ਭਰਨ ਦੀ ਸ਼ਕਤੀ ਹੋਵੇ, ਲੋਕ ਉਸ ਨੂੰ ਸੌ ਯਤਨ ਕਰ ਕੇ ਸਮਝ ਲੈਣਗੇ।
ਇਹ ਗੱਲ ਮੈਨੂੰ ਤਾਰਾ ਸਿੰਘ ਦੀ ਇਹ ਰਚਨਾ ਪੜ੍ਹ ਕੇ ਹੋਰ ਵੀ ਪੱਕੀ ਹੋਈ ਹੈ। ਤਾਰਾ ਸਿੰਘ, ਇਕ ਥੋੜਾ ਜੇਹਾ ਪੜ੍ਹਿਆ ਹੋਇਆ ਕਿਰਤੀ, ਕਿਸ ਭਾਂਤ ਦੀ ਦੁਰਗਮ ਜੇਹੀ, ਸੂਖਮ ਜੇਹੀ ਕਵਿਤਾ ਲਿਖਦਾ ਹੈ। ਇਸ ਵਿਚ ਇਹ ਦੁਰਗਮ ਸੂਖਮਤਾ ਕਿਥੋਂ ਆ ਗਈ? ਮੈਂ ਕੁਝ ਪਲਾਂ ਲਈ ਹੈਰਾਨ ਹੋਇਆ। ਪਰ ਫਿਰ ਸਮਝ ਗਇਆ ਕਿ ਜੇ ਕਿਸੇ ਵਿਚ ਕੋਈ ਸੂਖਮ ਭਾਵ ਹੈ ਤਾਂ ਉਹ ਸਧਾਰਣ ਜੇਹੇ, ਘਸੇ ਹੰਢੇ ਹੋਏ ਕਪੜਿਆਂ ਵਿਚ ਕਿਵੇਂ ਲਪੇਟਿਆ ਜਾ ਸਕਦਾ ਹੈ? ਆਪਣੇ ਬੱਚੇ ਦੀ ਵਰ੍ਹੇ-ਗੰਢ ਉਤੇ ਵਿਚ ਉਹ ਆਖਦਾ ਹੈ-
ਕਰਮ ਕਾਂਡਾਂ ਦੇ ਝਗੜੇ
ਤੇ ਬਖੇੜੇ ਮਰਨ ਜੰਮਣ ਦੇ,
ਇਹ ਜਿਸ ਦਿਨ ਮੁੱਕਣੇ ਨੇ,
ਤੂੰ ਹੈ ਤਾਰਾ ਉਸ ਸਵੇਰੇ ਦਾ।
ਤੇਰੇ ਖ਼ਿਆਲਾਂ ਦੀਆਂ
ਕਿਰਨ ਲਈ ਬੇਤਾਬ ਨੇ ਜ਼ੱਰੇ,
ਤੇਰੀ ਮੰਜ਼ਲ ਹੈ ਬਸ,
ਖ਼ਾਤਮਾ ਜਗ ਚੋਂ ਹਨੇਰੇ ਦਾ।
ਜਾਂ 'ਰਾਤ ਬਾਕੀ ਹੈ ਅਜੇ' ਵਿਚ-
ਇਨਸਾਨ ਦੀ ਮਿਹਨਤ ਦੇ ਉੱਤੇ
ਲਗੇ ਹੋਏ ਚਾਂਦੀ ਦੇ ਦਾਗ਼।
ਜਾਂ 'ਹੋ ਗਏ ਨੇ ਮੇਰੇ ਨੈਣ ਭਾਰੇ ਜਿਹੇ' ਵਿਚ-
ਪਰ ਅਚੇਤੇ ਹੀ ਮੇਰੀ ਚਿਤਰਕਾਰੀ ਵਿਚ,
ਫ਼ਾਕਿਆਂ ਦੇ ਵੀ ਰੰਗ ਘੁਲ ਗਏ ਹੋਣਗੇ।
ਮੇਰੀ ਬੁਰਸ਼ੀਂ ਸਜਾਈ ਹੋਈ ਸਾਂਵਰੀ,
ਰਾਖਵੇਂ ਭੇਤ ਵੀ ਖੁਲ੍ਹ ਗਏ ਹੋਣਗੇ।
ਜਾਂ ਫਿਰ 'ਕੋਈ ਜੁਗਨੂੰ, ਕੋਈ ਤਾਰਾ' ਵਿਚ-
ਭਾਰ ਸ੍ਵੈ-ਅਗਨੀ ਦਾ ਚਾ ਕੇ
ਵਿਸ਼ਵ-ਨ੍ਹੇਰ ਦਾ ਸਾਰਾ,
ਆਪੇ ਚਮਕ ਪਵੇਗਾ ਰਾਤੀਂ
ਕੋਈ ਜੁਗਨੂੰ, ਕੋਈ ਤਾਰਾ।
[੭੩