ਪੰਨਾ:Alochana Magazine October 1957 (Punjabi Conference Issue).pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ{ ੧੩੦੫ ਹਿ:੧੮੮੭ ਈ: ਵਿਚ ਨਜ਼ਮ ਕੀਤਾ, ਚੁਨਾਂਚ ਉਹ ਲਿਖਦਾ ਹੈ : ਚੰਦਰ ਬਦਨ ਮਹੀਆਰ ਦੇ ਇਸ਼ਕ ਵਾਲਾ, ਕਿੱਝਾ ਜੋੜ ਤਮਾਮ ਸੁਣਾਇਆ ਮੈਂ । ਘਾਇਲ ਆਸ਼ਕਾਂ ਜਾਣ ਪਿਆਸਿਆਂ ਨੂੰ, ਪਿਆਲਾ ਆਬੇ ਜ਼ਿਲਾਲ ਪਿਆਇਆ ਮੈਂ । ਅਖੀ ਕਿਸ਼ਤੀਆਂ ਕੀਤੀਆਂ ਆਸ਼ਕਾਂ ਨੇ, | ਐਸਾ ਦਰਦ ਦਰਿਆ ਚਲਾਇਆ ਮੈਂ । ਬਹੁਤ ਬਹੁਤ ਆਫਰੀ ਲੋਕ ਕਹਿੰਦੇ, ਹਿਜਰੀ ਸੰਨ ਜਾਂ ਲਿਖ ਵਿਖਇਆ ਮੈਂ । (੧੩੦੪ ਹਿਜਰੀ) ਫਿਰ ਲਿਖਦਾ ਹੈ : ਤੇਰਾਂ ਸੌ ਤੇ ਚਾਰ ਸੀ ਮੰਨ ਹਿਜਰੀ, ਕਿਹਾ ਸ਼ਿਅਰ ਜਾਂ ਸੋਜ਼ ਬਿਆਨ ਅੰਦਰ । ਪੂਰੀ ਹੋਈ ਫਰਮਾਇਸ਼ ਪਿਆਰਿਆਂ ਦੀ, ਲਖ ਸ਼ੁਕਰ ਦਰਗਾਹ ਰਹਿਮਾਨ ਅੰਦਰ । ਇਹ ਕਿੱਸਾ ਗੁਜਰਾਤ ਦੇ ਤਾਜਰਾਨ-ਕੁਤਬ ਸ਼ੇਖ ਇਲਾਹੀ ਬਖਸ਼ ਵ ਰਹੀਮ ਬਖਸ਼ ਅਹਿਮਦੀ ਦੀ ਫਰਮਾਇਸ਼ ਤੇ ਛਾਪਿਆ ਗਇਆ ਸੀ । ਇਸ ਦੇ ੪੪ ਪੰਨੇ, 11"x7" ਤਕ ਤੀਹ, ਪ੍ਰਤੀ ਪੰਨਾ ੨੦ ਸਤਰਾਂ ਹਨ । ਇਹ ਉਰਦੂ ਅਖਰਾਂ ਵਿਚ ਛਪਿਆ ਹੈ । ਇਸ ਦਾ ਪਹਿਲਾ ਸ਼ਿਅਰ ਹੈ : ਅਵਲ ਹਮਦ ਸਨਾ ਖ਼ੁਦਾ ਤਾਈ, ਜਿਸ ਸਾਜ਼ ਤਮਾਮ ਸਾਮਾਨ ਕੀਤੇ । ਇਕ ‘ਕੁਨ’ ਥਾਂ ‘ਕੌਨ ਮਕਾਨ ਕਰਕੇ, ਅਰਸ਼ ਫ਼ਰਸ਼ ਜ਼ਮੀਨ ਜ਼ਮਾਨ ਕੀਤੇ । ਕਿੱਸਾ ਲਿਖਣ ਦਾ ਕਾਰਣ ਬੂਟਾ ਇਉਂ ਦਸਦਾ ਹੈ ਕਿ ਚੰਦਰ ਬਦਨ ਤੇ ਮਹੀਆਰ ਉਸਨੂੰ ਸੁਪਨੇ ਵਿਚ ਮਿਲੇ ਤੇ ਕਿੱਸਾ ਜੋੜਨ ਲਈ ਆਖਿਆ : ਇਕ ਰਾਤ ਦੀ ਬਾਤ ਪਰਭਾਤ ਵੇਲੇ, ਅਖੀ ਲਗੀਆਂ ਨਾਲ ਆਰਾਮ ਪਿਆਰੇ । [੬੩ [ ੬