ਪੰਨਾ:Alochana Magazine October 1958.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹੁੰਚੇ ਹੁੰਦੇ ਹਨ | ਟੀ. ਬੀ. ਮੈਕਾਲੇ (T. B. Macaulay) ਨੇ ਕੁਝ ਵਧੇਰੇ ਜੁਰਅਤ ਨਾਲ ਆਖਿਆ, “ਸ਼ਾਇਦ ਕੋਈ ਮਨੁਖ ਕਵੀ ਨਹੀਂ ਬਣ ਸਕਦਾ, ਜਾਂ ਕਵਿਤਾ ਨੂੰ ਮਾਣ ਨਹੀਂ ਸਕਦਾ, ਜੇ ਉਹ ਨੀਮ-ਬੇਹੋਸ਼ੀ ਦੀ ਖਾਸੀਅਤ ਨਹੀਂ ਰਖਦਾ, ਜੇ ਅਸੀਂ ਇਸ ਆਨੰਦਿਤ ਅਵਸਥਾ ਨੂੰ ਨੀਮ ਬੇਹੋਸ਼ੀ ਦੀ ਅਵਸਥਾ ਕਹਿ ਸਕਦੇ ਹਾਂ। ਅਸੀਂ ਮਨ ਨੂੰ ਉਸ ਵੱਲੋਂ ਉਚਾਟ ਕਹਿੰਦੇ ਹਾਂ, ਜਦੋਂ ਚੇਤੰਨਤਾ ਦਾ ਮਨ ਤੇ ਕਾਬੂ ਘਟ ਜਾਂਦਾ ਹੈ । ਕਵੀ ਚੇਤੰਨਤਾ ਦੀ ਅਵਸਥਾ ਤੋਂ ਉਚਾ ਉਠ ਕੇ ਕਲਪਨਾ ਦੇ ਮੰਡਲਾਂ ਵਿਚ ਦਾਖਲ ਹੋ ਜਾਂਦਾ ਹੈ । ਤੇ ਫਿਰ ਹ ਕਈ ਤਰ੍ਹਾਂ ਦੇ ਕਾਲਪਨਿਕ ਚਿਤਰ ਵੇਖਦਾ ਹੈ, ਜਿਨ੍ਹਾਂ ਨੂੰ ਉਹ ਕਵਿਤਾ ਵਿਚ ਵਟਾਂਦਾ ਹੈ । ਇਸ ਲਈ ਜਿਹੜੇ ਸ਼ਬਦ-ਚਿਤਰ ਕਵੀ ਆਪਣੇ ਪਾਠਕਾਂ ਲਈ ਖਿਚਦਾ ਹੈ, ਅਸਲ ਵਿਚ ਉਸ ਦੇ ਗਹੁ ਨਾਲ ਵੇਖੇ ਕਾਲਪਨਿਕ ਨਜ਼ਾਰੇ ਹੀ ਹੁੰਦੇ ਹਨ ! | ਕਾਲਪਨਿਕ ਚਿਤਰ ਕਵਿਤਾ ਵਿਚ ਬੜੀ ਸਫਲਤਾ ਨਾਲ ਅੰਕਿਤ ਕਰ ਸਕਦਾ ਹੈ, ਜੇ ਇਸ ਨੂੰ ਵਜ਼ਨ, ਕਾਫੀਆ ਤੇ ਕਵਿਤਾ ਦੇ ਹੋਰ ਸ਼ਿੰਗਾਰਾਂ ਵਿਚ ਕਤ ਨਾ ਗੰਵਾਇਆ ਜਾਵੇ | ਕਾਲਪਨਿਕ ਚਿਤਰ ਬੁਨਿਆਦੀ ਤੌਰ ਤੇ ਸਾਦਾ ਤੇ ਸਮਝਣਯੋਗ ਹੁੰਦੇ ਹਨ, ਤੇ ਇਨ੍ਹਾਂ ਨੂੰ ਕਵਿਤਾ ਵਿਚ ਵੀ ਇਸੇ ਸਾਦਗੀ ਨਾਲ ਪਰਗਟਾਉਣਾ ਚਾਹੀਦਾ ਹੈ ( ਕਲਪਨਾ ਫਜ਼ੂਲ ਜਾਵੇਗੀ, ਜੇ ਚਾਵਿ-ਸ਼ਬਦਾਵਲੀ ਵਿਚ ਵਕੇਤ ਵਾਇਆ ਜਾਂਦਾ ਹੈ । ਸਭ ਤੋਂ ਉਤਮ ਕਾਵਿ-ਰਚਨਾਵ ਅਜ ਉਹ ਮੈਨ। ਜਾਂਦੀਆਂ ਹਨ, ਜਿਨ੍ਹਾਂ ਵਿਚ, ਭਾਵਾਂ ਦਾ ਇਕਾਂਤ ਵਿਚ ਬੈਠ ਕੇ ਕੀਤਾ , ' ਹੁੰਦਾ ਹੈ । ਤੇ ਜਿਸ ਦੀ ਅਤਿ ਸਾਦਾ ਬੋਲੀ ਹੋਵੇ, ਜਿਸ ਰਾਹੀਂ ਸਿਰਫ ਲੋੜੀਦੀ ਚੀਜ਼ ਦਾ ਬਿਆਨ ਹੀ ਹੋਵੇ । ਇਹੋ ਕਾਰਣ ਹੈ ਕਿ ਪੋ (Poe) ਕਹਿਦਾ ਹੈ, ਇਕ ਲੈਬੀ ਕਵਿਤਾ ਆਪਣੇ ਆਪ ਵਿਚ ਇਕ ਵਿਰੋਧਤਾ ਹੈ । ਕਲਪਨਾ ਪੇਰਣਾ ਦੇ ਵੇਲੇ ਕਵੀ ਬਿਲਾਸ਼ਕ ਅਨੰਦ-ਅਵਸਥਾ ਵਿਚ ਹੁੰਦਾ ਹੈ । ਉਸ ਦੇ ਮਨ ਵਿਚ ਸਿਰਫ ਸੁਹਜਾਤਮਕ ਤੇ ਉਤਮ ਚੀਜ਼ਾਂ ਦੇ ਚਿਤਰ ਹੀ ਆਉਂਦੇ ਹਨੇ! ਸਭਾਵਕ ਹੀ ਇਸ ਸਮੇਂ ਸ਼ੇਲੇ (Shelley) ਦੇ ਇਹ ਸ਼ਬਦ ਯਾਦ ਆ ਜਾਂਦੇ ਹਨ, ਕਵਿਤਾ ਬੇਹਦ ਪਸੰਨ ਤੇ ਉਤਮ ਮਨ ਦੀਆਂ ਅਤਿ ਸੁੰਦਰ ਤੇ ਆਨੰਦਿਤ ਘੜੀਆਂ ਦਾ ਲਨ ਹੈ । ਜਦੋਂ ਕਾਲਪਨਿਕ ਅਵਸਥਾ ਖਤਮ ਹੋ ਜਾਵ, ਉਦੇ ਕਵੀ ਸਾਧਾਰਣ ਆਦਮੀ ਵਾਂਗ ਹੁੰਦਾ ਹੈ, ਤੇ ਆਮ ਆਦਮੀ, ਤੇ ਉਸ ਵਿਚ ਕੋਈ ਅੰਤਰ ਨਹੀਂ ਹੁੰਦਾ। ਮਿਥਨ-ਸ਼ਕਤੀ (Fancy) ਤੇ ਕਲਪਨਾ ਦਾ ਅੰਤਰ ਵੀ ਵੇਖਣ-ਯੋਗ ਹੈ । ਕਾਲਰਿਜ (Coleridge ਪਹਿਲਾ ਕਵੀ ਸੀ, ਜਿਸ ਨੇ ਸਭ ਤੋਂ ਪਹਿਲਾਂ ਆਪਣੀ ਰਚਨਾ ‘ਬਾਇਉ ਗਰਾਫੀਆ ਲਿਟਰੇਰੀਆ” (Biographia Literaria) ਵਿਚ ਇਨਾਂ ਦੋਹਾਂ ਸੰਕੇਤਾਂ ਦੇ ਬੁਨਿਆਦੀ ਅੰਤਰ ਦੀ ਵਿਆਖਿਆ ਕੀਤੀ । ਕਾਲਜ ਅਨੁਸਾਰ, ਮਿਥਨ-ਸ਼ਕਤੀ ਦਾ ਪ੍ਰਭਾਵ ਭਿੰਨ-ਭੰਗਰ ਤੇ ਅਪੀਲ ਸਾਧਾਰਣ ਹੁੰਦੀ ੩੦