ਪੰਨਾ:Alochana Magazine October 1957 (Punjabi Conference Issue).pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮਤਾ ਨੰ: ੧੧ ਪੰਜਾਬੀ ਕਾਨਫਰੰਸ ਦਾ ਇਹ ਸਮਾਗਮ ਪੰਜਾਬ ਸਰਕਾਰ ਪਾਸ ਬੇਨਤੀ ਕਰਦਾ ਹੈ ਕਿ ਆਪਣੇ ਪਬਲਿਕ ਰੀਲੇਸ਼ਨਜ਼ ਤੇ ਪਬਲਿਸਿਟੀ ਡੀਪਾਰਟਮੈਂਟ ਰਾਹੀਂ ਸਥਾਨਕ ਬੋਲੀਆਂ ਦੇ ਨਮੂਨਿਆਂ ਦੀ ਟੇਪ-ਰੀਕਾਰਡਿੰਗ ਕਰਵਾਵੇ ਤਾਂ ਜੋ ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੀਆਂ ਧੁਨੀਆਂ ਦਾ ਵਿਗਿਆਨਿਕ ਅਧਿਅਨ ਕੀਤਾ ਜਾ ਸਕੇ। ਨੋਟ - ਉੱਪਰ ਦਿਤੇ ਨੰਬਰ ੧ ਤੋਂ ਲੈ ਕੇ ਨੰਬਰ ੧੧ ਤੱਕ ਦੇ ਮਤੇ ਸਮਾਗਮ ਦੇ ਪਰਧਾਨ ਵਲੋਂ ਪੇਸ਼ ਹੋਏ ਤੇ ਪਾਸ ਕੀਤੇ ਗਏ । ਭਾਸ਼ਣ ( ਗਿਆਨੀ ਕਰਤਾਰ ਸਿੰਘ ) ਇਹਨਾਂ ਮਤਿਆਂ ਦੇ ਪਾਸ ਹੋ ਜਾਣ ਤੋਂ ਉਪਰੰਤ ਇਸ ਸਮਾਗਮ ਦੇ ਪਰਧਾਨ ਗਿਆਨੀ ਕਰਤਾਰ ਸਿੰਘ, ਮੰਤਰੀ ਮਾਲ ਨੇ ਆਪਣਾ ਭਾਸ਼ਣ ਦੇਦਿਆਂ ਆਰਯਾਂ ਸਮਾਜੀ ਲੀਡਰਾਂ ਅਗੇ ਬੇਨਤੀ ਕੀਤੀ ਕਿ ਉਹ ਅਜਿਹੀਆਂ ਮੰਗਾਂ ਨਾ ਮੰਗਣ ਜੋ ਰੀਜਨਲ ਫ਼ਾਰਮੂਲੇ ਦੀ ਬੁਨਿਆਦ ਦੇ ਹੀ ਉਲਟ ਹੋਣ । ਆਪ ਜੀ ਨੇ ਦੱਸਿਆ ਕਿ ਅਸੀਂ ਪੰਜਾਬ ਨੂੰ ਦੋ-ਭਾਸ਼ੀ ਪ੍ਰਾਂਤ ਕੇਵਲ ਇਸ ਸ਼ਰਤ ਤੇ ਪਰਵਾਨ ਕੀਤਾ ਸੀ ਕਿ ਰੀਜਨ ਇਕ-ਭਾਸ਼ੀ ਹੋਣਗੇ । ਆਰਯ ਸਮਾਜੀ ਲੀਡਰਾਂ ਦੀ ਇਹ ਮੰਗ ਕਿ ਦਫ਼ਤਰਾਂ ਦੇ ਰਿਕਾਰਡ ਦੋਹਾਂ ਰੀਜਨਾਂ ਵਿੱਚ ਦੋਹਾਂ ਭਾਸ਼ਾਵਾਂ ਵਿੱਚ ਰਖੇ ਜਾਣ, ਇਸ ਗਲ ਦੇ ਤੁਲ ਹੋਵੇਗੀ ਕਿ ਇਕ-ਭਾਸ਼ੀ ਰੀਜਨਾਂ ਨੂੰ “ਦੋ-ਭਾਸ਼ੀ ਇਲਾਕਾ ਬਣਾ ਦਿੱਤਾ ਜਾਵੇ | ਅਜਿਹੀ ਕੋਈ ਰਿਆਇਤ ਜੇ ਪੰਜਾਬੀ ਰੀਜਨ ਵਿੱਚ ਦੇ ਦਿੱਤੀ ਗਈ ਤਾਂ ਹਿੰਦੀ ਰੀਜਨ ਵਿੱਚੋਂ ਵੀ ਇਹੋ ਹੀ ਮੰਗ ਉੱਠ ਖਲੋਵੇਗੀ । ਅਜਿਹਾ ਹੋਣ ਨਾਲ ਰੀਜਨਲ ਫ਼ਾਰਮੂਲੇ ਦਵਾਰਾ ਹਾਸਲ ਹੋਏ ਚੰਗੇ ਸਿੱਟੇ ਸਭ ਨਸ਼ਟ ਹੋ ਜਾਣਗੇ । ਗਿਆਨੀ ਜੀ ਨੇ ਅਪੀਲ ਕੀਤੀ ਕਿ ਉਹਨਾਂ ਦੀ ਇਸ ਸਾਫ਼-fਬਿਆਨੀ ਨੂੰ ਧਮਕੀ ਨਾ ਸਮਝਿਆ ਜਾਵੇ । | ਪੰਜਾਬੀ ਪ੍ਰੇਮੀਆਂ ਨੂੰ ਨਸੀਹਤ ਕਰਦਿਆਂ ਆਪ ਜੀ ਨੇ ਮੁੱਖ ਮੰਤਰੀ, ਸੀ ਕੈਰੋ ਜੀ ਦੀ ਦਿੱਤੀ ਸਿੱਖਿਆ ਤੇ ਚੱਲਣ ਅਤੇ ਸ਼ਾਂਤ ਰਹਿਣ ਦੀ ਪ੍ਰੇਰਨਾ ਕੀਤੀ । ਨਾਲ ਹੀ ਆਪ ਜੀ ਨੇ ਇਹ ਵੀ ਕਹਿਆ ਕਿ ਇਸ ਦਾ ਇਹ ਭਾਵ ਨਹੀਂ ਲੈਣਾ ਕਿ ਅਸੀਂ ਅਟੈਕ ਹੋ ਕੇ ਸੌਂ ਰਹੀਏ ਤੇ ਰੀਜਨਲ ਫ਼ਾਰਮੂਲੇ ਦੀਆਂ ਬੁਨਿਆਦੀ ਧਾਰਨਾਵਾਂ ਨੂੰ ਵੀ ਗਵਾ ਬੈਠਏ । | ਕਾਨਫ਼ਰੰਸ ਵਿੱਚ ਪਾਸ ਹੋਏ ਮਤਿਆਂ ਦੀ ਪ੍ਰੋੜਤਾ ਕਰਦਿਆਂ ਆਪ ਜੀ ਨੇ ੪੨]