ਪੰਨਾ:Alochana Magazine October 1957 (Punjabi Conference Issue).pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੋਣ ਕਰਕੇ ਜੈਮਲ ਹਾਰ ਗਇਆ, ਤੇ ਆਪਣੇ ਮਾਮੇ “ਸੋਹਲ’ ਦੇ ਰਾਜ ਵਿਚ ਚਲ ਗਇਆ । ਮਲਮ ਹੁੰਦਾ ਹੈ ਕਿ ਉਹ ਉੱਥੇ ਬਹੁਤ ਵਰੁ ਰਹਿਆ ਹੋਵੇਗਾ, ਪਰ ਤਾਰਾ ਚੰਦ ਲਿਖਦਾ ਹੈ ਕਿ ਉਹ ਥੋੜੇ ਦਿਨ ਹੀ ਉੱਥੇ ਰਹਿਆ ਕਿ ਇਕ ਘਟਨਾ ਹੋ ਦਾਈ । ਇਹ ਥੋੜੇ ਦਿਨਾਂ ਵਾਲੀ ਗੱਲ ਗ਼ਲਤ ਜਾਪਦੀ ਹੈ, ਕਿਉਂਕਿ ਉਪਰੋਕਤ ਘਟਨਾ ਤੋਂ ਬਾਦ ਜਦੋਂ ਉਹ ਆਪਣੇ ਰਾਜ ਵਿਚ ਜਾਕੇ ਮਾਲ ਦੇਵ ਤੋਂ ਰਾਜ ਖੋਹ ਲੈਂਦਾ ਹੈ, ਤੇ ਉਸ ਉੱਤੇ ਅਕਬਰ ਹਮਲਾ ਕਰਦਾ ਹੈ । ਇਸ ਹਮਲੇ ਵੇਲੇ ਜੇਲ ਦੀ ਮਾਂ ਦੇ ਕਹਿਣ ਅਨੁਸਾਰ ਜੈਮਲ ਦੇ ਘਰ ਮੁਟਿਆਰ ਹੋ ਰਹੀ ਪੋਤਰੀ ਸੰਦਲ ਹੈ । . ਦੁਰਘਟਨਾਂ ਇਹ ਸੀ ਕਿ ਹੋਲੀਆਂ ਦੇ ਦਿਨਾਂ ਵਿਚ ਮਾਮੇ ਸੋਹਲ ਦੇ ਹਲਾਂ ਵਿਚ ਰਣੀਆਂ ਹੋਲੀ ਖੇਡ ਰਹੀਆਂ ਸਨ ਕਿ ਜੈਮਲ ਨੇ ਉਮਾਹ ਵਿਚ ਆਕੇ ਇਕ · ਭਰਜਾਈ ਲਗਦੀ ਰਾਣੀ ਉੱਤੇ ਗੁਲਾਲ ਦੀ ਪਿਚਕਾਰੀ ਮਾਰੀ । ਇਸ ਮਗ਼ਰੂਰ ਗਣੀ ਨੇ ਜੈਮਲ ਨੂੰ ਤਾਹਨਾ ਮਾਰਿਆ ਕਿ ਰਾਜ ਭਾਗ ਗੁਆਕੇ ਸ਼ਰਣਾਰਥੀ ਬਣ ਚੁਕੇ ਜੈਮਲ ਨੂੰ ਹੋਲੀਆਂ ਖੇਡਣਾ ਕਿਵੇਂ ਚੰਗਾ ਲੱਗ ਸਕਦਾ ਹੈ ? ਵਾਪਸ ਆਪਣੇ ਵਤਨ ਆਕੇ ਜੈਮਲ ਆਪਣੇ ਸੈਨਾਪਤੀ ਫ਼ਤਹ ਸਿੰਘ, ਜਿਸ ਨੂੰ ਕਵੀ ਕਈ ਥਾਂ ਫੁੱਤਾ ਕਹਿੰਦਾ ਹੈ, ਦੀ ਸਹਾਇਤਾ ਨਾਲ ਅਕਬਰ ਦਾ ਕਰਾ ਕਰਦਾ ਹੈ । ਕਵੀ ਨੇ ਜੰਗ ਦੇ ਚਿੱਤਰ ਘਟ ਬਿਆਨ ਕੀਤੇ ਹਨ, ਤੇ ਮਹਿਲਾ ਵਿਚ ਵੱਖ ਵੱਖ ਪਾਤਰਾਂ ਦੀ ਗਲ ਬਾਤ ਬਿਆਨ ਕਰਨ ਵਲ ਵਧੇਰੇ ਧਿਆਨ ਦਿੱਤਾ ਹੈ । ਅੰਤ ਜੈਮਲ ਅਤੇ ਫਤਹ ਸਿੰਘ ਮਾਰੇ ਜਾਂਦੇ ਹਨ । ਅਕਬਰ ਬਾਰੂਦ ਦੀ ਸੁਰੰਗ ਲਾਕੇ ਜੈਮਲ ਦੀ ਸਾਰੀ ਫ਼ੌਜ ਤਬਾਹ ਕਰ ਦਿੰਦਾ ਹੈ। ਰਾਣੀਆਂ ਰਾਜ-ਮਹਲਾਂ ਸ਼ ਕਰਨ ਦੀ ਰਸਮ ਅਦਾ ਕਰਕੇ ਆਪਣੇ ਆਪ ਨੂੰ ਖ਼ਤਮ ਕਰ ਲੈਂਦੀਆਂ ਹਨ । ਅਖੀਰ ਵਿਚ ਜੈਮਲ ਤੇ ਫ਼ਤਹ ਸਿੰਘ ਦੇ ਛੋਟੀ ਉਮਰ ਦੇ ਦੋਵੇਂ ਪੁੱਤਰ ਸ਼ਹਿਜ਼ਾਦਿਆਂ ਵਾਂਗ ਸ਼ਾਨ ਨਾਲ ਲੜ ਕੇ ਮਰ ਜਾਂਦੇ ਹਨ । ਇਹ ਸਾਰੀ ਲਈ 27, 2 ਕਿਲੇ ਵਿਚ ਹੁੰਦੀ ਦਸੀ ਗਈ ਹੈ । ਹੇਠਾਂ ਪੂਰੀ ਵਾਰ ਦਿੱਤੀ ਜਾ ਰਹੀ ਹੈ : ਜੈਮਲ ਫੱਤੇ ਦੀ ਵਾਰ (ਬੀਰਮ ਦੇਵ ਰਾਜਾ ਜੋਧਪੁਰ) ਬੀਰਮ ਦੇਵ ਇਕ ਨਾਮ ਸੀ, ਸੂਰਬੀਰ ਬਲਵਾਨ ( ਛਤੀ ਰਾਜਾ ਕੌਮ ਦਾ, ਰਾਜਪੂਤ ਬਲਵਾਨ । - . - . ੯੨]