ਪੰਨਾ:Alochana Magazine October 1958.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੈ ! ਪਰ ਕਲਪਨਾ ਦਾ ਪ੍ਰਭਾਵ ਸਦਵੀ ਤੇ ਅਪੀਲ ਡੂੰਘੇਰੀ ਹੁੰਦੀ ਹੈ । ਮਿਥਨਸ਼ਕਤੀ ਦਾ ਕੋਈ ਨਿਸ਼ਚਿਤ ਉਦੇਸ਼ ਨਹੀਂ ਹੁੰਦਾ, ਨਾ ਹੀ ਇਸ ਵਿਚ ਕੋਈ ਏਕਤਾ ਹੁੰਦੀ ਹੈ । ਇਹ ਲਾਲਚ ਨਾਲ ਉਹ ਅਵਸਥਾ ਪ੍ਰਾਪਤ ਕਰਨਾ ਲੋੜਦੀ ਹੈ, ਜਿਥੇ ਕਲਪਨਾ ਸਹਿਜੇ ਹੀ ਪਹੁੰਚ ਜਾਂਦੀ ਹੈ । fਖਬਨ-ਸ਼ਕਤੀ ਭਾਵਾਂ ਦੇ ਖਿਲਰਤ ਦੀ ਤੇਜ਼ੀ ਤੇ ਹਫੜਾ-ਦਫੜੀ ਦੇ ਆਸਰੇ ਜੀਊਂਦਾ ਹੈ । ਇਸ ਦੇ ਉਲਟ ਕਲਪਨਾ ਏਕਤਾ ਤੇ ਨਿਸਚਤਾ ਹੁੰਦੀ ਹੈ, ਤੇ ਇਹ ਕ੍ਰਿਤ ਦੀ ਅਨੰਤਤਾ ਦਾ ਪੱਖ ਦਰਸਾਂਦੀ ਹੈ । ਵਰਡਜ਼ਵਰਥ (Wordsworth) ਵੀ ਇਸੇ ਖਿਆਲ ਦਾ ਹਾਮੀ ਸੀ, ਤੇ ਇਸੇ ਕਰਕੇ ਉਹ ਪਕ੍ਰਿਤੀ ਦੀ ਕਾਲਪਨਿਕ ਤੇ ਰਹੱਸਮਈ ਵਿਆਖਿਆ ਕਰਨ ਵਿਚ ਸਫਲ ਹੋ ਸਕਿਆ | fਥਨ-ਸ਼ਕਤੀ ਦੇ ਪ੍ਰਭਾਵ ਹੇਠ ਕਵੀ ਜਿਸ ਮਸਾਲੇ ਨੂੰ ਵਰਤਦਾ ਹੈ, ਇਹ ਉਸ ਨੂੰ ਬਦਲ ਨਹੀਂ ਸਕਦਾ । ਪਰ ਕਲਪਨਾ ਵਿਚ ਇਹ ਯੋਗਤਾ ਹੁੰਦੀ ਹੈ ਕਿ ਮੂਲ-ਵਸਤੂ ਨੂੰ ਬਿਲਕੁਲ ਹੀ ਬਦਲ ਸਕੇ । ਵਰਡਜ਼ਵਰਥ ਦੇ ਖਿਆਲ ਅਨੁਸਾਰ ਕਵੀ ਦਾ ਕਰਤਵ ਚtਜ਼ਾਂ ਨੂੰ ਉਹਨਾਂ ਦੇ ਹੂ-ਬਹੂ ਰੂਪ ਵਿਚ ਪੇਸ਼ ਕਰਨਾ ਨਹੀਂ ਹੁੰਦਾ, ਸਗੋਂ ਉਸ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਚਿਤਰਾਂ ਨੂੰ ਉਸ ਸ਼ਕਲ ਵਿਚ ਪੇਸ਼ ਕਰੇ, ਜਿਸ ਵਿਚ ਕਿ ਉਸ ਨੇ ਮਹਿਸੂਸ ਜਾਂ ਅਨੁਭਵ ਕੀਤ: ਹੈ ਤੇ ਇਹ ਸਭ ਕਲਪਨਾ ਸ਼ਕਤੀ ਦੀ ਸਹਾਇਤਾ ਨਾਲ ਹੀ ਸੰਭਵ ਹੈ । ਇਸ ਤੋਂ ਇਲਾਵਾ ਕਲਪਨਾ ਕਿਸੇ ‘ ਅਨੰਦ ਦੇਣ ਵਾਲੇ ਮਨੋਭਾਵ ਨੂੰ ਜਾਰੀ ਰੱਖਣ ਲਈ ਵੀ ਲੋੜੀਦੀ ਹੈ । ਕਾਲਰਿਜ ਕਹਿੰਦਾ ਹੈ, “ਕ੍ਰਿਤੀ ਵਿਚ ਵੀ ਸੁਧਾਰਕ ਸ਼ਕਤੀ ਉਸ ਵੇਲੇ ਹੀ ਹੁੰਦੀ ਹੈ, ਜਦੋਂ ਮਨੁੱਖ ਕੁਦਰਤ ਬਾਰੇ ਵਿਸ਼ੇਸ਼ ਸੰਵੇਦਨ-ਸ਼ੀਲਤਾ (Sensitivity) ਰਖਦਾ ਹੋਵੇ ਤੇ ਫਿਰ ਹੀ ਕਲਪਨਾ ਇਸ ਨੂੰ ਜੀਵਨ-ਸ਼ਕਤੀ ਪ੍ਰਦਾਨ ਕਰਦੀ ਹੈ । ਕਾਲਰਿਜ ਦਾ ਕਲਪਨਾ ਦਾ ਸਿਧਾਂਤ ਕਾਫੀ ਹਦ ਤਕ ਜਰਮਨ ਵਿਚਾਰਕ ਕਾਂਟ (Kant) ਨਾਲ ਮੇਲ ਖਾਂਦਾ ਹੈ ਤੇ ਮਿਥਨ-ਸ਼ਕਤੀ ਦਾ ਸਿਧਾਂਤ ਹਾਰਟਿਲੇ (Hartely) ਤੇ ਲਾਕ (Locke) ਨਾਲ ਮਿਲਦਾ ਹੈ | ਮਿਥਨ-ਸ਼ਕਤੀ ਵੱਖੋ-ਵੱਖਰੇ ਚਿਤਰਾਂ ਵਿਚ ਏਕਤਾ ਪੈਦਾ ਕਰਨ ਦਾ ਉਪਰਾਲਾ ਹੈ ਤੇ ਕਲਪਨਾ ਮਿਥਨ-ਸ਼ਕਤੀ ਦੀਆਂ ਇਨਾਂ ਅੱਡੋ ਅੱਡਰੀਆਂ ਇਕਾਈਆਂ ਨੂੰ ਇਕ ਜਾਨ ਕਰਨ ਦਾ ਨਾਂ ਹੈ । ਕਲਪਨਾ ਮੁਖ ਤੌਰ ਤੇ ਰਚਨਾਤਮਕ ਤੇ ਮਿਥਨ-ਸ਼ਕਤੀ ਵਾਂਗ ਅੱਖੜ ਨਹੀਂ ਹੁੰਦੀ । ਇਥੇ ਦਲੀਲ ਤੇ ਕਲਪਨਾ ਆਪਸੀ ਸੰਬੰਧ ਦਸਣਾ ਵੀ ਨਿਰਾਰਥਕ ਨਹੀਂ ਹੋਵੇਗਾ । ਕਲਪਨਾ ਦਾ ਸਬੰਧ ਸਜੋੜਤ ਨਾਲ ਤੇ ਦਲੀਲ ਦਾ ਸਬੰਧ ਨਿਖੇੜਾ ਨਾਲ ਹੁੰਦਾ ਹੈ । ਕਲਪਨਾ ਲਈ ਦਲੀਲ-ਬਾਜ਼ ਇਵੇਂ ਹੈ, ਜਿਵੇਂ ਕਿਸੇ ਵਸਤੂ ਲਈ ਪਰਛਾਵਾਂ । ਦਲੀਲ ਇਕ ਵਿਚਾਰ ਦਾ ਨਸਰੇ ਵਿਚਾਰ ਨਾਲ ਸੰਬੰਧ ਦਸਦੀ ਹੈ, ਪਰ ਕਲਪਨਾ ਉਹਨਾਂ ਵਿਚਾਰਾਂ ਨੂੰ ਜਜ਼ਬਾਤੀ ਪੱਖ ਤੋਂ ਵੇਖ ਕੇ, ਉਨਾਂ ਦੀ ੩੧