ਪੰਨਾ:Alochana Magazine October 1957 (Punjabi Conference Issue).pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਾਲੇ ਗੋਸ਼ ਵਾਲੇ ਗੋਇਆ ਹੈਨ ਹਾਲੇ, . ਸਿਰ ਤੇ ਖੂਬ ਮਰੱਸਿਆ ਤਾਜ ਨਾਲੇ ॥ ਨਾਲੇ ‘ਤਾਰਿਆ” ਕਿਲਾ ਮਕਸੂਦ ਗਿਰਦੇ, | ਪੁਖ਼ਤਾਂ ਗੜ ਫ਼ਸੀਲ ਤੇ ਮਾਰ ਤਾਲੇ । ਟੀ. ਸੀ. ਗੁਜਰਾਤੀ ਨੂੰ ਅਸੀਂ ਉਨੀਵੀਂ ਸਦੀ ਦੇ ਦੂਜੇ ਅੱਧ ਦੇ ਪੰਜਾਬੀ ਕਵੀਆਂ ਵਿਚ ਸ਼ਾਮਲ ਕਰ ਸਕਦੇ ਹਾਂ । ਉਸ ਦਾ ਕਾਲ ਵੀਹਵੀਂ ਸਦੀ ਵਿਚ ਆ ਜਾਂਦਾ ਹੈ, ਪਰ ਉਹ ਉਨੀਵੀਂ ਸਦੀ ਦੇ ਦੂਜੇ ਅੱਧ ਦੀ ਕਵਿਤਾ ਦੀਆਂ ਰੁਚੀਆਂ ਦਾ ਧਾਰਨੀ ਹੈ । ਟੀ. ਸੀ. ਗੁਜਰਾਤੀ ਦਾ ਪੂਰਾ ਨਾਂ ਤਾਰਾ ਚੰਦ ਗੁਜਰਾਤੀ ਹੈ । 'ਕੁ ਬਤਾ ਨੇ ਪੰਜਾਬੀ ਕਵੀਆਂ ਦੇ ਸਕੂਲਾਂ ਵਿਚ ਇਕ ਕਵੀ ਤਾਰਾ ਚੰਦ ‘ਤਾਰਾ ਦਿੱਤਾ ਹੈ ।* ਵੀਹ ਵਿਸਵੇ ਇਹ ਕਵੀ ਤਾਰਾ ਚੰਦ ਗੁਜਰਾਤੀ ਹੀ ਹੈ । ‘ਵਾਰ ਜੈਮਲ ਵਤਾ ਵਿਚ ਕਵੀ ਨੇ ਆਪਣਾ ਨਾਂ ਦੋ ਤਿੰਨ ਥਾਂ ‘ਤਾਰਾ ਚੰਦ, ਤਾਰਾ ਜਾਂ ‘ਤਰਿਆ ਕਰ ਕੇ ਵਰਤਿਆ ਹੈ । (ਉ) ‘ਤਾਰਾ ਚੰਦ ਇਸ ਹਾਲ ਨੂੰ, ਕੀ ਬੇ-ਅਰਬ ਵਧਾਣ । ਹਾਲ ਹੁਣ ਜੰਗ ਚਤੌੜ ਦਾ, ਕਰਨਾ ਮੈਂ ਬਿਆਨ । ਸਭਸ ਹੀ ਛਤਰਾਣੀਆਂ, ਵਿਚ ਕਿਲੇ ਵਿਚ ਜੋ । ਇਕ ਛਿਨ ਅੰਦਰ ‘ਤਾਰਿਆ, ਗਈਆਂ ਢੇਰੀ ਹੋ । ਕੁਸ਼ਤਾ ਨੇ ਤਾਰਾ ਚੰਦ ਨੂੰ ਕਵੀ ‘ਬੱਦਲ ਦੇ ਸਕੂਲ ਵਿਚ ਸ਼ਾਮਲ ਕੀਤਾ a ( ਬੱਦਲ ਦਾ ਸ਼ਗਿਰਦ ‘ਸਾਉਣ, ਸਾਉਣ ਦਾ ਸ਼ਗਿਰਦ ‘ਸੋਹਣਾ , ਸੋਹਣੇ a ਗਿਰਦਾਂ ਵਿਚੋਂ ਇਕ ਸ਼ਗਿਰਦ ਪਿਆਰੇ ਸਾਹਿਬ । ਅਗੋਂ ਪਿਆਰੇ ਸਾਹਿਬ ਗਿਰਦਾਂ ਵਿਚੋਂ ਇਕ ਸ਼ਗਿਰਦ 'ਜਾਨੀ ਜੱਟ , ਸੀ । ਇਸ ਜਾਨੀ ਜੱਟ ਦੇ ਤਦ ਬਲਸਲੇ ਵਿਚ ਚੌਥੇ ਥਾਂ ਕਰੀਮ ਬਖ਼ਸ਼ ਆਉਂਦਾ ਹੈ । ਕਰੀਮ ਬਖ਼ਸ਼ ਦੇ ਗਿਰਦਾਂ ਵਿਚੋਂ ਇਕ ਕਵੀ ਇਲਾਹੀ ਬਖ਼ਸ਼ ਰਫ਼ੀਕ ਸੀ । ਰਫ਼ੀਕ ਦਾ ਸ਼ਗਿਰਦ ਤਾਰਾ ਚੰਦ ‘ਤਾਰਾ, ਹੈ । | ਇਸ ਤੋਂ ਵਧੇਰੇ ਕਵੀ ਬਾਰੇ ਮੈਨੂੰ ਜਾਣਕਾਰੀ ਮਿਲ ਨਹੀਂ ਸਕੀ । ਬੈਂਤਬਾਜ਼ੀ ਜਾਂ ਬੁਝਾਰਤਾਂ ਪਾਉਣ ਵਾਲੇ ਕਵੀ ਦੇ ਤੌਰ ਤੇ ਤਾਂ ਤਾਰਾ ਚੰਦ ਕੋਈ ਉੱਚੀ ਪੱਧਰ ਦਾ ਕਵੀ ਨਹੀਂ ਮਲੂਮ ਹੁੰਦਾ, ਪਰ ਉਸ ਦੀ ਵਾਰ ਇਕ ਉੱਤਮ ਰਚਨਾ ਹੈ । ਇਹ ਵਾਰ ਸ੍ਰੀ ਭਗਉਤੀ ਜੀ ਕੀ ਜਾਂ ‘ਵਾਰ ਨਾਦਰ ਸ਼ਾਹ ਦੀ ਪੱਧਰ ਨੂੰ ਨਹੀਂ

  • ਪੰਜਾਬ ਦੇ ਹੀਰੇ-ਭੂਮਿਕਾ ।

੮o]