ਪੰਨਾ:Alochana Magazine October 1958.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਗਤੀ-ਸ਼ੀਲ ਨਹੀਂ। ਨਿਊਟਨ ਮੰਨਦਾ ਸੀ ਕਿ ਇਸ ਕੇਂਦਰ ਨੂੰ ਜਾਨਣ ਲਈ ਭਾਵੇਂ ਮਨੁਖ ਪਾਸ ਕੋਈ ਯੰਤਰ ਨਹੀਂ ਤਾਂ ਵੀ ਇਹ ਕੱਦਰ ਪੁਲਾੜ ਵਿਚ ਜ਼ਰੂਰ ਕਿਤੇ ਸਥਿਤ ਹੈ । ਇਹ ਕੇਂਦਰ ਧ-ਤਾਰੇ ਤੇ ਕਈ ਹੋਰ ਤਾਰਿਆਂ ਨੂੰ ਮੰਨਿਆ ਗਇਆ ਜੋ ਸਮਾਂ ਬੀਤਣ ਦੇ ਨਾਲ-ਨਾਲ ਸਿੱਧ ਹੁੰਦਾ ਰਹਿਆ ਕਿ ਕਿਸੇ ਤਾਰਾਸੰਹ ਦਾ ਕੇਂਦਰ ਹੋਣ ਦੇ ਬਾਵਜੂਦ ਇਹ ਤਾਰੇ ਆਪ ਕਿਸੇ ਕੇਂਦਰ ਦੇ ਆਲੇ ਦੁਆਲ ਘੁੰਮਦੇ ਹਨ । | ਪੁਲਾੜ ਬਾਰੇ ਨਿਉਟਨ ਦੀ ਧਾਰਣਾਂ ਦੋ ਸਦੀਆਂ ਤਕ ਅੰਤਰ-ਤਾਰਾ (Inter-planet) ਵਿਗਿਆਨ ਵਿਚ ਪ੍ਰਮੁਖ ਰਹੀ ਤੇ ਇਹ ਮਗਰੋਂ ਲਹਿਰ-ਸਿਧਾਂਤ (Wave Theory) ਨਾਲ ਹੋਰ ਪੱਕੀ ਹੋ ਗਈ । ਲਹਿਰ fਸਿਧਾਂਤ ਦਾ ਅਰਥ ਸੀ ਕਿ ਰੋਸ਼ਨੀ ਇਕ ਲਹਿਰ ਹੈ ਜੋ ਪੁਲਾੜ ਵਿਚ ਇਕ ਆਕਾਰ (ਤਾਰ ਆਦਿਕ) ਤੋਂ ਦੂਜੇ ਆਕਾਰ ਵਲ ਚਲਦੀ ਹੈ । ਸਾਇੰਸ ਇਸ ਸਮੇਂ ਕਿਵੇਂ ਦੇ ਯੁਗ ਵਿਚ ਸੀ ! ਸੋ ਪ੍ਰਸ਼ਨ ਹੁੰਦਾ ਸੀ ਕਿ ਲਹਿਰ ਇਹ ਸਫਰ ਕਿਵੇਂ ਕਰਦੀ ਹੈ । “ਕਿਵੇਂ ਦੇ ਪ੍ਰਸ਼ਨ ਉਪਰ ਖੋਜ ਕਰਦਿਆਂ ਈਥਰ ਦਾ ਸਿਧਾਂਤ ਸਾਹਮਣੇ ਆਇਆ | ਈਥਰ ਦਾ ਸਿਧਾਂਤ ਇਹ ਸੀ ਕਿ ਜਿਥੇ ਕੁਝ ਨਹੀ, ਉਥੇ ਈਥਰ ਹੈ । ਇਸ ਸਿਧਾਂਤ ਦੀ ਅਗਲੀ ਵਿਆਖਿਆ ਇਹ ਸੀ : ਜਿਵੇਂ ਲਹਿਰ ਪਾਣੀ ਨਹੀਂ; ਕੇਵਲ ਪਾਣੀ ਦੀ ਹਰਕਤ ਦੀ ਇਕ ਖਾਸ ਹਾਲਤ ਹੈ, ਤਾਂ ਵੀ ਲਹਿਰ ਲਈ ਪਾਣੀ ਦੀ ਹੋਂਦ ਜ਼ਰੂਰੀ ਹੈ । ਜਾਂ ਜਿਵੇਂ ਬਰਕੰਨਾਂ (viberations) ਜਾਂ ਆਵਾਜ਼ ਦੀ ਗਤੀ ਲਈ ਹਵਾ ਇਕ ਜ਼ਰੂਰੀ ਵਸੀਲਾ ਹੈ, ਉਸੇ ਤਰਾਂ ਈਬਰ ਰੌਸ਼ਨੀ ਦੀ ਗਤੀ ਦਾ ਮਾਧਿਅਨ ਹੈ । ਨਤੀਜੇ ਵਜੋਂ ਇਹ ਮੰਨ ਲਇਆ ਗਇਆ ਕਿ ਆਕਾਸ਼-ਆਕਾਰਾਂ ਤੋਂ ਬਿਨਾਂ ਜੋ ਕੁਝ ਵਿਸ਼ਵ ਦੀ ਵਿਸ਼ਾਲਤਾ ਵਿਚ ਹੈ, ਉਹ ਪੁਲਾੜ ਹੈ ; ਜੋ ਈਥਰ ਕਾਲ ਭਰਪੂਰ ਹੈ । | ਲਗ ਪਗ ਨਿਊਟਨ ਦੇ ਸਮੇਂ ਤੋਂ ਹੀ ਅਸੀਂ ਦੇਖਦੇ ਹਾਂ ਕਿ ਸਾਇੰਸ ਹਣ ਨਿਪਟ-ਯੋਗ ਦੀ ਥਾਂ ਕੁਝ ਕਲਪਨਾ ਵਲ ਝੁਕਣ ਲਗ ਪਈ ਸੀ। ਇਹ ਕਾਰਣ ਹੈ ਕਿ ਨਿਊਟਨ ਨੂੰ ਕਹਿਣਾ ਪਇਆ ਕਿ ਤਰਿਆਂ ਦੇ ਕਿਸੇ ਕੇਂਦਰ ਦੇ ਸਬਰ ਹੋਣ ਸਬੰਧੀ ਉਸ ਨੂੰ ਯਕੀਨ ਹੈ ਪਰ ਉਸ ਪਾਸ ਕੋਈ ਦਿਸਦਾ ਯੰਤਰ ਨਹੀਂ। ਬੁਨਿਆਦੀ ਤੌਰ ਤੇ ਤਾਂ ਇਹ ਸੋਚਣ ਢੰਗ ਸਾਇੰਸ ਦੇ ਅਸੂਲ ਤੋਂ ਉਲਟ ਅਤੇ ਯੂਨਾਨੀ ਦਾਰਸ਼ਨਿਕਾਂ ਤੇ ਭਾਰਤੀ ਪਰਮਾਰਥਵਾਦੀਆਂ ਦੇ ਨਡੇ ਸੀ ਕਿਉਂਕਿ ਸਾਇੰਸ ਉਸ fਸਧਾਂਤ ਨੂੰ ਠੀਕ ਨਹੀਂ ਸਮਝਦੀ ਜਿਹੜਾ ਕਿਸੇ ਦਿਸਦੇ ਜਾਂ ਭੌਤਿਕ ਤਜਰਬ ਰਾਹੀਂ ਸਿੱਧ ਨਾ ਕੀਤਾ ਜਾ ਸਕੇ । ਪਰ ਸਾਇੰਸ ਹੁਣ ਕਿਵੇਂ’ ਦੇ ਪ੍ਰਸ਼ਨੋਤਰੀ ਯੂਰੀ ਵਿਚੋਂ ਲੰਘ ਕੇ ਸਮੀਕਰਣਾਂ (Equations) ਦੇ ਯੁਗ ਵਿਚ ਦਾਖਲ ਹੋ ਗਈ ਸੀ । ਭਾਵ, fਪਿਛਲੇ ਸਮੇਂ ਵਿਚ ਸਾਇੰਸ ਨੇ ਖੋਜਾਂ ਦੇ ਆਧਾਰ ਤੇ ਕੁਝ ਗੁਰ ૨૦