ਪੰਨਾ:Alochana Magazine October 1957 (Punjabi Conference Issue).pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਹਿਆ ਕਿ ਪੰਜਾਬੀ ਯੂਨੀਵਰਸਿਟੀ ਜ਼ਰੂਰ ਸਥਾਪਤ ਹੋਣੀ ਚਾਹੀਦੀ ਹੈ । ਇਸ ਮੰਤਵ ਦੀ ਸਿਧੀ ਲਈ ਸਰਕਾਰ ਨੂੰ ਔਖੇ ਹੋ ਕੇ ਵੀ ਫੰਡ ਇਕੱਠੇ ਕਰਨੇ ਪੈਣ ਤਾਂ ਵੀ ਕਰ ਲੈਣੇ ਚਾਹੀਦੇ ਹਨ । | ਪੰਜਾਬੀ ਬੋਲੀ ਤੇ ਲਿਪੀ ਦਾ ਜ਼ਿਕਰ ਕਰਦਿਆਂ ਆਪ ਜੀ ਨੇ ਕਹਿਆ ਕਿ ਇਹ ਦੋਵੇਂ ਉਹ ਬੋਲੀ ਤੇ ਉਹ ਲਿਪੀ ਹਨ ਜੋ ਪਿਛਲੇ ਹਜ਼ਾਰ ਸਾਲਾਂ ਦੇ ਝਖੜਾਂ ਤੋਂ ਬੱਚ ਨਿਕਲੀਆਂ ਹਨ ਤੇ ਹੁਣ ਵੀ ਮੇਰਾ ਵਿਸ਼ਵਾਸ਼ ਹੈ ਕਿ ਆਰਯ ਸਮਾਜ ਵਲੋਂ ਪੈਦਾ ਹੋਈ ਇਸ ਨਵੀਂ ਧਮਕੀ ਨੂੰ ਇਹ ਦੋਵੇਂ ਪੂਰੇ ਸਾਹ ਸਤ ਨਾਲ ਝਲ ਲੈਣਗੀਆਂ । ਪੰਜਾਬੀ ਹੁਣ ਇਕ ਰਾਜ-ਭਾਸ਼ਾ ਬਣ ਗਈ ਹੈ । ਸੋ, ਹਿੰਦੀ ਦੇ ਅਖੌਤੀ ਪੇਮੀਆਂ ਨੂੰ ਇਹ ਗਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬੀ ਰੀਜਨ ਵਿੱਚ ਹਿੰਦੀ ਨੂੰ ਉਸ ਤੋਂ ਚੰਗੇਰਾ ਸਥਾਨ ਨਹੀਂ ਦਿੱਤਾ ਜਾ ਸਕਦਾ, ਜਿੰਨਾ ਕਿ ਬੰਗਾਲ, ਉੜੀਸਾ ਜਾਂ ਤਾਂਮਲ ਨਾਡ ਵਿਚ ਉਸ ਨੂੰ ਪਰਾਪਤ ਹੈ । ਅਗਲੀ ਕਾਨਫ਼ਰੰਸ ਦਾ ਪ੍ਰੋਗਰਾਮ ਪਹਿਲੇ ਦੋ ਮਤਿਆਂ ਦੀ ਪਰਵਾਨਗੀ ਤੋਂ ਉਪਰੰਤ ਅੰਮ੍ਰਿਤਸਰ ਸ਼ਹਿਰ ਵਲੋਂ ਪੰਜ ਪਤਵੰਤਿਆਂ (੫: ਵਰਿਆਮ ਸਿੰਘ, ਸ: ਗਿਆਨ ਸਿੰਘ, ਪ੍ਰੋ: ਦੀਵਾਨ ਸਿੰਘ, ਸ. ਹਰਬਲ ਸਿੰਘ ਤੇ ਇਕ ਹੋਰ ਸੱਜਣ) ਨੇ ਅਗਲੀ ਕਾਨਫ਼ਰੰਸ ਅੰਮ੍ਰਿਤਸਰ ਵਿਚ ਕਰਨ ਦੀ ਮੰਗ ਕੀਤੀ ਜੋ ਸੰਗਤ ਵਲੋਂ ਸਰਬ ਸੰਮਤੀ ਨਾਲ ਪਰਵਾਨ ਹੋਈ ॥ • ਕਵੀ ਦਰਬਾਰ ੨੬ ਮਈ ਦੀ ਰਾਤ ਨੂੰ ਨੌਂ ਵਜੇ ਤੋਂ ਲੈ ਕੇ ਸਾਢੇ ਗਿਆਰਾਂ ਵਜੇ ਤਕ ਇਕ ਬੜਾ ਸ਼ਾਨਦਾਰ ਕਵੀ ਦਰਬਾਰ ਹੋਇਆ, ਜਿਸ ਦੀ ਪਰਧਾਨ ਗਿਆਨੀ ਹੀਰਾ ਸਿੰਘ ‘ਦਰਦ' ਨੇ ਕੀਤੀ । ਇਸ ਵਿਚ ਸ. ਇੰਦਰਜੀਤ ਸਿੰਘ ‘ਤੁਲਸੀ, ਸ਼ੀ ਬਰਕਤ ਰਾਮ ਯੁਮਨ, ਸ. ਈਸ਼ਰ ਸਿੰਘ ਭਾਯਾ, ਸ੍ਰੀ ਦਿਆਲ ਚੰਦ ਮਿਗਲਾਣੀ, ਸ. ਬਿਸ਼ਨ ਸਿੰਘ ਉਪਾਸ਼ਕ` , ਪਰਕਾਸ਼ ਸ਼ਰਮਾ, ਸ. ਬਲਵੰਤ ਸਿੰਘ ਗਜਰਾਜ, ਸ੍ਰੀ ਜਸਵੰਤ ਸਿੰਘ ‘ਵੰਤਾ’ , ਸੀ ਕਿਰਪਾ ਰਾਮ ਨਾਮ ਤੇ ਕਈ ਹੋਰ ਪਰਸਿੱਧ ਕਵੀਆਂ ਨੇ ਹਿੱਸਾ ਲਇਆ ॥ ਕਵੀ ਦਰਬਾਰ ਵਿੱਚ ਪੜ੍ਹੀਆਂ ਗਈਆਂ ਕਵਿਤਾਵਾਂ ਦੀ ਟੇਪ ਰੀਕਾਰਡਿੰਗ ਹੋ ਕੇ ਅਗਲੇ ਦਿਨ ਜਾਲੰਧਰ ਰੇਡੀਓ ਸਟੇਸ਼ਨ ਤੋਂ ਬ੍ਰਾਡਕਾਸਟ ਹੋਈਆਂ | ਕਵੀ ਦਰਬਾਰ ਦੀ ਹਾਜ਼ਰੀ auਤ ਜ਼ਿਆਦਾ ਹੋਣ ਦੇ ਕਾਰਨ ਇਸ ਨੂੰ ਖੁਲੇ ਮੈਦਾਨ ਵਿੱਚ ਕਰਨਾ ਪਇਆ [੪੩