇ ਕੰਮ ਨੂੰ ਜਾਰੀ ਰਖ ਸਕੇ ।

ਵਲੋਂ : ਸ. ਗੰਡਾ ਸਿੰਘ ।

ਪ੍ਰੋੜਤਾ ਕਰਨ ਵਾਲਾ : ਸ. ਕੁਲਦੀਪ ਸਿੰਘ ।

ਮਤਾ ਨੰ: ੪

ਅੱਜ ਦਾ ਇਹ ਸਮਾਗਮ ਪੰਜਾਬ ਯੂਨੀਵਰਸਿਟੀ ਪਾਸੋਂ ਇਹ ਮੰਗ ਕਰਦਾ ਹੈ ਕਿ ਉਹ ਪੰਜਾਬੀ ਬੋਲੀ ਤੇ ਸਾਹਿੱਤ ਵੱਲ ਆਪਣੇ ਫ਼ਰਜ਼ ਨੂੰ ਪਛਾਣਦੀ ਹੋਈ ਪੰਜਾਬੀ ਦੀ ਪ੍ਰੋਫ਼ੈਸਰੀ ਛੇਤੀ ਸਥਾਪਿਤ ਕਰੇ, ਕਿਉਂ ਜੋ ਨਿਰਾ ਇਸੇ ਹੀ ਪ੍ਰਾਦੇਸ਼ ਵਿਚ ਇਸ ਬੋਲੀ ਦੀ ਉੱਨਤੀ ਦਾ ਕੰਮ ਹੋ ਸਕਦਾ ਹੈ ।

ਵਲੋਂ : ਪ੍ਰੋ: ਗੁਲਵੰਤ ਸਿੰਘ ।

ਪੜਤਾ ਕਰਨ ਵਾਲਾ : ਪ੍ਰੋ: ਪਰਮਿੰਦਰ ਸਿੰਘ ।

ਮਤਾ ਨੰ: ੫

ਅੱਜ ਦਾ ਸਮਾਗਮ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਪਾਸ ਬੇਨਤੀ ਕਰਦਾ ਹੈ ਕਿ ਉਹ ਪੰਜਾਬੀ ਦੇ ਯੋਗ ਵਿਦਵਾਨਾਂ ਨੂੰ ਭਾਰਤ ਸੰਵਿਧਾਨ ਦੀਆਂ ਪਰਵਾਣਤ ਬੋਲੀਆਂ ਵਿਚ ਨਿਪੁੰਨਤਾ ਹਾਸਲ ਕਰਨ ਲਈ ਵਜ਼ੀਫ਼ੇ ਨਿਸ਼ਚਿਤ ਕਰਨ ਤਾਂ ਜੋ ਉਨ੍ਹਾਂ ਬੋਲੀਆਂ ਦੀਆਂ ਚੋਣਵੀਆਂ ਰਚਨਾਵਾਂ ਦੇ ਸਫਲ ਪੰਜਾਬੀ ਅਨੁਵਾਦ ਅਤੇ ਪੰਜਾਬੀ ਦੀਆਂ ਚੋਣਵੀਆਂ ਪੁਸਤਕਾਂ ਦੇ ਦੂਜੀਆਂ ਭਾਰਤੀ ਬੋਲੀਆਂ ਵਿਚ ਸਫਲ ਅਨੁਵਾਦ, ਸਿੱਧਾ ਮੌਲਿਕ ਰਚਨਾਵਾਂ ਤੋਂ ਕੀਤੇ ਜਾ ਸੱਕਣ ।

ਵਲੋਂ : ਸ. ਲਾਲ ਸਿੰਘ ।

ਪ੍ਰੋੜ੍ਹਤਾ ਕਰਨ ਵਾਲਾ : ਗਿਆਨੀ ਹੀਰਾ ਸਿੰਘ ਦਰਦ ।

[੯