ਪੰਨਾ:Alochana Magazine October 1957 (Punjabi Conference Issue).pdf/82

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸੰਤ ਸਿੰਘ ਸੇਖ ਨਵੀਨ ਪੰਜਾਬੀ ਕਵਿਤਾ (੨) ਨਵੀਨ ਪੰਜਾਬੀ ਕਵਿਤਾ ਦੇ ਵਿਸ਼ੇ ਵਿੱਚ ਆਲੋਚਨ ਦੇ ਕਿਸੇ ਪਿਛਲੇ ਅੰਕ ਵਿਚ ਮੈਂ ਤਿੰਨ ਨਵੇਂ ਕਵੀਆਂ ਦੀ ਪਹਿਲੀ ਕਾਵਿ-ਰਚਨਾ ਬਾਰੇ ਆਲੋਚਨਾ ਕੀਤੀ ਸੀ । ਇਹ ਕਵੀ ਸਨ, ਜਸਵੰਤ ਸਿੰਘ ਨੇਕੀ (ਅਸਲੇ ਤੇ ਉਹਲੇ), ਹਰਭਜਨ ਸਿੰਘ (ਲਾਸਾਂ) ਤੇ ਤਖ਼ਤ ਸਿੰਘ (ਵੰਗਾਰ) । ਇਸ ਲੇਖ ਵਿੱਚ ਉਸੇ ਵਿਸ਼ੇ ਨੂੰ ਲੈਕੇ ਦੋ ਹੋਰ ਨਵੇਂ ਕਵੀਆਂ, ਸੁਖਪਾਲ ਵੀਰ ਸਿੰਘ ਹਸਰਤ ਤੇ ਤਾਰਾ ਸਿੰਘ ਦੀ ਕਿਰਤ ਨਾਲ ਪਾਠਕਾਂ ਨੂੰ ਪਰਿਚਿਤ ਕਰਵਾਣਾ ਮੇਰੇ ਇਸ ਲੇਖ ਦਾ ਮੰਤਵ ਹੈ । ਤਾਰਾ ਸਿੰਘ ਦੀ ਰਚਨਾ ਦਾ ਨਾਉਂ ਸਿੰਮਦੇ ਪੱਥਰ” ਹੈ । ਇਹ ਨਾਉਂ ਇਸ ਕਵੀ ਦੇ ਜੀਵਨ ਦਾ, ਤੇ ਉਸ ਦੀ ਰਚਨਾਂ ਦੇ ਸੁਭਾਵ ਦਾ ਭਲੀ ਭਾਂਤ ਸੂਚਕ ਪਰਤੀਤ ਹੁੰਦਾ ਹੈ । ਜਦੋਂ ਮੈਂ ਪਹਿਲਾਂ ਤਾਰਾ ਸਿੰਘ ਨੂੰ ਵੇਖਿਆ ਤੇ ਉਸ ਦੀ ਇਸ ਪੁਸਤਕ ਵਿੱਚੋਂ ਦੀ ਸਰਸਰੀ ਜੇਹੀ ਨਜ਼ਰ ਫੇਰੀ, ਤਾਂ ਮੈਨੂੰ ਇਉਂ ਲਗਿਆ ਜਿਵੇਂ ਸਚ ਹੀ ਇਹਨਾਂ ਪਥਰਾਂ ਵਿਚ ਕੋਈ ਝਰਨਾ ਹੈ, ਪਰ ਉਹ ਝਰਨਾ ਕਿਸੇ ਜਾਣਕਾਰ ਉਸਤਾਦ ਦੇ ਤੇਸੇ ਦਾ ਮੁਹਤਾਜ ਹੈ । ਮੈਨੂੰ ਇਹਨਾਂ ਕਵਿਤਾਵਾਂ ਵਿਚ ਇਕ ਸੂਖਮਚਿੱਤ ਕਿਰਤੀ ਦੀਆਂ ਭਾਵਨਾਵਾਂ ਦਾ ਰਾਗ ਪਰਤੀਤ ਹੋਇਆ (ਤਾਰਾ ਸਿੰਘ ਇਕ ਸ਼ਿਲਪਕਾਰ ਫਰਨੀਚਰ ਬਣਾਨ ਵਾਲਾ ਕਾਰੀਗਰ ਹੈ), ਪਰ ਮੈਨੂੰ ਇਹ ਖ਼ਿਆਲ ਨਹੀਂ ਸੀ ਕਿ ਇਹਨਾਂ ਭਾਵਨਾਵਾਂ ਵਿਚ ਇਸ ਅੱਤ ਦੀ ਸੁਖਮਤਾ ਹੋਵੇਗੀ । ਹੁਣ ਤਕ ਮੈਂ ਇਸ ਨੂੰ ਇਕ ਅਚੰਭਾ ਜੇਹਾ ਸਮਝ ਰਹਿਆ ਹਾਂ । | ਤਾਰਾ ਸਿੰਘ ਦੀ ਇਹ ਰਚਨਾ ਪੜਕੇ, ਮੇਰੇ ਉਹ ਭਾਵ ਜੋ ਪ੍ਰੀਤਮ ਸਿੰਘ ਸਫ਼ੀਰ ਦੀ ਕਵਿਤਾ ਨਾਲ ਬੱਝੇ ਹੋਏ ਹਨ, ਹੋਰ ਤਕੜੇ ਹੋ ਗਏ ਹਨ ਅਤੇ ਇਹਨਾਂ ਭਾਵਾਂ ਨੂੰ ਹੁਣ ਮੈਂ ਇਕ ਵਿਚਾਰ-ਪ੍ਰਬੰਧ ਵਿਚ ਰਖਣ ਵਿਚ ਸਫਲ ਹੋ ਗਇਆ ਹਾਂ । ਉਹ ਭਾਵਾਂ ਵਿਚ ਇਕ ਇਹ ਹੈ ਕਿ ਉੱਤਮ ਕਵਿਤਾ ਕੁਝ ਨਾ ਕੁਝ ਦੁਰਗਮ, ਔਖੀ, ਹੋਣੀ ਅਵੱਸ਼ ਹੈ । ਮੈਨੂੰ ਤਾਂ ਇਉਂ ਅਨਭਵ ਹੋਣ ਲਗ ਪਇਆ ਹੈ ਕਿ ਜੇ ਛੰਦ-ਬਧ ਰਚਨਾ ਸੁਖੈਨ ਹੈ, ਉਹ ਗੀਤ ਹੈ, ਤੇ ਜੋ ਔਖੀ ਹੈ ਉਹ ਕਵਿਤਾ ਹੈ । ਕਵਿਤਾ ਉਹ ਸ਼ਕਤੀ ਹੈ ਜੋ ਸੁਣਨ ਜਾਂ ਪੜ੍ਹਨ ਵਾਲੇ ਦੇ ਚਿੱਤ [੭੧