ਪੰਨਾ:Alochana Magazine October 1958.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਇਨ੍ਹਾਂ ਸਵਰਾਂ ਦੀਆਂ ਆਵਾਜ਼ਾਂ ਵੀ ਅੱਡ ਅੱਡ ਦੇਸ਼ਾਂ ਵਿਚ ਅੱਡ ਅੱਡ ਹਨ ਜਿਵੇਂ , * ਦਾ ਪੰਜਾਬੀ ਉੱਚਾਰਣ ਪੂਰਬੀ ਉੱਚਾਰਣ ਤੋਂ ਭਿੰਨ ਹੈ । । ਨੂੰ ਪੰਜਾਬ ਵਾਲੇ ਪੈਸਾ” ਕਹਿਣਗੇ ਪਰ ਪੁਰਬੀਏ ਇਸ ਨੂੰ “ਪਈਸਾ ਪੜਨਗੇ । ਇਹੀ ਹਾਲ, 1 ਦਾ ਹੈ । ਪੰਜਾਬ ਵਿਚ ਰਫ਼ੀ ਨੂੰ ਲਾਹੌਰ ਪੜਿਆ ਜਾਵੇਗਾ ਪਰ ਪੁਰਬ ਵਾਲੇ ਇਸ ਨੂੰ “ਲਾਹੋਉਰ ਕਰਕੇ ਬੋਲਣਗੇ । ਹੁਣ ਅਸੀਂ ਇਹ ਵੇਖਣਾ ਹੈ ਕਿ ਕੀ ਦੇਵਨਾਗਰੀ ਇਸ ਲਿਹਾਜ਼ ਤੋਂ ਪਰੀਪੂਰਣ ਹੈ ਕਿ ਇਸ ਦੀਆ ਲਗੀ ਮਾਤਰਾਂ ਤੇ ਵਿਅੰਜਨ ਸਾਰੀਆਂ ਤੇ ਬਹੁ ਪਰਕਾਰ ਦੀਆਂ ਧੁਨੀਆਂ ਨੂੰ ਦਰਸਾਉਣ ਦੀ ਸਮਰਥਾ ਰਖਦੇ ਹਨ । ਕਮੋ ਬੇਸ਼ ਹਰੇਕ ਲਿਪੀ ਉਸ ਬੋਲੀ ਦੀਆਂ ਧੁਨੀਆਂ ਜਾਂ ਧੁਨੀ ਗਾਮਾਂ ਨੂੰ ਰੀਕਾਰਡ ਕਰਨ ਦੀ ਸਮਰਥਾਂ ਤਾਂ ਰਖਦੀ ਹੀ ਹੁੰਦੀ ਹੈ ਜਿਸ ਲਈ ਕਿ ਉਹ ਉਚੇਚੇ ਤੌਰ ਤੇ ਘੜੀ ਗਈ ਹੋਵੇ ਪਰ ਮੁਸ਼ਕਿਲ ਉਦੋਂ ਪੇਸ਼ ਆਉਂਦੀ ਹੈ ਜਦੋਂ ਉਸ ਵਿਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਆਕੇ ਸ਼ਾਮਲ ਹੋ ਜਾਣ ਜਿਨ੍ਹਾਂ ਦੀਆਂ ਧੁਨੀਆਂ ਨੂੰ ਅਦਾ ਕਰਨ ਲਈ ਉਸ ਲਿਪੀ ਵਿਚ ਅੱਖਰ ਮੌਜੂਦ ਨਾ ਹੋਣ । ਦੇਵਨਾਗਰੀ ਭਾਵੇਂ ਕਦੇ ਬੋਲੀ ਜਾਣ ਵਾਲੀ ਪੁਰਾਤਨ ਆਰੀਆਈ ਭਾਸ਼ਾ ਦੇ ਰੀਕਾਰਡ ਕਰਨ ਦੀ ਸਮਰਥਾ ਰਖਦੀ ਹੋਵੇ ਪਰ ਅਜ ਕਲ ਇਹ ਭਾਰਤ ਵਰਸ਼ ਦੀਆਂ ਮੌਜੂਦਾ ਬੋਲੀਆਂ ਜਾਂ ਹਿੰਦੁਸਤਾਨੀ ਨੂੰ ਵੀ ਪੂਰਣ ਤੌਰ ਤੇ ਅਦਾ ਕਰਨੋਂ ਅਸਮਰਥ ਹੈ ਜਿਵੇਂ ਮੁੰਡੀ ਬੋਲੀ ਦੇ ਖਾਸ ਅਰਧ ਵਿਅੰਜਨ k°, t°, p° ਆਦਿ ਦੇਵਨਾਗਰੀ ਵਿਚ ਦਰਸਾਏ ਨਹੀਂ ਜਾ ਸਕਦੇ ਜਾਂ ਮਰਾਠੀ ਦੀ “ts' ਧੁਨੀ ਜੋ ਮਰਹਟੀ (ਬ ਵਿਚ ਮਿਲਦੀ ਹੈ ਅਤੇ ਪਸ਼ਤੋ ਦੀਆਂ ੭, ੯ ਤੇ ਘ ਦੀਆਂ ਆਵਾਜ਼ਾਂ, ਕਸ਼ਮੀਰ ਦੀ . ਦੀ ਆਵਾਜ਼ ਤੇ ਤਿਬਤੀ ਦੀ ‘ਚ ਦੀ ਆਵਾਜ਼ ਤੇ ਇਨ੍ਹਾਂ ਦੀਆਂ ਮਹਾਂ ਪਾਣ ਧੁਨੀਆਂ ਨੂੰ ਦਰਸਾਉਣ ਲਈ ਦੇਵਨਾਗਰੀ ਵਿਚ ਅੱਖਰ ਮੌਜੂਦ ਨਹੀਂ। ਮਰਾਠੀ ਦੀ ‘DZ ਦੀ ਧੁਨੀ ਜੋ (ਯੂ) ਅੱਖਰ ਵਿਚ ਮਿਲਦੀ ਹੈ ਉਸ ਨੂੰ ਦੇਵਨਾਗਰੀ (ਜ) ਦਰਸਾ ਨਹੀਂ ਸਕਦਾ। ਹੋਰ ਤਾਂ ਹੋਰ ਪੰਜਾਬੀ ਦੀਆਂ “ਘ, “ਝੂ”, ਢ, ਧ’ ਅਤੇ “ਭ’’ ਦੀਆਂ ਸ਼ਬਦ ਦੇ ਮੁੱਢ ਵਿਚ ਉਚਾਰੀਆ ਧੂਆਂ ਜੋ ਖਾਸ ਪੰਜਾਬੀ ਲਹਿਜੇ ਨੂੰ ਦਰਸਾਉਂਦੀਆਂ ਹਨ ਦੇਵਨਾਗਰੀ ਦੇ ਬ, , ਫ, ਬ ਅਤੇ ਸ ਰਾਹੀਂ ਦਰਸਾਈਆਂ ਨਹੀਂ ਜਾ ਸਕਦੀਆਂ। ਸਾਮੀ ਬੋਲੀਆਂ ਦੀਆਂ ਉਚੇਚ ਆਵਾਜ਼ਾਂ ਨੂੰ ਦੇਵਨਾਗਰੀ ਬਿਲਕੁਲ ਨਹੀਂ ਦਰਸਾ ਸਕਦੀ ਜਿਵੇਂ ਅਰਬੀ ਫਾਰਸੀ ਦੀਆਂ ਇਹ ਚੌਦਾਂ ਆਵਾਜ਼ਾਂ ਸੇ (੪) , ਹੇ (); ਖੋ ) ; ਜ਼ਾਲ ( 3 ) ; ਜੇ ( ;) ; ਜੇ ( 5 ) ; ਤੌਏ (b) ; ਏ () ; ਸੁਆਦ (4) ; ਜੁਆਦ (e) ; ਐਨ (8) ; ਯੌਨ () ; ੧੩