ਪੰਨਾ:Alochana Magazine October 1957 (Punjabi Conference Issue).pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਲਿਖਿਆ ਹੈ : ਬੂਟਾ ਪਟਨਾ ਨੂੰ ਪੂਰਬ ਦੇਸ ਵਿਚ ਦਸਦਾ ਹੈ । ਚੰਦਰ ਬਦਨ ਦੇ ਪਿਤਾ ਦਾ ਨਾਂ ਸੈਫੁੱਲਾ ਨੇ ਰੰਗਾ ਪਤੀ ਲਿਖਿਆ ਹੈ ਸਰਦਾਰ ਅਲੀ ਵਲੀ ਸੰਚੀ ਗਲਤ ਮਲਤ ਛਪੀ ਹੈ ਉਸ ਵਿਚ ਰੰਗਾ ਪਤੀ ਨੂੰ ਰੰਗਲਾ ਪਤੀ ਛਾਪ ਮਾਰਿਆ ਹੈ । ਕੀ ਦਸਦਾ ਹੈ ਕਿ ਮਹੀਆਰ ਫਿਰਦਾ ਫਰਾਉਂਦਾ ਸੁਤੇ ਹੀ ਪਟਨ ਵਿਚ ਆ ਗਇਆ ਸੀ ਤੇ ਉਥੇ ਅਚਣਚੇਤ ਹੀ ਚੰਦਰ ਬਦਨ ਨਾਲ ਮੁਲਾਕਾਤ ਹੋ ਗਈ ਸੀ ਪਰ ਸੈਫੁੱਲਾ ਆਖਦਾ ਹੈ ਕਿ ਇਕ ਚਿਤਰਕਾਰ ਨੇ ਉਸ ਨੂੰ ਪਰੇਰਿਆ ਸੀ । ਇਮਾਮ ਬਖਸ਼ ਬੂਟੇ ਤੇ ਸਰਦਾਰ ਅਲੀ ਨੇ ਵੀ ਸੈਫੁੱਲਾ ਦੀ ਪੈਰਵੀ ਕੀਤੀ ਹੈ । ਮੁਕੀਮੀ ਅੰਜਮ ਨਗਰ ਦੇ ਬਾਦਸ਼ਾਹ ਦੀ ਮਹੀਆਰ ਨਾਲ ਜੰਗਲ ਵਿਚ ਮੁਲਾਕਾਤ ਕਰਵਾਉਂਦਾ ਹੈ । ਸੈਫੁੱਲਾ ਸ਼ਹਿਰ ਦਾ ਨਾਂ ਨਹੀਂ ਦਸਦਾ । ਇਮਾਮ ਬਖਸ਼ ਅੰਜਮ ਨਗਰ ਦੀ ਥਾਂ ਬੀਜਾ ਨਗਰ ਲਿਖਦਾ ਹੈ । ਬੁਟਾ ਵੀ ਬੀਜਾ ਨਗਰ ਲਿਖਦਾ ਹੈ। ਸਰਦਾਰ ਅਲੀ ਇਸ ਬਾਦਸ਼ਾਹ ਦਾ ਨਾਂ ਆਦਿਲ ਸ਼ਾਹ ਲਿਖਦਾ ਹੈ । ਸਰਦਾਰ ਅਲੀ ਹੀਰ ਦਾ ਵਤਨ ਚਤਰ ਸ਼ਹਿਰ ਕਲਪਦਾ ਹੈ । ਬੂਟੀ ਪਟਨ ਤੋਂ ਮਹੀਆਰ ਦਾ ਵਤਨ ਇਕ ਸਾਲ ਦਾ ਰਾਹ ਦਸਦਾ ਹੈ, ਸੈਫੁੱਲਾ ਤੇ ਇਮਾਮ ਬਖਸ਼ ਵੀ ਬਦੇ ਨਾਲ ਸਹਿਮਤ ਹਨ । ਕੀਮੀ ਦਸਦਾ ਹੈ ਕਿ ਚੰਦਰ ਬਦਨ ਜਨਾਜ਼ੇ ਦੇ ਕੋਲ ਲੇਟ ਗਈ ਤੇ ਪਰਾਣ ਤਿਆਗ ਦਿਤੇ ਜਦੋਂ ਜਨਾਜ਼ਾ ਖੋਲ੍ਹਿਆ ਗਇਆ ਤਾਂ ਦੋਵੇਂ ਜੁੜੇ ਪਏ ਸਨ | ਸੈਫੁੱਲਾ ਆਖਦਾ ਹੈ ਕਿ ਚੰਦਰ ਬਦਨ ਜਨਾਜ਼ੇ ਨੂੰ ਦੀਦਾਰ ਦੇਣ ਪਿਛੋਂ ਪਲੰਗ ਤੇ ਜਾ ਲੇਟੀ ਅਤੇ ਮਰ ਗਈ । ਤਾਬੂਤ ਵਿਚ ਦੋ ਲਾਸ਼ਾਂ ਸਨ ਤੇ ਪਲੰਗ ਖਾਲੀ ਸੀ । ਇਮਾਮ ਬਖਸ਼ੇ ਲਿਖਦਾ ਹੈ :- ਮੇਅਤ ਉਸ ਦੀ ਰਖ ਕੇ ਵਿਚ ਸਾਮੀ, ਲੋਕਾਂ ਓਸ ਦੀ ਤਰਫ਼ ਜਾਂ ਨਜ਼ਰ ਪਾਈ । ਚੰਦਰ ਬਦਨ ਸੀ ਉਸ ਦੇ ਨਾਲ ਸੁਤੀ, . | ਓਥੇ ਜਾਹਰਾ ਲੋਕਾਂ ਨੂੰ ਨਜ਼ਰ ਆਈ ! ਬੁਟਾ ਕਹਿੰਦਾ ਹੈ ਕਿ ਮਹੀਆਰ ਨੂੰ ਜਦੋਂ ਦੱਬਣ ਲਗੇ ਤਾਂ ਚੰਦਰ ਬਦਨ ਦੀ ਲਾਸ਼ ਵੀ ਉਸ ਵਿਚੋਂ ਮਿਲੀ : ਕਾਰਨ ਦਫਨ ਤਬੂਤ ਮਹੀਆਰ ਦਾ ਜੀ, ਤਰਫ ਕਬਰ ਲਿਆਂਵਦੇ ਚਾ ਕੇ ਤੇ । ਖੇਲੁ ਬੰਦ ਸਿਰਾਹਣਿਉਂ ਵਿਚ, ਸਾਖੀ, ਦਾਖਲ ਕਰਨ ਜਾਂ ਲਾਸ਼ ਲਿਆ ਕੇ ਤੇ । ੬੬