ਪੰਨਾ:Alochana Magazine October 1957 (Punjabi Conference Issue).pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਰਤਾ ਇਸ ਬਾਰੇ ਅਸਪਨਗਰ (Spernger) ਅਵਧ ਕੈਟਾਲਾਗ ਦਾ ਲਿਖਦਾ ਹੈ :- ਕਿੱਸਾ ਚੰਦਰ ਮੋਹਨ-ਵ-ਮਹੀਆਰ ਤਸਨੀਫ਼ ਮੁਕੀਮੀ, ਦਿਸ ਦੀ ਬੋਲੀ ਅਜ ਕਲ ਵਰਤੀ ਨਹੀਂ ਜਾਂਦੀ ਅਤੇ ਕਰਤਾ ਦੀ ਕਮ-ਇਲਮੀ ਨੂੰ ਜ਼ਾਹਿਰ ਕਰਦੀ ਹੈ । ਇਸ ਦੇ ਵਰਕੇ ਪਹ, ਪੰਨ ਪ੍ਰਤੀ ੧੧ ਬੈਤ ਤੋਂ ਸੂਚੀ ਨੰਬਰ ੬੨੫ ਹੈ । * ਯੂਰਪੀ ਨੁਸਖ਼ਿਆਂ ਤੋਂ ਛੁਟ ਇਸ ਦਾ ਇਕ ਨੁਸਖ਼ਾ ਜੰਗ ਬਹਾਦੁਰ ਦੇ ਕੁਤਬ-ਖ਼ਾਨੇ ਵਿਚ ਵੀ ਮੌਜੂਦ ਹੈ । ਇਕ ਨੁਸਖ਼ਾ ਇਦਾਰਾਇ-ਅਦਬੀਆਤੇ-ਉਰਦੂ ਵਿਚ ਵੀ ਮਿਲਦਾ ਹੈ । ਜਿਸ ਦਾ ਆਰੰਭ ਇਉਂ ਹੁੰਦਾ ਹੈ : ਮੁਝੇ ਫ਼ੈਜ਼ ਕੁਛ ਬਖ਼ਸ਼ ਤੁਝ ਧਿਆਨ ਕਾ, ਇਲਾਹੀ ਤੁ ਹਾਫ਼ਿਜ਼ ਹੈ ਈਮਾਨ ਕਾ । ਇਸ ਦਾ ਅੰਤਲਾ ਸ਼ਿਅਰ ਹੈ : ਦੁਨੀਆ ਤੋਂ ਫ਼ਨਾ ਹੈ, ਮੁਕੀਮੀ ਨਹੀ, ਰਹੇਗੀ ਵਚਨ ਕੀ ਨਿਸ਼ਾਨੀ ਯਹੀ । ਇਦਾਰੇ ਦੀ ਹਥ-ਲਿਖਿਤ ਦੇ ੧੪ ਵਰਕੇ ; ਪੰਨਾ ਪ੍ਰਤੀ ੧੬ ਸਤਰਾਂ, ਸਾਈਜ਼ 4" x7" ; ਖਤ ਨਸਤਾਲੀਕ, ਕਿਤਾਬ ਦੀ ਮਿਤੀ ੧੧੨੯ ਹਿਜਰੀ ਹੈ । ਮੁਕੀਮੀ ਨੇ ਇਸ ਕਿੱਸੇ ਦੀ ਪਰੇਰਣਾ ਲੈਲਾ-ਮਜਨੂੰ ਦੇ ਕਿੱਸੇ ਤੋਂ ਲਈ। ਚੰਦਰ ਬਦਨ ਫ਼ਾਰਸੀ ਵਿਚ - ਚੰਦਰ ਬਦਨ ਦਾ ਫ਼ਾਰਸੀ ਵਿੱਚ ਉਲਥਾ ਆਤਸ਼ੀ ਸ਼ਾਇਰ ਨੇ ਕੀਤਾ ਸੀ ਆਤਸ਼ੀ ਇਸ ਕਿੱਸੇ ਦੇ ਅਸਲੀ ਕਰਤਾ ਮੁਕੀਮੀ ਦਾ ਸਮਕਾਲੀ, ਇਕ ਈਰਾਨੀ ਸ਼ਾਇਰ ਤੇ ਹਕੀਮ ਸੀ । ਫ਼ਤੂਹਾਤੇ ਆਦਿਲ ਸ਼ਾਹੀ ਤੇ ਅਹਿਵਾਲੇ ਸਲਾਤੀਨੇ ਬੀਜਾਪਰ ਇਨ੍ਹਾਂ ਤਾਰੀਖਾਂ ਵਿਚ ਇਸ ਦਾ ਜ਼ਿਕਰ ਮਿਲਦਾ ਹੈ । ਆਤਸ਼ੀ ਸ਼ੀਰਾਜ਼ੀ ਦਾ ਸੱਯਦ-ਜ਼ਾਦਾ ਸੀ ਤੇ ਆਤਸ਼ੀ ਉਸ ਦੇ ਵੰਸ਼ ਦੀ ਅੱਲ ਸੀ ਕਿਉਂਜੋ ਉਸ ਦੇ ਵਡੇਰਿਆਂ ਵਿਚੋਂ ਕੋਈ ਜਣਾ ਆਪਣੇ ਸੱਯਦ ਹੋਣ ਦੇ ਸਬੂਤ ਵਿਚ ਅੱਗ ਵਿਚ ਕੁਦ ਪਇਆ ਸੀ । ਅਤਸ਼ੀ ਜਦੋਂ ਬੀਜਾ-ਪੁਰ ਆਇਆ ਤਾਂ ਉਥੇ ਉਸ ਦੇ ਕੁਝ ਇਲਾਜ

  • ਯੂਰਪ ਮੇਂ ਦੇਖਨੀ ਮਖ਼ਤੂਤਾਤ ਡਾ: ਹਾਸ਼ਮੀ ਪੰ: ੨੦੯

mil ਪc]