ਪੰਨਾ:Alochana Magazine October 1957 (Punjabi Conference Issue).pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਹਮਲਾ ਗੁਜ਼ਰ ਜਾਣ ਤੇ ਉਹ ਮਾਪਿਆਂ ਦੀ ਰਜ਼ਾ ਨਾਲ ਉਸ ਨੂੰ ਵਿਆਹ ਕੇ ਲੈ ਜਾਂਦਾ ਹੈ । ਜੱਟ ਵੀ ਨਾਂਹ ਨਹੀਂ ਕਰਦੇ, ਧੌਸ ਦਾ ਵੀ ਜ਼ਿਕਰ ਨਹੀਂ ਹੁੰਦਾ । | ਪਰ ਇਹ ਕੋਡੀ ਥੋਥੀ ਕਿੰਤੂ ਹੈ । ਹਾਕਮ ਸ਼੍ਰੇਣੀ ਦਾ ਅਤਿਆਚਾਰ ਇਸ ਗੱਲ ਨਾਲ ਘੱਟ ਨਹੀਂ ਹੋ ਸਕਦਾ ਕਿ ਜਿਨ੍ਹਾਂ ਉਤੇ ਉਹ ਅਤਿਆਚਾਰ ਕਰਦੀ ਹੈ, ਉਹ ਪਰਵਾਨ ਕਰ ਲੈਂਦੇ ਹਨ । ਆਮ ਕਰਕੇ ਰਈਅਤ ਹਾਕਮ-ਸ਼ੇਣੀ ਦੇ ਅਤਿਆਚਾਰ ਨੂੰ ਸਹਿਣ ਹੀ ਕਰ ਸਕਦੀ ਹੈ, ਬਗ਼ਾਵਤ ਨਿੱਤ ਦਿਹਾੜੀ ਦੀ ਖੇਡ ਨਹੀਂ ਹੁੰਦੀ । ਤੇ ਫਿਰ ਦੁੱਲਾ, ਜਿਸ ਤਰ੍ਹਾਂ ਮੁਸਲਮਾਨ ਕਿਰਸਾਣਾਂ ਦੇ ਉਸ ਸਮੇਂ ਦੇ ਇਤਿਹਾਸਕ ਰੋਲ ਤੋਂ ਪ੍ਰੋਫ਼ੈਸਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ, ਕਿਰਸਾਣੀ ਦੇ ਬਾਗੀ ਭਾਗ ਦਾ ਤਿਨਿਧ ਨਹੀਂ, ਦਲਿਤ ਭਾਗ ਦਾ ਪ੍ਰਤਿਨਿਧ ਹੈ । ਦੁੱਲਾ ਫ਼ੌਜਦਾਰ ਨੂੰ ਪੌਸ ਕਿਸ ਦੀ ਦੰਦਾ ਹੈ ? ਖੇਤ ਵਾੜ ਨੂੰ ਕਿਸ ਦੀ ਧੌਸ ਦੇਵੇ ? ਕੀ ਦੱਲਾ ਸਿੰਘ ਬਣਕੇ ਹੀ ਆਪਣੇ ਸਮੇਂ ਦੀ ਦਲਿਤ ਕਿਰਸਾਣੀ ਦੀ ਪ੍ਰਤਿਨਿਧਤਾ ਕਰ ਸਕਦਾ ਸੀ ? ਹਰ ਸਮੇਂ ਵਾਕਰ ਉਸ ਸਮੇਂ ਵੀ ਕਿਰਸਾਣੀ ਦਾ ਹਾਕਮ-ਸ਼੍ਰੇਣੀ ਵਲ ਭਾਂਤ ਭਾਂਤ ਦਾ ਵਤੀਰਾ ਸੀ, ਕਦੀ ਅਤਿਆਚਾਰ ਨੂੰ ਸਹਿਣ ਕਰ ਲੈਣਾ, ਕਦੀ ਅਤਿਆਚਾਰੀ ਦੀ ਖੁਸ਼ਾਮਦ ਕਰਨਾ ਤੇ ਕਦੀ ਅਤਿਆਚਾਰੀ ਦੇ ਵਿਰੁਧ ਵੀ ਉਠ ਖਲੋਣਾ | ਪਰ ਇਸ ਭਾਂਤ ਭਾਂਤ ਦੇ ਵਤੀਰੇ ਵਿਚ ਇਕ ਗੱਲ ਜੋ ਸਾਂਝੀ ਹੈ ਸੀ, ਉਹ ਕਿਰਸਾਣ ਦਾ ਸ਼੍ਰੇਣੀ ਰੂਪ ਵਿਚ ਦਲਿਤ ਤੇ ਦੀਨ ਹੋਣਾ ਸੀ, ਜੋ ਇਸ ਨਾਟਕ ਵਿਚ ਭਲੀ ਪਰਕਾਰ ਦਿਖਾਇਆ ਗਇਆ ਹੈ । | ਉਪਰੋਕਤ ਕਿੰਤੂ ਤੋਂ ਪਿਛੋਂ ਫ਼ੈਸਰ ਸਾਹਿਬ ਦੁੱਲੇ ਦੇ ਘਰ ਦੇ ਫ਼ੌਜਦਾਰ ਦੇ ਭਾਗਭਰੀ ਨੂੰ ਵਿਆਹ ਲੈ ਜਾਣ ਦੇ ਅਤਿਆਚਾਰ ਦੇ ਪ੍ਰਤਿਕਰਮ ਬਾਰੇ ਇਹ ਵੀ ਫ਼ਰਮਾਂਦੇ ਹਨ : “ਇਹ ਵੀ ਹਾਕਮ ਜਮਾਤ ਦੇ ਰਈਅਤ ਨਾਲ ਰਿਸ਼ਤੇ ਦਾ ਹਿੱਸਾ ਹੈ । | ਪ੍ਰੋਫ਼ੈਸਰ ਸਾਹਿਬ ਨੇ ਜੇ ਇਹ ਗੱਲ ਵਿਅੰਗ ਨਾਲ ਆਖੀ ਹੈ, ਤਾਂ ਵੀ ਕੋਈ ਨਹੀਂ । ਵਾਸਤਵ ਵਿਚ ਇਹ ਤਿਕਰਮ ਠੀਕ ਹੀ ‘ਹਾਕਮ ਜਮਾਤ ਦੇ ਰਈ ਅਤੇ ਨਾਲ ਰਿਸ਼ਤੇ ਦਾ ਹਿੱਸਾ ਹੈ । ਜੇ ਪ੍ਰੋਫ਼ੈਸਰ ਸਾਹਿਬ ਨੂੰ ਇਹ ਪਤਾ ਨਹੀਂ ਤਾਂ ਉਹ ਸਮਾਜ ਦੀ ਦਵਾਦੀ ਸੂਝ ਤੋਂ ਕੋਰੇ ਹਨ । 'ਭਾਗਭਰੀ ਦੇ ਵਿਆਹ ਤੋਂ ਪਿਛੋਂ ਦੁੱਲੇ ਦੇ ਬਗਾਵਤ ਵਿਚ ਭਾਗ ਨਾ ਲੈਣ ਨੇ ਫ਼ੈਸਰ ਸਾਹਿਬ ਨਾਟਕ ਦੇ ਵਿਸ਼ੇ ਦੀ ਉਕਾ ਹੀ ਕਾਟ ਆਖਦੇ ਹਨ । ਉਹਨਾਂ ਦੇ ਵਿਚਾਰ ਵਿਚ ਅਠਾਰਵੀਂ ਸਦੀ ਦਾ ਸਿੰਘਾਂ ਦਾ ਮੁਗਲਾਂ ਵਿਰੁਧ ਸੰਘਰਸ਼ ਇਸ ਗੱਲ ਨੂੰ ਮਾਤ ਪੈ ਜਾਂਦਾ ਹੈ ਕਿ ਉਸ ਸਮੇਂ ਕੁਝ ਅਜੇਹੇ ਕਿਰਸਾਣੀ ਦੇ ਭਾਗ ਸਨ, ਜੋ ਉਸ · ਅਤਿਆਚਾਰ ਵਿਰੁਧ ਬਿਲਕੁਲ ਨਹੀਂ ਉਠਦੇ ਸਨ । ਮੈਂ ਉਸ ਵਿਚਾਰ ਨੂੰ ਪ8]