ਪੰਨਾ:Alochana Magazine October 1958.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਿਸ਼ਲੇਸ਼ਣ ਵਿਚੋਂ ਦੂਜਾ ਨਤੀਜਾ ਇਹ ਨਿਕਲਦਾ ਸੀ ਕਿ ਕੁਝ ਤਬਦੀਲੀਆਂ ਸਹਿਜ ਸਹਿਜ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਗਣਿਤਾਤਮਕ ਜਾਂ ਮਿਕਦਾਰੀ ਤਬਦੀਲੀ ਦਾ ਨਾਂ ਦਿਤਾ ਗਇਆ । ਇਹ ਤਬਦੀਲੀਆਂ ਦਾ ਸਮੂਹ ਇਕ ਖਾਸ ਸਿਖਰ ਤੇ ਜਦ ਪੁਜ ਜਾਂਦਾ ਹੈ ਤਾਂ ਇਕੋ ਮਕਦਾਰੀ ਤਬਦੀਲੀ ਦੇ ਹੋਣ ਨਾਲ ਇਕ ਖਾਸ ਤਬਦੀਲੀ ਹੁੰਦੀ ਹੈ ਜੋ ਛਾਲ ਮਾਰ ਕੇ ਇਕ ਨਵਾਂ ਗੁਣ ਤੇ ਰੁਪ ਵੀ ਧਾਰਣ ਕਰ ਲੈਂਦੀ ਹੈ । ਇਹ ਗੁਣਾਤਮਕ ਪਰਿਵਰਤਨ ਜਾਂ ਸਿਫਤੀ ਤਬਦੀਲੀ ਹੈ ਜੋ ਪਹਿਲੀ ਨਾਲੋਂ ਬਿਲਕੁਲ ਵਖ ਹੈ । ਇਨ੍ਹਾਂ ਸਿਧਾਂਤਾਂ ਨੇ ਕੁਦਰਤ ਤੇ ਸਮਾਜ ਦੇ ਕਈ ਵਰਤਾਰਿਆਂ ਨੂੰ ਸਾਫ ਕੀਤਾ | ਸਭਨਾਂ ਗਿਣਤੀਆਂ ਵਿਚ ਅਸੀਂ ਇਸ ਅਸਲ ਨੂੰ ਲਗਦਾ ਦੇਖਦੇ ਹਾਂ ।੬ ਤੋਂ ੯ ਤਕ ਅਸੀਂ ਇਕ ਇਕ ਵਧਾ ਕੇ ਪੁਜਦੇ ਹਾਂ | ੯ ਤਕ ਪਹੁੰਚ ਕੇ ਅਸੀਂ ਗਿਣਤੀ ਨੂੰ ਪ੍ਰਗਟਾਉਣ ਲਈ ਇਕੋ ਹਿੰਦਸਾ ਵਰਤ ਰਹੋ ਕi ਪਰ ੯ ਤੋਂ ਮਗਰੋਂ ਦਾ ਇਕ ਹੋਰ ਜਮਾਂ ਹੋਣ ਨਾਲ, ਦਸ ਦੀ ਇਹ ਗਿਣਤੀ, ਦੇ ਹਿੰਦਸਿਆਂ ਵਿਚ ਪਰਗਟ ਹੁੰਦੀ ਹੈ । ਇਹੀ ਗੁਣਾਤਮਕ ਤਬਦੀਲੀ ਹੈ । ਇੰਜ ਹੀ ਸਮੇਂ ਤੋਲ, ਮਾਪ ਵਿਚ ਵਾਪਰਦਾ ਹੈ । ਇਸੇ fਸਧਾਂਤ ਨੂੰ ਕੁਦਰਤ ਦਾ ਅਸੂਲ ਜਾਣ ਕੇ ਮਾਰਕਸਵਾਦ ਨੇ ਅਪਨਾ ਲਇਆ ਸੀ ਤੇ ਇਸ ਸੋਚ-ਢੰਗ ਦਾ ਨਾਂ ਵੰਦਵਾਦ (Dialectical) ਢੰਗ ਪ੍ਰਚਲਿਤ ਹੋਇਆ। ਸੰਨ ੧੯੦੦ ਵਿਚ ਸਾਇੰਸਦਾਨ ਪਲੈਂਕ ਨੇ ਇਸ ਐਟਮੀ ਜਾਂ ਇੰਦਵਾਦੀ ਵੰਗ ਨੂੰ ਪੁਲਾੜ ਦੇ ਇਕ ਵਰਤਾਰੇ, ਰੌਸ਼ਨੀ ਉਪਰ ਲਾਇਆ । ਰੌਸ਼ਨੀ ਪੁਲਾੜ ਦੀ ਕ ਭੇਤਾਂ ਭਰੀ ਸਮੱਸਿਆ ਸੀ । ਉਸ ਨੇ ਕਹਿਆ,* “ਰੇਡੀਆਈ ਸ਼ਕਤੀ ਕਿਤੇ ਅਤੁੱਟ ਵੇਗ ਵਿਚ ਨਹੀਂ ਸਗੋਂ ਨਾ-ਲਗਾਤਾਰ ਟੋਟਿਆਂ ਤੇ ਹਿੱਸਿਆ ਵਿਚ ਨਿਕਲਦੀ ਹੈ। ਇਨ੍ਹਾਂ ਖੇਡਾਂ ਜਾਂ ਹਿੱਸਿਆਂ ਦਾ ਨਾਂ ਉਸ ਨੇ (quanta) ਰਖਿਆ । ਇਸੇ ਸ਼ਬਦ ਤੋਂ ਸਿਧਾਂਤ ਦਾ ਨਾਂ ਕੁਅੰਤਮ (Quantum theory) ਪਇਆ । ਇਸ ਸਿਧਾਂਤ ਉਪਰ ਕਿਸੇ ਨੇ ਖਾਸ ਧਿਆਨ ਨਾ ਦਿਤਾ ਤੇ ਹੌਲੀ ਹੌਲੀ ਇਹ ਅਣਡਿੱਠ ਹੋਣ ਲਗਾ | ਪੇਟੰਟ ਕੰਪਨੀ ਦੇ ਇਕ ਕਾਰਿੰਦੇ ਆਈਨਸਟਾਈਨ ਨੇ ੧੯o੫ ਵਿਚ ਕਅੰਤਮ ਸਿਧਾਂਤ ਨੂੰ ਹੋਰ ਵਿਕਸਿਤ ਕਰਕੇ ਆਪਣਾ ਸਿਧਾਂਤ ਦਿਤਾ ਕਿ ਰੇਡੀਆਈ ਸ਼ਕਤੀ ਦੇ ਸਭ ਰੂਪ-ਰੌਸ਼ਨੀ, ਗਰਮੀ ਅਤੇ ਐਕਸ-ਰੇ ਆਦਿਕ ਪੁਲਾੜ ਵਿਚ ਵੱਖ ਵਖ ਤੇ ਗ਼ੈਰ-ਲਗਾਤਾਰ ਖੰਭਾਂ (Quanta) ਵਿਚ ਸਫਰ ਕਰਦੇ ਹਨ । ਮੁਢ ਤੋਂ ਅਜ ਤਕ ਪੁਲਾੜ ਇਕ ਅਜਿਹਾ ਹਾਥੀ ਸੀ ਜਿਸ ਦਾ ਰੂਪ ਦਰਸਾਉਣ ਲਈ ਕਈ ਸਾਇੰਸਦਾਨ ਅੰਨਿਆਂ ਵਾਂਗ ਯਤਨ ਕਰ ਚੁਕੇ ਸਨ ਤੇ ਹਰ ਇਕ ਦੇ ਵਿਚਾਰ ਵੀ ਵਖੋ ਵਖ ਰੂਪ ਵਿਚ ਲੋਕਾਂ ਸਾਹਮਣੇ ਆ ਚੁਕੇ ਸਨ | ਲੋੜ

  • "Radiant energy is emitted not in an unbroken stream but in discontinuous bits or portions."

੨੨