ਪੰਨਾ:Alochana Magazine October 1958.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੇਲੇ ਨਿਕੀ ਤੋਂ ਨਿਕੀ ਚੀਜ਼ ਨਿਖਾਰੀ ਪਰ ਤਾਰਿਆਂ ਜਹੀਆਂ ਅਥਾਹ ਤੇ ਮਹਾਨ ਵਸਤਾਂ ਨੂੰ ਲੁਕਾਇਆ ਹੁੰਦਾ ਹੈ । ਰਾਤ ਨੂੰ ਹੀ ਅਸੀਂ ਵਿਹਲੇ ਹੁੰਦੇ ਹਾਂ । ਦਿਨ ਦੀ ਭੱਜ ਨੱਸ ਤੋਂ ਮਗਰੋਂ ਕਲਪਨਾ ਤੇ ਸੋਚ ਨੂੰ ਦੁੜੰਗੇ ਲੁਆਉਣ ਦੀ ਹਾਲਤ ਵਿਚ ਹੁੰਦੇ ਹਾਂ । ਰਾਤ ਸਮੇਂ ਸਾਡਾ ਮੂੰਹ ਉਤਾਂਹ ਹੁੰਦਾ ਹੈ ਤੇ ਅੱਖਾਂ ਤਾਰਿਆਂ ਉਪਰ ਜਾ ਹt ਫਿਰਦੀਆਂ ਹਨ ? ਪੁਲਾੜ ਦਾ ਵਰਣਨ ਮਨੁਖ ਦੇ ਧਰਮਾਂ ਤੇ ਦਰਸ਼ਨਾਂ ਵਿਚ ਢੇਰ ਆਇਆ। ਹੈ । ਫਰਕ ਕੇਵਲ ਇਹ ਹੈ ਕਿ ਸਾਇੰਸੀ ਯੁਗ ਤੋਂ ਪਹਿਲਾਂ ਮਨੁਖ ਦੀ ਨੈਗ ਅੱਖ ਸਾਹਵੇਂ ਪੁਲਾੜ ਦੀ ਅਨੰਤਤਾ ਨਿਲੱਤਣਾਂ ਦਾ ਜਾਮਾ ਪਹਿਨ ਕੇ ਇਕ ਪਰਦੇ ਦੇ ਰੂਪ ਵਿਚ ਆ ਖਲੋਤੀ ਸੀ । ਇਸ ਵਰਤਾਰੇ ਨੂੰ ਮਨੁਖ, ਉਦੋਂ ਆਕਾਸ਼ ਕਹਿੰਦਾ ਸੀ । ਵੇਦਾਂ ਦੇ ਮੁਢਲੇ ਸਮੇਂ ਵਿਚ ਹੀ ਸਯੁਵਾ ਰੱਕ ਅਤੇ ਯਾਗੜ ਵਲ ਜਹੇ ਰਿਸ਼ੀਆਂ ਤੇ ਵਿਦਵਾਨਾਂ ਨੇ ਇਹ ਸਮਝਣਾ ਸ਼ੁਰੂ ਕਰ ਦਿਤਾ ਸੀ ਕਿ ਆਕਾਸ਼ ਸਾਡੀ ਤੇ ਕਿਸੇ ਹੋਰ ਦੁਨੀਆਂ (ਨਰਕ ਜਾਂ ਸਵਰਗ) ਵਿਚਲਾ ਪੰਧ, ਵਿੱਥ ਜਾਂ ਰਾਹ ਹੈ। ਜਿਹੜਾ ਕੱਟ ਜਾਂ ਝਾਕ ਕੇ ਰੂਹ ਕਿਸੇ ਦੁਨੀਆਂ ਵਿਚ ਪੁਜਦੀ ਹੈ । ਅਜ ਦੇ ਸਾਇੰਸ ਵਾਂਗ ਉਸ ਸਮੇਂ ਦੇ ਪਰਮਾਰਥਵਾਦ ਨੇ ਵੀ ਆਕਾਸ਼ ਨੂੰ ਕਈ ਰੂਪਾਂ ਜਾਂ ਅੰਸ਼ਾਂ ਵਿਚ ਪ੍ਰਗਟ ਕੀਤਾ । ਇਸ ਲਈ ਕਿਹਾ ਜਾ ਸਕਦਾ ਹੈ ਕਿ ਅਜ ਦੇ ਸਾਇੰਸ ਨੇ ਬੀਤ ਦੇ ਪਰਮਾਰਥ ਤੋਂ ਕੋਈ ਵਖਰੀ ਗਲ ਨਹੀਂ ਕਹੀ । ਪਰ, ਦੋਹਾਂ ਵਿਚ ਬੁਨਿਆਦੀ ਫਰਕ, ਏਕਾਂਤ-ਵਾਸੀ ਨਿਪਟ ਕਿਆਸ ਅਤੇ ਪ੍ਰਯੋਗਸ਼ਾਲਾ ਵਿਚ ਕੀਤੇ ਅਮਲੀ ਤਜਰਬੇ ਦਾ ਹੈ । ਆਕਾਸ਼ ਦੀ ਮਹੱਤਤਾ ਇਕ ਸਮਾਂ ਇੰਨੀ ਵਧੀ ਕਿ ਇਸ ਨੂੰ ਦਿਸਦੇ ਵਰਤਾਰੇ ਦੀ ਥਾਂ ਜੀਵਨ ਦਾ ਇਕ ਹਿੱਸਾ ਸਮਝ ਕੇ ਪੰਜਵਾਂ ਤੱਤ ਮੰਨ ਲਇਆ ਗਇਆ ; ਅਦਿਖ ਹੋਣ ਕਾਰਣ, ਇਸੇ ਵਿਚੋਂ ਰੱਬ ਜਾਂ ਸਭ ਕੁਝ ਦੀ ਸੰਚਾਲਕ ਸ਼ਕਤੀ ਦੇਖੀ ਜਾਣ ਲਗੀ । ਜਿਸ ਦੁਨ}ਆਂ ਵਿਚ ਅਸੀਂ ਰਹਿੰਦਾ ਹਾਂ, ਦੇ ਵਰਤਾਰਿਆਂ ਨੂੰ ਅਜ ਪੂਰੀ ਤਰ੍ਹਾਂ ਜਾਣਿਆਂ ਵੀ ਨਹੀਂ ਗਇਆ ਕਿ ਪਰ ਬਹੁਮੰਡ ਦੀ ਖੋਜ ਸ਼ੁਰੂ ਹੋ ਗਈ ਹੈ ਜਿਸ ਵਿਚੋਂ ਪੁਲਾੜ ਇਕ ਅਜਿਹਾ ' ਅਥਾਹ ਪਟਾਰਾ ਲੱਭਾ ਹੈ ਜਿਸ ਵਿਚ ਅਨਗਿਣਤ ਭਦ ਅਜੇ ਲੁਕੇ ਪਏ ਹਨ । ਢੇਰ ਸਾਰਾ ਸਮਾਂ ਤਾਂ ਪੁਲਾੜ ਦੀ ਹੋਂਦ ਤੋਂ ਇਨਕਾਰ ਵਿਚ ਬੀਤ ਚਕ। ਹੈ । ਸੁਆਦਲੀ ਗਲ ਇਹ ਹੈ ਕਿ ਕਈ ਨਾਸਤਕ ਕਹੇ ਜਾਂਦੇ ਸਾਇੰਸਦਾਨ ਤੇ ਕਈ ਆਸਤਕ ਅਖਵਾਉਦੇ ਵਿਚਾਰਵਾਨ ਦੋਵੇਂ ਇਸ ਗਲ ਤੇ ਸਹਮਤ ਰਹੇ ਹਨ ਕਿ ਪੁਲਾੜ ਅਸਲ ਵਿਚ ਕੋਈ ਚੀਜ਼ ਨਹੀਂ। ਹੋਰ ਸੁਆਦਲ ਗਲ ਇਹ ਹੈ ਕ ਇਸ ਨਤੀਜੇ ਉਪਰ ਉਹ ਵਖੋ ਵਖ ਦਲੀਲਾਂ ਜਾਂ ਸਧਾਂਤਾਂ ਦੇ ਆਧਾਰ ਤੇ ਕੱਠੇ ਹੋ ਜਾਂਦੇ ਹਨ । ਮੈਕਾਂਕੀ ਭੌਤਿਕਵਾਦੀਆਂ ਦੀ ਇਕ ਖਾਸ ਧਾਰਾ ਦਾ ਇਹ ਖਿਆਲ ਰਚਿਆ ਹੈ ਕਿ ਜੋ ਕੁਝ ਸਾਡੇ ਦੇਖਣ, ਸੁਨਣ, ਚੱਖਣ, ਸੁੰਘਣ ਅਤੇ ਸਪਰਸ਼ ਵਿਚ ਨਹੀਂ ੧੭