ਪੰਨਾ:Alochana Magazine October 1958.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਚੱਕਰ ਖਾ ਰਹਿਆ ਹੈ । ਏਥੇ ਹੀ ਬੱਸ ਨਹੀਂ, ਪੁਰਾ milky way ਦੂਰ ਬਾਹਰਲੇ ਝੰਡi (Remote External Glaxies) ਵਿਚ ਰਲਿਆ ੧੦੦ ਮੀਲ ਪਤੀ ਸੈਕਿੰਡ ਦੀ ਚਾਲ ਨਾਲ ਕਿਸੇ ਹੋਰ ਕੇਂਦਰੀ ਆਕਾਰ ਦੇ ਆਲੇ-ਦੁਆਲ ਭੌ ਰਹਿਆ ਹੈ । ਇੰਜ, ਆਸਾ ਦੀ ਵਾਰ ਵਿਚ ਦਿਤੀ ਉਪਮਾ ਵਾਂਗ ਸਾਰਾ ਆਡਾਣਿਆਕਾਸੁ” ਕਿਸੇ ਨਿਯਮ ਵਿਚ ਬੱਧਾ, ਚੱਕਰ ਖਾਈ ਜਾ ਰਹਿਆ ਹੈ । ਨਿਯਮ ਜਾਂ ਡਿਸਿਪਲਨ ਲਈ ਗੁਰਬਾਣੀ ਵਿਚ ਵੱਡੇ ਸ਼ਬਦ ਦਾ ਵਰਤਣਾ ਉੱਚੀ ਕਵਿਤਾ ਵਿਚ ਸੁੱਚੀ ਉਪਮਾਂ ਦੀ ਵਰਤੋਂ ਦਾ ਸੂਚਕ ਹੈ, ਨਹੀਂ ਤਾਂ ਸਾਇੰਸੀ ਦੁਨੀਆਂ ਦਾ ਨਾ ਇਹ ਸ਼ਬਦ ਹੈ ਤੇ ਨਾ ਸਿਧਾਂਤ ( ਧਰਤੀ ਉਪਰ ਅਸੀਂ ਕਿਸੇ ਵਸਤੂ ਦੀ ਥਾਂ ਦੋ ਦੇ ਸ਼ਾਵਾਂ ਅਕਸ਼ਾਂਸ ਤੇ ਰੇਖiਸ਼ (Longitude and Latitude) ਦੀ ਸਹਾਇਤਾ ਨਾਲ ਲਭ ਸਕਦੇ ਹਾਂ | ਧਰਤੀ ਤੇ ਖਲੋ ਕੇ ਧਰਤੀ ਦੇ ਖਗੋਲ (Atmosphere) ਵਿਚ ਤਿੰਨ ਦਿਸ਼ਾਵਾਂ ਨਾਲ ਕੋਈ ਥਾਂ ਲਭੀ ਜਾ ਸਕਦੀ ਹੈ, ਪਰ ਪੁਲਾੜ ਵਿਚ ਚਾਰ ਦਿਸ਼ਾਵਾਂ (Four Dimensions) ਕੰਮ ਦੇਂਦੀਆਂ ਹਨ । ਤੇ ਜਦੋਂ ਚਾਰ ਦਿਸ਼ਾਵਾਂ ਨਾਲ ਪੁਲਾੜ ਵਿਚ ਕੋਈ ਵੀ ਥਾਂ ਲਭੀ ਜਾ ਸਕੇ ਤਾਂ ਪਰਸਿਧ ਆਦਰਸ਼ਵਾਦੀ ਦਾਰਸ਼ਨਿਕ ਆਚ (Mach) ਕਹਿੰਦਾ ਹੈ ਕਿ ਪਰਮਾਰਥਵਾਦੀ ਤੇ ਧਰਮ-ਸ਼ਾਸਤਰਾਂ ਨੂੰ ਸਾਇੰਸ ਵਲੋਂ ਚੁਨੌਤੀ ਮਿਲਦੀ ਹੈ ਕਿ ਉਹ ਨਰਕ ਤੇ ਸਵਰਗ ਦੀ ਠੀਕ ਥਾਂ ਦੱਸੇ । | ਅਗੇ ਦਸਿਆ ਜਾ ਚੁਕਾ ਹੈ ਕਿ ਘਟਨਾਵਾਂ ਹੀ ਸਮੇਂ ਦੀ ਹੋਂਦ ਦੀਆਂ ਸੂਚਕ ਵੀ ਹਨ ਤੇ ਮਾਪ ਵੀ। ਕਿਉਂਕਿ ਘਟਨਾਵਾਂ ਆਪ ਤਬਦੀਲੀ ਦੀਆਂ ਸੂਚਕ ਹਨ, ਇਸ ਲਈ ਸਮਾਂ ਵਿਸ਼ਵ ਭਰ ਵਿਚ ਇਕ ਅਤੇ ਸਥਿਰ ਨਹੀਂ। ਸਮਾਂ ਕੀ ਹੈ, ਆਈਨਸਟਾਈਨ ਦੇ ਮੂੰਹੋਂ ਸੁਣੋ : ਕਿਸੇ ਵਿਕਅਤੀ ਦੇ ਅਨੁਭਵ (ਸਮੇਂ ਸਬੰਧੀ) ਸਾਨੂੰ ਘਟਨਾਵਾਂ ਦੀ ਲੜੀ ਵਿਚ ਪਰੁੱਚੇ ਹੋਏ ਜਾਪਦੇ ਹਨ । ਇਸ ਲੜੀ ਵਿਚ ਇਕ ਘਟਨਾ ਸਾਨੂੰ ਦੇਰ ਜਾਂ ਸਵੇਰ ਦੀ ਧਾਰਣਾ ਮੁਤਾਬਿਕ ਜੁੜੀ ਹੋਈ ਜਾਪਦੀ ਹੈ । ਇਸ ਲਈ ਹਰ ਵਿਅਕਤੀ ਦਾ ਇਕ ਆਪਣਾ ਅਤੇ ਅੰਤਰ-ਮੁਖੀ ਸਮਾਂ ਹੈ । ਇਹ ਸਮਾਂ ਆਪਣੇ ਆਪ ਵਿਚ ਮਾਪਣ ਯੋਗ ਨਹੀਂ । ਸਮੇਂ ਦੇ ਅਨੁਭਵ ਨੂੰ ਨਿੱਜੀ ਅਤੇ ਅਹਿਸਾਸ ਉਪਰ ਆਧਾਰਿਤ ਦੇਖ ਕੇ ਹੀ ਮਾਚ ਕਹਿ ਬੈਠਾ ਸੀ, *ਪੁਲਾੜ ਤੇ ਸਮਾਂ ਨਿਜੀ ਅਹਿਸਾਸਾਂ ਦੀਆਂ ਲੜੀਆਂ ਦੀ ਵਾਹਵਾਹ ਗੰਦੀ ਹੋਈ ਲੜੀ ਹੈ ।” ਅਹਿਸਾਸ ਮਨੁਖ ਕਰਦਾ ਹੈ । ਇਸ ਦੇ ਅਰਥ ਹੋਏ ਕਿ ਪੁਲਾੜ ਤੇ ਸਮਾਂ ਕੋਈ ਵਸਤੂ ਨਹੀਂ, ਇਹ ਉਦੋਂ ਹੋਂਦ ਵਿਚ ਆਏ ਜਦੋਂ ਮਨੁੱਖ ਨੇ ਆਤਮਾ ਤੇ ਗਿਆਨ-ਇੰਦਰਿਆਂ ਰਾਹੀਂ ਇਨ੍ਹਾਂ ਦਾ ਅਹਿਸਾਸ ਕੀਤਾ । ਇੰਜ ਮਾਚ ਭੌਤਿਕਵਾਦ ਹੁੰਦਾ ਹੋਇਆ ਆਤਮ-ਵਾਦੀਆਂ ਵਿਚ ਜਾ ਖਲੋਤ।। ਇਸੇ ਅੰਤਾਵਾਦ ਦੀ ਕਿਣ ਵਿਚ ਆਈਨਸਚਾਈਨ ਵੀ ਖੁਭਿਆ ਹੋਇਆ ਦਿਸਦਾ ਹੈ । ਇਹ ਕੋਈ ਅਚਰਜ ਨਹੀਂ ਜੇ ਮਨੁਖ ਨੂੰ ਪਹਿਲ ર૫