ਪੰਨਾ:Alochana Magazine October 1957 (Punjabi Conference Issue).pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋਫ਼ੈਸਰ ਸਾਹਿਬ ਦੀ ਜਕੜੀ ਹੋਈ ਜਟਲ ਸੂਝ ਦਾ ਪਰਿਣਾਮ ਹੀ ਸਮਝ ਸਕਦਾ ਹਾਂ । ਨਾਟਕ ਦੀ ਕਹਾਣੀ ਵਿਚ ਭਾਗਭਰੀ ਦਾ ਇਕ ਬਾਗੀ ਕਿਰਸਾਣ ਦੀ ਧੀ ਹੋਣਾ ਜ਼ਰੂਰੀ ਨਹੀਂ, ਸਗੋਂ ਨਾਟਕ ਦੇ ਵਿਸ਼ੇ ਲਈ ਇਹ ਜ਼ਰੂਰੀ ਹੈ ਕਿ ਉਹ ਕੇਵਲ ਦਲਿਤ ਦਸ਼ਾ ਵਾਲੀ ਕਿਰਸਾਣ ਦੀ ਧੀ ਹੋਵੇ, ਬਾਗੀ ਕਿਰਸਾਣ ਦੀ ਧੀ ਨਾ ਹੋਵੇ | ਕਿਰਸਾਣੀ ਦੀ ਅਜੇ ਹੀ ਭਾਂਤ-ਸੁਭਾਂਤੀ ਦਸ਼ਾ ਬਾਰੇ ਮੈਂ ਪ੍ਰੋਫੈਸਰ ਸਾਹਿਬ ਨੂੰ ਸ਼ਾਲੋ ਖੋਫ਼ ਦੇ ਤੇ ਟਰਾਲਿੰਗ ਆਦਿ, ਦੇ ਰੂਸੀ ਤੇ ਚੀਨੀ ਨਾਵਲ ਜ਼ਰਾ ਵਧੇਰੇ ਗਹੁ ਨਾਲ ਪੜ੍ਹਨ ਦੀ ਸਿਫ਼ਾਰਸ਼ ਹੀ ਕਰ ਸਕਦਾ ਹਾਂ । ਪੋਫੈਸਰ ਸਾਹਿਬ ਨੂੰ ਜਾਪਦਾ ਹੈ ਕਿ ਕਰਤਾ ਨੇ ਹਾਲਾਤ ਦੀ ਗਹਿਰੀ ਤਸ਼ਖੀਸ ਨਹੀਂ ਕੀਤੀ । ਪਰ ਵਾਸਤਵ ਵਿਚ ਇਹ ਗੱਲ ਫ਼ੈਸਰ ਸਾਹਿਬ ਦੇ ਆਪਣੇ ਉਤੇ ਵਧੇਰੇ ਢਕਦੀ ਹੈ । ਵਾਰਿਸ` ਨਾਟਕ ਵਿਚ ਪਰਬੰਧ ਤੇ ਰੂਪ ਦੇ ਪੱਖ ਤੋਂ ਖ਼ਾਮੀਆਂ ਜਾਂ ਤਰੁੱਟੀਆਂ ਹੋ ਸਕਦੀਆਂ ਹਨ । (ਕੌਣ ਕਲਾਕਾਰ ਜਾਂ ਸਾਹਿੱਤਕਾਰ ਇਸ ਪੱਖ ਤੋਂ ਸੰਪੂਰਣ ਆਖਿਆ ਜਾ ਸਕਦਾ ਹੈ ? ਪਰ ਪ੍ਰੋਫੈਸਰ ਸਾਹਿਬ ਨੂੰ ਇਹ ਭਲੀ ਭਾਂਤ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਇਤਿਹਾਸਕ ਸੂਝ ਪ੍ਰੋਫ਼ੈਸਰ ਸਾਹਿਬ ਦੇ ਆਧਾਰ ਆਮ ਤਾਰੀਖ਼ ਦੀਆਂ ਕਿਤਾਬਾਂ ਨਾਲੋਂ ਕੁਝ ਥੋੜੀ ਵਧੇਰੇ ਹੀ ਹੈ । ਬਾਕੀ ਪ੍ਰੋਫ਼ੈਸਰ ਸਾਹਿਬ ਨੇ ਜੋ ਕਿੰਤੂ ਵਾਰਿਸ ਸ਼ਾਹ ਦੀ ਸ਼ਖ਼ਸੀਅਤ ਬਾਰੇ ਤੇ ਭਾਗਭਰੀ ਦੇ ਇਸ਼ਕ ਬਾਰੇ, ਜਿਵੇਂ ਮੈਂ ਇਹਨਾਂ ਦਾ ਨਿਰੂਪਣ ਕੀਤਾ ਹੈ, ਉਠਾਏ ਹਨ, ਉਨ੍ਹਾਂ ਦਾ ਵਿਸਤਾਰ-ਪੂਰਵਕ ਉੱਤਰ ਮੈਂ ਅਗਲੇ ਕਿਸੇ ਲੇਖ ਵਿਚ ਆਲੋਚਨਾ ਦੇ ਪੰਨਿਆਂ ਵਿਚ ਹੀ ਦੇਵਾਂਗਾ | ਹਾਲੀ ਮੈਂ ਪ੍ਰੋਫ਼ੈਸਰ ਸਾਹਿਬ ਨੂੰ ਇਤਨਾ ਸੁਚਿਤ ਕਰ ਦੇਣਾ ਚਾਹੁੰਦਾ ਹਾਂ, ਕਿ ਮੇਰਾ ਇਸ਼ਕ ਬਾਰੇ ਦ੍ਰਿਸ਼ਟੀ-ਕਣ ਵਾਰਿਸ ਸ਼ਾਹ ਦੇ ਜਾਂ ਵਾਰਿਸ ਸ਼ਾਹ ਉੱਤੇ ਆਧਾਰਿਤ ਪ੍ਰੋਫ਼ੈਸਰ ਸਾਹਿਬ ਦੇ ਆਪਣੇ ਦਿਸ਼ਟੀਕੋਣ ਤੋਂ ਬਹੁਤ ਵੱਖਰਾ ਹੈ । ਪ੍ਰੋ: ਕਿਸ਼ਨ ਸਿੰਘ ਦਾ ਵੱਡਾ ਦੁਰਭਾਗ ਇਹ ਹੈ ਕਿ ਉਸ ਨੇ ਇਸ਼ਕਬਾਰੇ ਵਾਰਿਸ ਸ਼ਾਹ ਦੇ ਦ੍ਰਿਸ਼ਟੀ-ਕੋਣ ਨੂੰ ਅਪਣਾ ਕੇ ਉਸ ਨੂੰ ਸਭ ਕੁਝ ਸਮਝਿਆ ਹੋਇਆ ਹੈ, ਉਸ ਨੂੰ ਇਹ ਸੂਝ ਨਹੀਂ ਕਿ ਵਾਰਿਸ ਸ਼ਾਹ ਦਾ ਇਸ਼ਕ ਬਾਰੇ ਦ੍ਰਿਸ਼ਟੀਕੋਣ ਸਾਮੰਤ-ਵਾਦੀ (feudal) ਰਾਜ-ਸ਼੍ਰੇਣੀ ਦਾ ਬਣਾਇਆ ਹੋਇਆ ਆਦਰਸ਼ਵਾਦੀ ਰੋਮਾਂਟਿਕ ਦ੍ਰਿਸ਼ਟੀ-ਕੋਣ ਹੈ, ਇਹ ਕਿਰਸਾਣ ਸ਼ੇਣੀ, ਦਾ ਦੁਸ਼ਟੀ-ਕਣ ਨਹੀਂ ਅਖਵਾ ਸਕਦਾ। ਕਿਰਸਾਣ ਸ਼੍ਰੇਣੀ ਦਾ ਦ੍ਰਿਸ਼ਟੀ-ਕੋਣ ਇਸ਼ਕ ਬਾਰੇ ਇਸ ਭਾਂਤ ਦਾ ਮਨਾਤਮਕ (subjective) ਨਹੀਂ ਹੁੰਦਾ, ਪਦਾਰਥਾਤਮਕ objective) ਹੁੰਦਾ ਹੈ । ਪਰ ਇਹ ਗੱਲ ਸ਼ਾਇਦ ਪ੍ਰੋ: ਕਿਸ਼ਨ ਸਿੰਘ, ਜਿਸ ਰਾਹ ਉਹ ਪਇਆ ਹੋਇਆ ਹੋਇਆ ਹੈ, ਇਸ ਜਨਮ ਵਿਚ ਨਾ ਸਮਝ ਸਕੇ । {੫੫