ਪੰਨਾ:Alochana Magazine October 1957 (Punjabi Conference Issue).pdf/61

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੜਿਆ ਹੈ, ਕਿਉਕ ਉਹ ਲਿਖਦੇ ਹਨ : ਗੱਲ ਇਹ ਵੀ ਕੀਤੀ ਹੈ ਕਿ ਖ਼ਾਲਸਾ ਮੁਗ਼ਲ ਰਾਜ ਦੀਆਂ ਦੋਰੇਨਾਂ ( ? ) ਚੋਂ ਫ਼ਾਇਦਾ ਉਠਾਇਗਾ ( 3 ) ਪਰ ਪੁਸ਼ਟੀ ਇਸ ਦੀ ਚਿਤਰ ਦਾ ਕੋਈ ਹਿੱਸਾ ਨਹੀਂ ਕਰਦਾ । ਨਿਰੀ ਮੰਹ ਦੀ ਗੱਲ ਹੀ ਰਹਿ ਜਾਂਦੀ ਹੈ । | ਕੀ ਇਸ ਦਾ ਭਾਵ ਇਹ ਹੈ ਕਿ ਨਾਟਕ ਵਿਚ ਕਿਸੇ ਕਾਰਜ ਰਾਹੀਂ ਸਿੰਘਾ ਨੂੰ ਇਸ ਸਥਿਤੀ ਤੋਂ ਲਾਭ ਉਠਾਂਦੇ ਵਿਖਾਇਆ ਨਹੀਂ ਗਇਆ ? ਇਹ ਇਕ ਅਜੀਬ ਕਿਤੁ ਹੈ । ਸਿੰਘਾਂ ਦਾ ਪਿੰਡਾਂ ਵਿਚ ਫਿਰਨਾ, ਲੋਕਾਂ ਉਤੇ ਆਪਣਾ ਪ੍ਰਭਾਵ ਪਾਣਾ ਇਸ ਸਥਿਤੀ ਤੋਂ ਲਾਭ ਉਠਾਣਾ ਨਹੀਂ, ਤਾਂ ਹੋਰ ਕੀ ਹੈ ? ਕੀ ਸਮੀਖਿਆਥਾਰ ਚਾਹੁੰਦਾ ਸੀ ਕਿ ਨਾਟਕ ਵਿਚ ਸਿੰਘਾਂ ਨੂੰ ਪੰਜਾਬ ਦੇ ਕਿਸੇ ਭਾਗ ਉਤੇ ਅਧਿਕਾਰ ਕੀਤੇ ਹੋਏ ਵਿਖਾਇਆ ਜਾਂਦਾ ? ਇਹ ਜ਼ਰੂਰੀ ਸ਼ਾਇਦ ਨਾ ਵੀ ਹੋਵੇ, ਅਰਥਾਤ ਤੋਂ ਬਿਨਾਂ ਵੀ ਇਹ ਨਾਟਕ ਇਕ ਢੰਗ ਨਾਲ ਨਿਭਾਇਆ ਜਾ ਸਕਦਾ ਸੀ । ਪਰ ਮੇਰੇ ਨਾਟਕ ਦਾ ਵਿਸ਼ੇ ਹੀ ਇਹ ਹੈ ਕਿ ਸਿੰਘ ਅਜੇਹੀਆਂ ਸਥਿਤੀਆਂ ਤੋਂ ਲਾਏ ਉਠਾਂਦੇ ਹਨ । ਇਸ ਨਾਟਕ ਦਾ ਨਾਉ ਵਾਰਿਸ` ਹੈ ਹੀ ਇਸ ਵਿਸ਼ੇ ਦਾ ਸੂਚਕ । ਸਮੇਂ ਦਾ ਅਸਲੀ ਵਾਰਿਸ ‘ਵਾਰਿਸ ਸ਼ਾਹ ਨਹੀਂ, ਸਿੰਘ ਹਨ ! ਇਹ ਇਸ ਨਾਟਕ ਦਾ ਸੁਖਮ ਭਾਵ ਹੈ ਜੋ ਖੋ: ਕਿਸ਼ਨ ਸਿੰਘ ਦੇ ਫ਼ਰਿਸ਼ਤਿਆਂ ਦੀ ਸਮਝ ਵਿਚ ਨਹੀ ਆਇਆ । ਅਤੇ ਸਿੰਘਾਂ ਨੂੰ ਇਹ ਲਾਭ ਪਹੁੰਚਦਾ, ਉਹਨਾਂ ਨੂੰ ਸਮੇਂ ਦਾ ਵਾਰਿਸ ਬਣਦਾ, ਇਸ ਨਾਟਕ ਵਿਚ ਵਿਖਾਇਆ ਗਇਆ ਹੈ । ਚੌਥੇ ਐਕਟ ਦੀ ਦੂਜੀ ਝਾਕੀ ਵਾਰ ਮੁਗ਼ਲ ਫ਼ੌਜਦਾਰ ਕਿਰਸਾਣਾਂ ਨੂੰ ਇਕੱਠੇ ਕਰਕੇ ਉਹਨਾਂ ਪਾਸੋਂ ਜਬਰੀ ਲਗਨ ਮੰਗਦਾ ਹੈ, ਕਿਰਸਾਣ ਆਖਦੇ ਹਨ : ਅਸਾਡੇ ਸਾਰੇ ਪਿੰਡ ਵਿਚ ਇਸ ਵੇਲੇ ਸ ਮ੦ ਅਨਾਜ ਨਹੀਂ। ਮਕੱਈਆਂ ਤੇ ਬਾਜਰੇ ਵਲ ਤਕ ਰਹੇ ਹਾਂ, ਜੇ ਖਾਣ ਜੋਗੇ ਹੋ ਗਏ ਤਾਂ ਸਿਆਲ ਲੰਘ ਜਾਵੇਗਾ। ਫ਼ੌਜਦਾਰ-ਕਿਉਂ, ਕੀ ਹੋ ਗਇਆ ਤੁਹਾਡੀਆਂ ਕਣਕਾਂ ਨੂੰ ? ਹਾਲੀਂ ਭਾਦਰੋ " ਗਈ ਹੈ । ਕਿਧਰ ਗਈਆਂ ਤੁਹਾਡੀਆਂ ਕਣਕਾਂ ? ਜਮਾਦਾਰ-ਜਾਣੀਆਂ ਕਿਧਰ ਸਨ ? ਨਾਮਾਲੂਮ ਥਾਵਾਂ ਤੇ ਰਖੀਆਂ ਹੋਈਆਂ ਹਨ | ਸਿੰਘਾਂ ਨੂੰ ਖੁਆਣ ਲਈ ਨਿਕਲ ਆਉਂਦੀਆਂ ਹਨ । ਇਹ ਲਭ ਹੈ ਜੋ ਸਿੰਘ ਇਸ ਸਥਿਤੀ ਤੋਂ ਉਠਾਂਦੇ ਹਨ । ਤੇ ਜੇ ਕਿਸੇ ਵਧੇਰੇ ਲਾਭ ਦੀ ਝਾਕ ਹੈ, ਤਾਂ ਉਸ ਵਲ ਸੰਕੇਤ ਵੀ ਅਖੀਰਲੀ ਝਾਕੀ ਵਿੱਚ ਹੈ, ਜਦੋਂ ਸਿੰਘ ਦੇ ਭਾਗਭਰੀ ਦੇ ਖ਼ਾਵੰਦ ਫ਼ੌਜਦਾਰ ਦੇ ਕਿਲੇ ਉਤੇ ਕਬਜ਼ੇ ਦਾ ਪਰਿਣਾਮ-ਰੂਪ 0]