ਪੰਨਾ:Alochana Magazine October 1957 (Punjabi Conference Issue).pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਸਾਹਿਬ ਨੂੰ ਸ਼ਾਇਦ ਲੋਕਾਂ ਦੀ ਅਜੇਹੀ ਲਾਮ-ਬੰਦੀ ਦਾ ਵੀ ਅਨੁਭਵ ਘੱਟ ਹੈ, ਜੋ ਰਾਜਾ-ਸ਼ੇਣੀ ਦੀ ਸਹਾਇਤਾ ਨਾਲ ਹੋਇਆ ਕਰਦੀ ਹੈ । ਰਾਜਾ-ਸ਼੍ਰੇਣੀ ਦੇ ਅਨੁਕੂਲ ਹਥਿਆਰ-ਬੰਦੀ ਸੱਯਦ ਬੇਟਿਆਂ, ਨੰਬਰਦਾਰਾਂ ਤੇ ਜ਼ੈਲਦਾਰਾਂ ਦੇ ਪੁੱਤਰਾਂ ਦੀ ਹੀ ਹੋਇਆ ਕਰਦੀ ਹੈ । ਜਿਹੜੇ ਰਾਜਾ-ਸ਼ੇਣੀ ਦੇ ਵਿਰੁਧ ਲਾਮ-ਬੰਦ ਹੁੰਦੇ ਹਨ, ਉਹ ਪਿੰਡਾਂ ਵਿਚ ਸੁਖ ਨਾਲ ਨਹੀਂ ਬੈਠੇ ਹੁੰਦੇ । ਉਹਨਾਂ ਜੇਹਿਆਂ ਦਾ ਚਿਤਰ ਐਕਟ ਦੀ ਦੂਜੀ ਝਾਕੀ ਵਿਚ ਮਿਲਦਾ ਹੈ । ਫਿਰ ਖੋ: ਸਾਹਿਬ ਫ਼ਰਮਾਂਦੇ ਹਨ : • ਜੱਟਾਂ ਦੀ ਹਕੂਮਤ ਤੇ ਖ਼ਾਲਸੇ ਨਾਲ ਰਿਸ਼ਤਾ ਇਕ ਦੋ ਸੀਨਾਂ ਵਿਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਨਾਲੋਂ ਆਮ ਤਾਰੀਖ਼ ਦੀਆਂ ਕਿਤਾਬਾਂ ਵੀ ਜ਼ਿਆਦਾ ਗਹਿਰਾਈ ਨਾਲ ਪੇਸ਼ ਕਰਦੀਆਂ ਹਨ । | : ਸਾਹਿਬ ਪਤਾ ਨਹੀਂ ਕਿਹੜੀਆਂ ਇਤਿਹਾਸਕ ਪੁਸਤਕਾਂ ਦਾ ਆ ਕਰਕੇ ਇਹ ਬੇਸਿਰ ਪੈਰ ਦੀ ਗੱਲ ਕਰ ਰਹੇ ਹਨ | ਅਸਾਨੂੰ ਸ਼ਕਾਇਤ ਤਾਂ ਇਰ ਹੈ ਕਿ ਹੁਣ ਤਕ ਲਿਖੀਆਂ ਗਈਆਂ ਇਤਹਾਸਕ ਪੁਸਤਕਾਂ ਤੇ ਇਤਿਹਾਸ ਲਿਖਣ ਦਾ ਢੰਗ, ਜਨਤਾ ਦੇ ਰਾਜਾ-ਸ਼ੇਣੀ ਨਾਲ ਸੰਬੰਧਾਂ ਨੂੰ ਦਰਸਾਣਾ ਆਪਣਾ ਕਰਤੱਵ ਨਹੀਂ ਸਮਝਦਾ। ਇਤਿਹਾਸਕਾਰ ਨੂੰ ਇਹ ਸੂਝ ਮਾਰਕਸ-ਵਾਦ ਦੇ ਪ੍ਰਭਾਵ ਨਾਲ 'ਉਤਪੰਨ ਹੋ ਰਹੀ ਹੈ । ਉਹ ਕਿਹੜੇ ਇਤਿਹਾਸਕਾਰ ਹਨ, ਜਿਨ੍ਹਾਂ ਨੇ ਮਾਰਕਸ ਵਾਦੀ ਜਾਂ ਉਸ ਜੇਹੇ ਹੀ ਕਿਸੇ ਢੰਗ ਨਾਲ ਇਹ ਸੰਬੰਧ ਸਿਧ ਕੀਤੇ ਹੋਣ । ਇਉ ਪ੍ਰਤੀਤ ਹੁੰਦਾ ਹੈ ਕਿ ਪ੍ਰੋ: ਸਾਹਿਬ ਮੇਰੀ ਇਤਿਹਾਸਕ ਸੂਝ ਬਾਰੇ ਵ ਅਸੰਤੁਸ਼ਟ ਹਨ । “ਆਮ ਤਾਰੀਖਾਂ ਦੀਆਂ ਕਿਤਾਬਾਂ ਉਕਤੀ ਦੇ ਕੀ ਅਰਥ ਹਨ ? ਕੀ ਇਹ ਆਮ ਸਮੀਖਿਆਕਾਰ ਦੀ ਓਪਰੀ ਸੂਝ ਦੇ ਸੂਚਕ ਨਹੀਂ। " ਜੱਟਾਂ ਦੀ ਹਾਲਤ ਦੇ ਬਿਆਨ ਬਾਰੇ ਪ੍ਰੋ: ਸਾਹਿਬ ਮੀਰ ਮੰਨੂੰ ਦੇ ਜਵਾ ਬਾਰੇ ਵਿਚਾਰਾਂ ਨਾਲ ਸੰਤੁਸ਼ਟ ਨਹੀਂ। ਉਹਨਾਂ ਨੂੰ ਸ਼ਕਾਇਤ ਹੈ ਕਿ ਮੈਂ ਗਹੁਰੇ ਦੇ ਘਰ ਭੰਗ ਭੁਜਦੀ ਨਹੀਂ ਵਿਖਾਈ । ਉਸ ਘਰ ਵਿਚ ਦੁਧ ਘਿਉ ਨੂੰ ਕੋਈ ਮੂੰਹ ਨਹੀਂ ਕਰਦਾ । ਕੀ ਗਹੁਰੇ ਦੇ ਘਰ ਨੂੰ ਭੁਖਾ ਵਿਖਾਣ ਚਰਰੀ ਸੀ ਤੇ ਇਸ ਦਾ ਮੇਰੇ ' ਵਿਸ਼ੇ ਨਾਲ ਕੀ ਸੰਬੰਧ ਸੀ ? ਕੀ ਜੇ ਇਹ ਸਮਝ ਲਿਆ ਜਾਵੇ ਕਿ ਗਹੁਰੇ ਦਾ ਘਰ ਇਕ ਰੱਜੇ ਕਿਰਸਾਣ (well-to-do peasant) ਦਾ ਘਰ ਹੈ, ਤਾਂ ਨੇ ਵਿਸ਼ੇ ਦੀ ਸਿਧੀ ਵਿਚ ਕੀ ਵਿਘਨ ਪੈ ਜਾਂਦਾ ਹੈ ? ਫਿਰ ਕਿਰਸਾਣ ਘਰ ਵਿਚ ਕਿਸੇ ਸਮੇਂ ਦੁਧ ਘਿਉ ਦੀ ਥੁੜ ਨਾ ਹੋਣਾ ਕੋਈ ਅਲੌਕਿਕ ਗੱਲ ਨਹੀਂ। 'ਪ2]