ਪੰਨਾ:Alochana Magazine October 1958.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਸ ਸੰਬੰਧ ਵਿਚ ਸਾਨੂੰ ਇਹ ਗੱਲ ਅੱਖੋਂ ਉਹਲੇ ਨਹੀਂ ਕਰਨੀ ਚਾਹੀਦੀ ਕਿ ਫਾਲਤੂ (Superfluous) ਅਤੇ ਪੂਰਣ (Perfect) ਦੋ ਵਖਰੇ ਵਖਰੇ ਸ਼ਬਦ ਹਨ । ਇਹ ਦੋਵੇਂ ਪਰਯਾਯ-ਵਾਚੀ ਸ਼ਬਦ ਨਹੀਂ । ਇਨ੍ਹਾਂ ਵਿਚ ਕਾਫੀ ਫਰਕ ਹੈ । ਕੋਈ ਸ਼ੈ ਫਾਲਤੂ ਹੁੰਦੀ ਹੋਈ ਵੀ ਪੂਰਣ ਨਹੀਂ ਕਹੀ ਜਾ ਸਕਦੀ । ਜਿਸ ਤਰਾਂ ਲੌਗਗੈਰੀ (Logography) ਵਿਚ ਹਰੇਕ ਸ਼ਬਦ ਨੂੰ ਇਕ ਭਾਵ ਚਿੰਨ (1deogram) ਦੁਆਰਾ ਪਰਗਟ ਕੀਤਾ ਜਾਂਦਾ ਹੈ ਜਿਵੇਂ ਚੀਨੀ ਤੇ ਜਾਪਾਨੀ ਲਿਪੀਆਂ ਵਿਚ ਹੁੰਦਾ ਹੈ । ਚੀਨੀ ਵਿਚ ਹਜ਼ਾਰ ਕੁ ਅਜਿਹੇ ਭਾਵ ਚਿੰਨ ਹੋਣਗੇ ਜਿਨ੍ਹਾਂ ਵਿਚੋਂ ਕੋਈ ਛੇ ਸੌ ਭਾਵ ਚਿੰਨ੍ਹ ਆਮ ਕਿਤਾਬਾਂ ਵਿਚ ਵਰਤੇ ਮਿਲਦੇ ਹਨ । ਇਸ ਦੇ ਮੁਕਾਬਲੇ ਵਿਚ ਜਾਪਾਨੀ ਵਿਚ ਕੋਈ ਦਸ ਹਜ਼ਾਰ ਭਾਵ ਚਿੰਨ ਹੋਣਗੇ । ਇਨ੍ਹਾਂ ਵਿੱਚ ਆਮ ਪੜਿਆ ਲਿਖਿਆ ਜਾਪਾਨੀ ਲਗਭਗ ਦੋ ਹਜ਼ਾਰ ਚਿੰਨ ਪੜ ਸਕਦਾ ਹੈ ਤੇ ਕੋਈ ਵਿਰਲੇ ਵਿਦਵਾਨ ਹੀ ਕਲਾਸੀਕਲ ਲਿਟਰੇਰੀ ਜਾਪਾਨੀ ਨੂੰ ਪੂਰਣ ਰੂਪ ਵਿਚ ਪੜਨ ਦੀ ਸਮਰਥਾ ਰਖਦੇ ਹਨ । ਸੋ ਬਹੁਗਿਣਤੀ ਵਿਚ ਚਿੰਨ ਰਖਣ ਨਾਲ ਕੋਈ ਲਿਪੀ ਪੁਰਣ ਲਿਪੀ ਨਹੀਂ ਬਣ ਜਾਂਦੀ । ਇਕ ਆਦਰਸ਼ਕ ਸੰਪੂਰਣ ਵਰਣਮਾਲਾ ਉਹ ਵਰਣਮਾਲਾ ਹੋ ਸਕਦੀ ਹੈ ਜਿਸ ਵਿਚ ਹਰੇਕ ਧੁਨੀਮ (Phoneme) ਲਈ ਵਖਰਾ ਵਖਰਾ ਅੱਖਰ ਹੋਵੇ ਭਾਵੇਂ ਅਜਿਹੀ ਆਦਰਸ਼ਕ ਲਿਪੀ ਆਮ ਜਨਤਾ ਵਲੋਂ ਅਪਣਾਈ ਨਹੀਂ ਜਾ ਸਕਦੀ । ਯੂਰਪ ਵਿਚ ਇਕ ਅਜਿਹੀ ਸੰਪੂਰਣ ਵਰਣਮਾਲਾ ਬਣਾਉਣ ਦਾ ਜਤਨ ਕੀਤਾ ਗਇਆ ਹੈ । ਮਿਸਟਰ ਇੱਲਿਸ (Mr. Ellis) ਨੇ ਜੋ ਵਰਣਮਾਲਾ ਘੜੀ ਹੈ ਉਸ ਵਿਚ ਮੌਜੂਦਾ ਰੋਮਨ ਅਖਰਾਂ ਨੂੰ ਹੀ ਉਲਟ ਕੇ ਜਾਂ ਕਿਵੇਂ ਹੋਵੇਂ ਬਣਾ ਕੇ ਵਖਰੀਆਂ ਖਰੀਆਂ ਆਵਾਜ਼ਾਂ ਨੂੰ ਦਰਸਾਉਣ ਦਾ ਜਤਨ ਕੀਤਾ ਹੈ (ਜਿਵੇਂ ਸਿਧੀ "e" ਤੇ ਪੁੱਠੀ ‘ਚ ਫੋਨੋਲੌਜੀ ਵਾਲੇ ਅੱਗੇ ਹੀ ਵਰਤ ਰਹੇ ਹਨ) । ਮਿਸਟਰ ਈ. ਜੋਨਜ਼ (Mr. E. JONES) ਨੇ ਲਗਾਂ ਮਾਤਰਾਂ ਵਧਾ ਕੇ ਇਕ ਇਹੋ ਜਹੀ ਹੀ ਸੰਪੂਰਣ ਵਰਣਮਾਲਾ ਦਰਸਾਉਣ ਦੀ ਕੋਸ਼ਸ਼ ਕੀਤੀ ਹੈ । ਪੰਜ ਬੋਨਪਾਰਟ ਨੇ ਇਕ ਅਜਿਹੀ ਵਰਣਮਾਲਾ ਈਜਾਦ ਕੀਤੀ ਹੈ ਜਿਸ ਵਿਚ ੭੭ ਸਵਰ ਅਤੇ ੩੧੩ ਵਿਅੰਜਨ ਕੁਲ ੩੯੦ ਅੱਖਰ ਹਨ । ਫੋਨੋਲੌਜੀ ਦੇ ਲਿਹਾਜ਼ ਤੋਂ ਅਜਿਹੇ ਜਤਨ ਭਾਵੇਂ ਲਾਹੇਵੰਦ ਹੋਣ ਪਰ ਆਮ ਲੋਕਾਂ ਲਈ ਇਹ ਵਧੇਰੇ ਉਪਯੋਗੀ ਨਹੀਂ ਹੋ ਸਕਦੇ ਕਿਉਂ ਜੋ ਕਿਸੇ ਬੋਲੀ ਦੇ ਧੁਨੀ ਗਾਵਾਂ ਦੀ ਗਿਣਤੀ ਜਿਉਂ ਜਿਉਂ ਉਸ ਬੋਲੀ ਦੇ ਬੋਲਣ ਵਾਲੇ ਸੱਭਿਜ ਹੁੰਦੇ ਜਾਂਦੇ ਹਨ ਘਟਦੀ ਜਾਂਦੀ ਹੈ ਸੋ ਸਹੀ ਖਾਨਿਆਂ ਵਿਚ ਪੂਰਣ ਵਰਣਮਾਲਾ ਉਹ ਵਰਣਮਾਲਾ ਹੈ ਜਿਸ ਵਿਚ ਘਟ ਤੋਂ ਘਟ ਅੱਖਰ ਹੋਣ ਪਰੰਤੂ ਉਹ ਉਸ ਬੋਲੀ ਦੀਆਂ ਸਾਰੀਆਂ ਆਵਾਜ਼ਾਂ ਨੂੰ ਠੀਕ ਤੌਰ ਤੇ ਦਰਸਾ ਸਕਣ ਜਿਸ ਲਈ ਉਹ ਘੜੀ ਗਈ ਹੋਵੇ । ਵਧੇਰੇ ਚੰਗਾ ਹੈ ਕਿ ਉਹ ਵਧ ਤੋਂ ਵਧ ਹੋਰ ਬੋਲੀਆਂ ਦੀਆਂ ਉਚੇਚ ਧੁਨੀਆਂ ਨੂੰ ਵੀ ੧o