ਪੰਨਾ:Alochana Magazine October 1958.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਪੇਖਿਅਤਵਾਦ ਵਿਚੋਂ ਵਿਕਸਿਤ ਹੋਏ ‘ਚੌਥੀ ਦਿਸ਼ਾ ਦੇ ਸਿਧਾਂਤ ਅਨੁਸਾਰ ਪੁਲਾੜ ਤੇ ਸਮਾਂ ਵੀ ਇਕ ਦੂਜੇ ਵਿਚ ਓਤ-ਪੋਤ ਹੋਏ ਮਿਲਦੇ ਹਨ । ਪੁਲਾੜ ਕੀ ਹੈ ? ਵਸਤਾਂ ਜਾਂ ਆਕਾਵਾਂ ਵਿਚਲੀ ਦੂਰੀ ਜੋ ਜਿਸ ਨੂੰ (ਰੌਸ਼ਨੀ ਦੇ) ਸਮੇਂ ਦੇ ਮੀਲਾਂ ਰਾਹੀਂ ਨਾਪਿਆ ਜਾਂਦਾ ਹੈ । ਸਮਾਂ (ਸਕਿੰਟ, ਮਿੰਟ, ਘੰਟੇ, ਸਾਲ ਅਤੇ ਸਦੀਆਂ) ਕੀ ਹੈ ? ਧਰਤੀ ਦੇ ਪੁਲਾੜ ਵਿਚ ਚੰਦ ਸੂਰਜ, ਅਤੇ ਤਾਰਿਆਂ ਸਾਹਮਣੇ ਹੋਏ ਰੁਖ ਦਾ ਅੰਦਾਜ਼ਾ ਜਾਂ ਮਾਪ । ਪੁਲਾੜ ਸੰਬੰਧੀ ਸਾਇ ਸਦਾਨਾਂ ਨੇ ਅਕਬੇ ਲਾਏ | ਪੁਲਾੜ ਤੇ ਸਮੇਂ ਵਿਚਲੇ ਸੰਬੰਧਾਂ ਉਪਰ ਅਧਾਰਿਤ ਕਈ ਨਵੀਆਂ ਲੱਭਤ ਸਾਹਮਣੇ ਆਈਆਂ; ਪੁਲਾੜ ਤੇ ਸਮੇਂ ਸੰਬੰਧੀ ਕਈ ਨਵੇਂ ਵਰਤਾਰਿਆਂ ਦੀ ਹੋਂਦ ਵੀ ਸੀ । ਅਤੇ ਵਰਤਾਰਿਆਂ ਵਿਚੋਂ ਕੁਝ ਇਕ ਦੀ ਹੋਂਦ ਵੀ ਮੱਧ ਕੜੀ ਗਈ । | ਪਰ ਸਾਇੰਸਦਾਨਾਂ ਅੰਦਰ ਕੰਮ ਕਰਦਾ ਮਨੁਖੀ ਮਨ ਸਮੀਕਰਣਾਂ ਵਿਚ ਨਤੀਜੇ ਕਢ ਕੇ, ਇਨ੍ਹਾਂ ਨਜਿਆਂ ਵਿਚ ਕਾਫ਼ੀ ਸਚਾਈ ਲਭਦ ਦੇਖ ਕੇ ਪਤੀਜਣ ਵਾਲਾ ਨਹੀਂ। ਉਹ ਤਾਂ ਜਾਨ ਹੂਲ ਕੇ ਅਜਿਹੇ ਭੌਤਿਕ ਵਰਤਾਰਿਆਂ ਦੇ ਵਿਚ ਜਾ ਖਲੋਣਾ ਚਾਹੁੰਦਾ ਸੀ | ਅਤੇ ਇਸ ਸੰਬੰਧ ਵਿਚ ਸੰਸਾਰ ਦੀਆਂ ਵੱਡੀਆਂ ਹਕੂਮਤਾਂ ਦੀ ਸਰਪਰਸਤੀ ਤੇ ਸਹਾਇਤਾ ਹੇਠ ਸਾਇੰਸਦਾਨਾਂ ਨੇ ਧਰਤੀ ਦੇ ਖਗੋਲ ਤੋਂ ਪਾਰ, ਪੁਲਾੜ ਵਿਚ ਜਾ ਕੇ ਹੁਣ ਤਕ ਅਦਿੱਖ ਅਪਹੁੰਚ, ਅਣਛੋਹੇ ਤੇ ਅਣਚਖੇ ਵਰਤਾਰਿਆਂ ਨੂੰ ਦੇਖਣ ਛੋਹਣ ਤੇ ਮਹਿਸੂਸਣ ਲਈ ਦੌੜਾ ਸ਼ੁਰੂ ਕਰ ਦਿਤੀਆਂ | ਪੁਲਾੜ ਵਿੱਚ ਪਹੁੰਚਣ ਦੇ ਕਈ ਸਾਇੰਸੀ ਯੰਤਰਾਂ, ਰਾਕਟਾਂ, ਜਹਾਜ਼ਾਂ, ਨਕਲੀ ਹ ਆਂ ਸੰਬੰਧੀ ਲੇਖ ਅਖਬਾਰਾਂ ਵਿਚ ਛਪਣ ਲਗੇ । ਇਸੇ ਸੁਣੇ ਸੁਣਾਈ ਗਿਆਨ ਵਿਚ ਹੁਦਰੋਂ ਮਿਲਾ ਕੇ ਪਿਛਲੇ ੨-੩ ਸਾਲਾਂ ਵਿਚ ਕਈ ਨਾਵਲ ਤੇ ਕਹਾਣੀਆਂ ਛਪੀਆਂ, ਜਿਨ੍ਹਾਂ ਸੰਸਾਰ ਸਾਹਿਤ ਵਿਚ ਐਚ. ਜੀ. ਵੈਲਜ਼ ਦੇ ਸਾਇੰਟੀਫਿਕ ਰੋਮਾਂਸ ਨੂੰ ਇਕ ਹੋਰ ਹੀ ਦੁਪ ਦੇ ਦਿੱਤਾ। ਫਿਲਮ ਪ੍ਰੋਡਿਊਸਰਾਂ ਨੂੰ ਚਾਂਦੀ ਬਨਾਉਣ ਲਈ ਇਕ ਨਵਾਂ ਵਿਸ਼ਾ ਮਿਲ ਗਿਆ ਅਤੇ ਕੈਮਰ-ਟਰਿੱਕ (Camera Trick) ਜਾਂ ਕਾਰਟੂਨਾਂ ਰਾਹੀਂ ਪੁਲਾੜ ਦੀ ਸੈਰ ਉਪਰ ਅਧਾਰਿਤ ਕਈ ਫਿਲਮਾਂ ਬਣਾਈਆਂ ਗਈਆਂ । ਅਤੇ ਇਕ ਦਿਨ ਲੋਕਾਂ ਰੇਡੀਓ ਤੋਂ ਸੁਣਿਆ, ਅਖ਼ਬਾਰਾਂ ਵਿਚ ਪੜਿਆ ਤੇ ਢਾਣੀਆਂ ਵਿਚ ਖਲੋ ਕੇ ਚਰਚਾ ਕੀਤੀ ਕਿ ਸੋਵੀਅਤ ਯੂਨੀਅਨ ਨੇ ਇਕ ਉਪ-ਗਹ ਛਡ ਦਿਤਾ ਹੈ । ਜਿਸ ਦੀ ਵਾਇਰਲੈੱਸ ਤੋਂ ਸਾਡੀ ਦੁਨੀਆਂ ਵਿਚ ਸੁਨੇਹੇ ਆ ਰਹੇ ਹਨ ਤੇ ਹਰ ਦੇਸ਼ ਵਿਚ ਰੇਡੀਓ ਪਰੋਗਰਾਮ ਦੇ ਸੁਨਾਉਣ ਤੋਂ ਪਹਿਲਾਂ ਸਵੇਰ ਦੀ ਬੰਦਨਾਂ, ਪਰਾਰਥਨਾਂ ਜਾਂ ਰਾਮ-ਧੁਨ ਦੀ ਥਾਂ ਬੀਪ-ਬੀਪ ਤੇ ਪੀ-ਪੀਪ ਦੀ ਸਰ ਅਲਾਪਦੇ ਇਨਾਂ ਸੰਦੇਸ਼ਾਂ ਨੇ ਮੱਲ ਲਈ ।