ਪੰਨਾ:Alochana Magazine October 1958.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਉਂਦਾ, ਉਹ ਹੈ ਹੀ ਨਹੀਂ { ਅੱਜ ਵੀ, ਜਦੋਂ ਇਸ ਸੰਬੰਧ ਵਿਚ ਢੇਰ ਸਾਰਾ ਵਿਸ਼ਲੇਸ਼ਣ ਹੋ ਚੁਕਾ ਹੈ, ਕਈ ਸਾਇੰਸਦਾਨ ਅਫਲਾਤੂਨ ਵਾਂਗ ਇਸ ਨਤੀਜੇ ਤੇ ਪਹੁੰਚਦੇ ਹਨ ਕਿ ਜੇ ਐਟਮ ਜੋ ਪੁਲਾੜ ਨੂੰ ਵੀ ਬਣਾਉਂਦੇ ਹਨ, ਦੇ ਅੰਸ਼, ਬਿਜਲਾਣੂ (electrons) ਇਕੋ ਵੇਲੇ ਲਹਿਰ ਜਾਂ ਸ਼ਕਤੀ ਵੀ ਹਨ ਅਤੇ ਮਾਦਾ ਜਾਂ ਹਕੀਕਤ ਵੀ--ਤਾਂ ਇਹ ਹੈ ਹੀ ਨਹੀਂ । ਪਰਮਾਰਥਵਾਦੀ ਵਿਚਾਰਕ ਦੀਆਂ ਹਮ ਅਤੇ ਮਾਇਆਵਾਦੀ ਧਾਰਾਵਾਂ ਇਸ ਲਈ ਪੁਲਾੜ ਦੀ ਹੋਂਦ ਤੋਂ ਇਨਕਾਰ ਕਰਦੀਆਂ ਹਨ ਕਿ ਹਰ ਵਸਤੂ ਦੇ ਪਿਛੇ ਇਕ ਹੋਰ ਸ਼ਕਤੀ ਹੈ, ਇਸ ਲਈ ਅਸਲੀਅਤ ਉਹ ਵਸਤੁ ਨਹੀਂ ਸਗੋਂ ਉਸ ਦੇ ਪਿਛੇ ਲੁਕੀ ਹੋਈ ਸ਼ਕਤੀ ਹੈ, ਹਮ ਹੈ ਜਾਂ ਜੋ ਸਭ ਕਬੂ ਸਾਨੂੰ ਦਿਸਦਾ ਹੈ, ਇਹ ਸਾਡਾ ਆਪਣਾ ਭਰਮ ਤੇ ਕਿਸੇ ਦੀ ਮਾਇਆ ਹੈ; ਕੋਈ ਅਸਲੀਅਤ ਨਹੀਂ। ਪਰ ਮਨੁਖੀ ਗਿਆਨਾਂ ਦੇ ਇਤਿਹਾਸ ਇਹ ਦਸਦੇ ਹਨ ਕਿ ਜਦੋਂ ਵੀ ਕੁਦਰਤ ਦੇ ਕਿਸੇ ਭੌਤਿਕ ਵਰਤਾਰੇ ਦੀ ਸਮੱਸਿਆ ਮਨੁਖੀ ਮਨ ਦੇ ਏਜੰਡੇ ਉਪਰ ਆਈ ਹੈ, ਉਸ ਵਰਤਾਰੇ ਦੀ ਅਣਹੋਂਦ ਕਦੇ ਸਾਬਤ ਨਹੀਂ ਕੀਤੀ ਜਾ ਸਕੀ । ਉਸ ਵਰਤਾਰੇ ਹੇਠਾਂ, ਆਜੋਂ ਉਲਟ ਭੇਦ ਅਤੇ ਦੂਜੇ ਵਰਤਾਰੇ ਭਾਵੇਂ ਕਈ ਲਭ ਪਏ ਹੋਣ । ਇਸ ਲਈ ਪੁਲਾੜ ਅਜ ਭੌਤਿਕ ਸਾਇੰਸਾਂ ਦਾ ਪ੍ਰਸ਼ਨ ਬਣ ਗਇਆ ਹੈ ਜਿਹੜੀਆਂ ਜਾਨਣਾ ਚਾਹੁੰਦੀਆਂ ਹਨ ਕਿ ਆਕਾਸ਼ੀ ਆਕਾਰਾਂ ਵਿਚੋਂ ਸਾਡੀ ਦੁਨੀਆਂ ਵਿਚ ਰੌਸ਼ਨੀ ਕਿਵੇਂ ਪੁਜਦੀ ਹੈ । ਅਜ ਪੁਲਾੜ ਦਰਸ਼ਨ ਤੇ ਧਰਮ-ਸ਼ਾਸਤ (theology) ਦਾ ਬਨ ਬਣ ਗਇਆ ਹੈ ਕਿ ਕੀ ਪੁਲਾੜ, ਮਨੁਖ ਤੋਂ ਪਹਿਲਾਂ ਸੀ ਜਿਸ ਦਾ ਅਸਰ ਮਨੁਖੀ ਮਨ ਤੇ ਪਇਆ, ਜਾਂ ਮਨੁਖੀ ਮਨ ਫੈਸਲਾ-ਕਰੁ-ਸ਼ਕਤੀ ਹੈ ਜਿਸ ਨੇ ਪੁਲਾੜ ਅਤੇ ਇਸ ਦੇ ਵਰਤਾਰਿਆਂ ਨੂੰ ਮਹਿਸੂਸ ਕੀਤਾ ਤੇ ਪੁਣਿਆ-ਛਾਣਿਆ ਹੈ । ਪੁਲਾੜ ਨੂੰ ਜਾਨਣਾ ਅਜ ਰਾਤ ਸਮੇਂ ਤਾਰਿਆਂ ਵਲ ਟੱਕ ਲਾ ਕੇ ਤਕਦੇ ਮਨੁਖ ਤੋਂ ਲੈ ਕੇ ਤਾਰ-ਮੰਡਲ ਦੀਆਂ ਸੈਰਾਂ ਕਰਨ ਵਾਲੇ ਮਾਹਰਕੇ-ਬਾਜ਼ ਹਵਾਬਾਜ਼ਾਂ ਤੇ ਸਾਇੰਸਦਾਨਾਂ ਦੀ ਦਿਲਚਸਪੀ ਤੇ ਖੋਜ ਦਾ ਵਿਸ਼ਾ ਬਣ ਗਇਆ ਹੈ । | ਅਜ ਤੋਂ ਲਗ ਪਗ ੨੩ ਸਦੀਆਂ ਪਹਿਲੇ, ਯੂਨਾਨ ਦੇ ਦਾਰਸ਼ਨਿਕ, ਡੇਮੋਕਾਈਟਸ ਨੇ ਸ਼ਾਇਦ ਪਹਿਲੀ ਵਾਰ ਠੋਸ ਰੂਪ ਵਿਚ ਪੁਲਾੜ ਦਾ ਵਰਣਨ ਕਰਕੇ ਸਾਡੀ ਦੁਨੀਆਂ ਦੇ ਕਈ ਵਰਤਾਰਿਆਂ ਦਾ ਇਸ ਨਾਲ ਸੰਬੰਧ ਦਿਖਾਇਆ ਸੀ । ਉਸ ਨੇ ਕਹਿਆ, “ਮਿੱਠੇ ਤੇ ਕੌੜੇ, ਠੰਡ ਤੇ ਗਰਮ ਦੀ, ਸਗੋਂ ਰੰਗਾਂ ਦੀ ਹੋਂਦ ਵੀ ਕੇਵਲ, ਸਾਡੇ ਵਿਚਾਰਾਂ ਵਿਚ ਹੈ, ਅਸਲੀਅਤ ਵਿਚ ਨਹੀਂ। ਅਸਲ ਵਿਚ ਜੋ ਕੁਝ ਹੋਦ ਵਿਚ ਹੈ, ਉਹ ਨਾਂ ਬਦਲਣ ਵਾਲੇ ਅਣੂ-ਪ੍ਰਮਾਣੂ ਅਤੇ ਪੁਲਾੜ ਵਿਚ ਉਨਾਂ ਦੀ ਹਰਕਤ ਹੈ । ਇਸ ਯੂਨਾਨੀ ਦਾਰਸ਼ਨਿਕ ਦੇ ਅਸਲੀਅਤ ਸੰਬੰਧੀ ਵਿਚਾਰਾਂ ਨਾਲ ਕੋਈ {੧੮