ਪੰਨਾ:Alochana Magazine October 1957 (Punjabi Conference Issue).pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

, ਚੰਦਰ ਬਦਨ ਨੂੰ ਵੇਖਦੀ ਵਿਚ ਸਾਮੀ, ਸੁਤੀ ਹੋਈ ਪੋਸ਼ਾਕ ਲਗਾ ਕੇ ਤੇ, ਖੁਲੇ ਨੈਣ ਦੇ ਵਾਸਤੇ ਦੀਦ ਦਿਲਬਰ, ਰਾਹ ਤਕਦੇ ਨੀਰ ਵਹਾ ਕੇ ਤੇ । ਮਿਲੇ ਵਿਚ ਮਜ਼ਾਰ ਦੋ ਯਾਰ ਜਾਨੀ, ਨਾਲ ਅੰਗ ਦੇ ਅੰਗ ਮਿਲਾ ਕੇ ਤੇ । ਡਾਢੀ ਪੌਣ ਗਲਵੰਜੜੀ ਯਾਰ ਦਵੇਂ, ਮਿਲੇ ਸ਼ੌਕ ਪਿਆਰ ਜਤਾ ਕੇ ਤੇ । ਸਰਦਾਰ ਅਲੀ ਦੀਨਦਾਰ ਮੁਸਲਮਾਨ ਹਨ ਇਸ ਲਈ ਉਹ ਚੰਦਰ ਬਦਨ ਕੋਲੋਂ ਹਜ਼ਰਤ ਨਈ ਪਾਸ ਮਰਨ ਦੀ ਦੁਆ ਕਰਵਾਉਂਦੇ ਹਨ ਤੇ ਰਸੂਲ ਉਸ ਦੀ ਦੁਆ ਕਬੁਲ ਫਰਮਾ ਲੈਂਦੇ ਹਨ ਤੇ ਚੰਦਰ ਬਦਨ ਮਰ ਜਾਂਦੀ ਹੈ । ਕੁਝ ਸ਼ਹਿਰ ਪਟਨ ਬਾਰੇ ਇਮਾਮ ਬਖਸ਼ ਲਿਖਦਾ ਹੈ :- ਦੱਖਣ ਦੇਸ ਕਹਿੰਦੇ ਇਕ ਨਗਰ ਚੰਗਾ, | ਪਟਨਾ ਨਗਰ ਦੇ ਨਾਮ ਮਸ਼ਹੂਰ ਹੈ ਜੀ । ਵਰੇ ਰੋਜ ਦਾ ਰਾਹ ਹੈ ਦੂਰ ਏਥੇ, ਪਟਨਾ ਨਗਰ ਜੋ ਸ਼ਹਿਰ ਮਸ਼ਹੂਰ ਹੈ ਜੀ । ਸੈਫੁੱਲਾ ਲਿਖਦਾ ਹੈ ਕਿ ਮਹੀਆਰ ਦੇ ਵਤਨ ਤੋਂ ਪਟਨ ਇਕ ਸਾਲ ਦਾ ਰਾਹ ਸੀ : | ਵਲੇ ਪਟਨਾ ਇਕ ਸਾਲ ਕਾ ਰਾਹ ਹੈ, ਕਿ ਚਲ ਹੋਸ਼ ਕਰ ਗਰ ਤੁਝੇ ਚਾਹ ਹੈ । ਬੂਟਾ ਇਸ ਨੂੰ ਪੂਰਬ ਦੇਸ ਵਿਚ ਦਸਦਾ ਹੈ : ਪੁਰਬ ਦੇਸ ਅੰਦਰ ਇਕ ਸ਼ਹਿਰ ਪਟਨਾ, ਜੰਨਤ ਅਦਨ ਮਕਾਨ ਨਜ਼ਾਰਿਆਂ ਦਾ। ਗਿਰਦ ਚਾਰ ਦੀਵਾਰ ਹਿਸਾਰ ਮੁਹਕਮ, | ਉੱਚੇ ਬੁਰਜ ਤੇ ਜ਼ੇਬ ਮੁਨਾਰਿਆਂ ਦਾ। ਸਰਦਾਰ ਅਲੀ ਕਹਿੰਦਾ ਹੈ: ਸਦਕਾ ਤੁਸਾਂ ਦਾ ਨਕਸ਼ ਉਤਾਰ ਆਂਦਾ, ਵੇਖੋ ਦੋਸਤੋ ਨਜ਼ਰ ਟਿਕਾ ਕੇ ਜੀ । (੬੭