ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪੰਦਰ੍ਹਵੀਂ ਸਦੀ ਦੇ ਸ਼ੁਰੂ ਵਿਚ ਆਈ ਹੋਵੇਗੀ।
ਪਟਨ ਤੋਂ ਬਰਾਮਦ ਹੋਣ ਮੁਹਰੇ ਇਤਿਹਾਸਕ ਨੁਕਤੇ ਤੋਂ ਬੜੀ ਮਹੱਤਤਾ ਰਖਦੇ ਹਨ। ਪਹਿਲੀ ਗੱਲ ਇਹ ਕਿ ਇਸ ਤੋਂ ਪਤਾ ਲਗਦਾ ਹੈ ਕਿ ਦਖਣ ਦੀ ਕਲਚਰ ਦਾ ਸਿੰਧ ਦੀ ਵਾਦੀ ਕਲਚਰ ਨਾਲ ਕੀ ਸੰਬੰਧ ਹੈ, ਕਿਉਂ ਜੋ ਇਥੋਂ ਵੀ ਇਹੋ ਜਹੇ ਮੁਹਰੇ ਲਭੇ ਹਨ। ਦੂਜੇ ਇਨ੍ਹਾਂ ਮੁਹਰਿਆ ਤੋਂ ਪੁਰਾਣੇ ਯੂਨਾਨੀਆਂ, ਰੂਮੀਆਂ ਤੋਂ ਮਿਸਰੀਆਂ ਦੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਮੁਹਰਾ-ਸਾਜ਼ੀ ਦੀ ਕਲਾ ਪਟਨ ਵਿਚ ਬੜੀ ਉਤਮ ਤੇ ਸੁੰਦਰ ਸੀ।*
ਪਟਨ ਸ਼ਹਿਰ ਬਾਰੇ ਫਰਿਸ਼ਤੇ ਨੇ ਆਪਣੀ ਜਗਤ-ਪਰਸਿੱਧ ਤਾਰੀਖ ਵਿਚ ਮਲਕਿ ਨਾਇਬ (ਮਲਕਿ ਕਾਫੂਰ) ਦੇ ਪ੍ਰਸੰਗ ਵਿੱਚ ਇਸ ਸ਼ਹਿਰ ਦਾ ਜ਼ਿਕਰ ਕੀਤਾ ਹੈ, ਜਿਸ ਦੇ ਹਿੰਦੂ ਰਾਜਾ ਤੇ ਹਿੰਦੂ ਆਬਾਦੀ ਨੂੰ ਉਸ ਨੇ ਬੁਰੀ ਤਰ੍ਹਾਂ ਲਤਾੜਿਆ ਸੀ।
ਪੰਜਾਬੀ ਸਾਹਿੱਤ ਅਕਾਡਮੀ
ਦੇ ਮੈਂਬਰ ਬਣਕੇ
ਆਪਣੀ ਮਾਤ-ਭਾਸ਼ਾ ਦੀ ਸੇਵਾ ਵਿੱਚ
ਹਿੱਸਾ ਪਾਓ
ਚੰਦਾ ਲਾਈਫ਼ ਮੈਂਬਰੀ ੧੦੫) ਰੁਪਏ}}
ਕਿਸਤਾਂ ਨਾਲ (ਇਕ ਸਾਲ ਵਿੱਚ) ੧੧੫) ਰੁਪਏ}}
ਕਿਸਤਾਂ ਨਾਲ (ਦਸਾਂ ਸਾਲਾਂ ਵਿਚ) ੧੫੫) ਰੁਪਏ
- 1 bid 27 page.
- ਅੰਤਕਾ ਤਾਰੀਖ਼ ਫ਼ਰਿਸ਼ਤਾ ੧ ਜਿਲਦ ਤੀਜੀ (ਹੈਦਰਾਬਾਦ ਐਡੀਸ਼ਨ)।
੭੦]